ਗੜਦੀਵਾਲਾ 10 ਫਰਵਰੀ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਇਸ ਦਫਤਰ ਦਾ ਉਦਘਾਟਨ ਪਾਰਟੀ ਉਮੀਦਵਾਰ ਅਰਸ਼ਦੀਪ ਸਿੰਘ ਵਲੋਂ ਕੀਤਾ ਗਿਆ।ਦਫ਼ਤਰ ਦਾ ਉਦਘਾਟਨ ਕਰਨ ਸਮੇਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਚ ਕਿਸਾਨਾਂ ਦੇ ਸਹੀ ਨੁਮਾਇੰਦੇ ਨੁਮਾਇੰਦਗੀ ਕਰਨ ਵਾਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਵਿਧਾਨ ਸਭਾ ਵਿੱਚ ਪਹੁੰਚਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨੂੰ ਇਨ੍ਹਾਂ ਸਰਕਾਰਾਂ ਨੇ ਰੋਲ ਕੇ ਰੱਖ ਦਿੱਤਾ ਹੈ। ਇਤਿਹਾਸ ਗਵਾਹ ਹੈ ਕਿ ਇਸ ਦੇਸ਼ ਦੇ ਕਿਸਾਨਾਂ ਲਈ ਅਜੇ ਤੱਕ ਕੋਈ ਸਹੀ ਪਾਲਿਸੀ ਨਹੀਂ ਬਣਾਈ ਗਈ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨੀ ਸੰਘਰਸ਼ ਵਿੱਚ ਲੰਮਾ ਸਮਾਂ ਬਿਤਾਉਣ ਵਾਲੇ ਅਤੇ ਹਰ ਕੁਰਬਾਨੀ ਦੇਣ ਵਾਲੇ ਕਿਸਾਨ ਆਪਣਾ ਕੀਮਤੀ ਵੋਟ ਮੰਜੀ ਤੇ ਮੋਹਰਾਂ ਲਾ ਕੇ ਆਪਣਾ ਕੀਮਤੀ ਵੋਟ ਪਾ ਕੇ ਸਾਨੂੰ ਜਤਾਉਣਗੇ। ਅੱਜ ਇਸ ਮੌਕੇ ਉਨ੍ਹਾਂ ਦੇ ਨਾਲ ਡਾ ਸੁਰਜੀਤ ਸਿੰਘ ਪ੍ਰਧਾਨ ਮਾਡਰਨ ਗਰੁੱਪ ਆਫ ਕਾਲਜਿਜ਼,ਸਤਵੰਤ ਸਿੰਘ ਖੁਣ ਖੁਣ ਰਾਸ਼ਟਰਵਾਦੀ ਕਾਂਗਰਸ ਸ਼ਰਦ ਪਵਾਰ, ਡਾ ਹਿਤਾਂਸ਼ੂ ਕੁਮਾਰ, ਹਰਪਾਲ ਸਿੰਘ ਖੁਰਦਾਂ ਠੇਕੇਦਾਰ,ਪਵਿੱਤਰ ਸਿੰਘ ,ਗੁਰਪ੍ਰੀਤ ਸਿੰਘ’ ਜਸਪ੍ਰੀਤ ਸਿੰਘ ਅਜੇਪਾਲ, ਦਲਵੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ ।
ਸੰਯੁਕਤ ਸਮਾਜ ਮੋਰਚੇ ਵਲੋਂ ਗੜਦੀਵਾਲਾ ਵਿਖੇ ਖੋਲ੍ਹਿਆ ਚੋਣ ਦਫ਼ਤਰ
- Post published:February 10, 2022
You Might Also Like
ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਵੋਟਰ ਸੂਚੀਆਂ ਵਿੱਚ ਆਮ ਆਦਮੀ ਸਰਕਾਰ ਡਰ ਕਾਰਨ ਕਰ ਰਹੀ ਬਹੁਤ ਵੱਡੀ ਹੇਰਾਫੇਰੀ -ਸੋਮ ਪ੍ਰਕਾਸ਼
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਵਾਪਰੇ ਸੜਕ ਹਾਦਸੇ ‘ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ
गढ़दीवाला : भगवान वाल्मीकि मंदिर गेट निर्माण के लिए समाज सेवी मंजीत सिंह दसूहा ने दिए 50 हजार रुपये
ਲਾਈਨਜ ਇੰਟਰਨੈਸ਼ਨਲ ਵਲੋਂ ਪ੍ਰਿੰਸੀਪਲ ਤਰਸੇਮ ਸਿੰਘ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ








