ਗੜ੍ਹਦੀਵਾਲਾ 9 ਜਨਵਰੀ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਵਾਰਡ ਨੁੱਕੜ ਬੈਠਕ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ ।ਜਿਸ ਵਿੱਚ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਜਿਵੇਂ ਹੀ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਨੇ ਬੈਠਕ ਵਿੱਚ ਪਹੁੰਚੇ ਉਸੇ ਸਮੇਂ ਇਸ ਨੁੱਕੜ ਬੈਠਕ ਨੇ ਇੱਕ ਵਿਸ਼ਾਲ ਇਕੱਠ ਦਾ ਰੂਪ ਧਾਰ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੈਂ ਬਾਕੀ ਪਾਰਟੀਆਂ ਵਾਂਗ ਸ਼ਰਾਬ ਨਹੀਂ ਵੱਡਣੀ, ਹਾਂ ਇਹ ਵਾਅਦਾ ਹੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਰ ਪੰਜਾਬ ਸਾਡੀ ਸਰਕਾਰ ਬਣਦੀ ਹੈ ਤਾਂ ਹਲਕੇ ਵਿੱਚ ਇਸ ਤਰਾਂ ਦੇ ਸਰਕਾਰੀ ਸਕੂਲ ਸਥਾਪਤ ਕੀਤੇ ਜਾਣਗੇ, ਜਿਥੇ ਅਮੀਰਾਂ ਤੇ ਗਰੀਬਾਂ ਦੇ ਬੱਚੇ ਇੱਕਠੇ ਇੱਕੋ ਹੀ ਸਕੂਲ ਵਿੱਚ ਪੜ੍ਹਦੇ ਨਜਰ ਆਉਣਗੇ। ਉਨ੍ਹਾਂ ਕਿਹਾ ਦੀ ਪਾਰਟੀ ਦੀ ਲੋਕਪ੍ਰਿਯਤਾ ਰਿਵਾਇਤੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਹੀ। ਦਿੱਲੀ ਵਿੱਚ ਆਮ ਜਨਤਾ ਮਿਲਣ ਵਾਲੀਆਂ ਸਹੂਲਤਾਂ ਪੰਜਾਬ ਵਿਚ ਵੀ ਮਿਲਣਗੀਆਂ। ਸੇਹਤ ਸਹੁਲਤਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਨੌਜਵਾਨ ਲਈ ਰੋਜ਼ਗਾਰ ਪੈਦਾ ਕਰਕੇ ਉਨ੍ਹਾਂ ਰੋਜ਼ਗਾਰ ਦਿੱਤਾ ਜਾਵੇ ਤਾਂ ਪੰਜਾਬ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਸਰਕਾਰ ਆਉਣ ਤੇ ਹਲਕਾ ਗੜ੍ਹਦੀਵਾਲਾ ਵਿਚ ਇੰਡਸਟਰੀ ਜਰੂਰ ਲਿਆਂਦੀ ਜਾਵੇਗੀ। ਜਿਸ ਨਾਲ ਹਲਕੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇ ਜੋ ਰਿਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ। ਇਨ੍ਹਾਂ ਪਾਰਟੀਆਂ ਨੇ ਸਿਰਫ ਅੱਜ ਤੱਕ ਘਰ ਘਰ ਰੋਜ਼ਗਾਰ ਦੇਣ ਦੇ ਫਾਰਮ ਭਰਕੇ ਨੌਜਵਾਨਾਂ ਨੂੰ ਗੁਮਰਾਹ ਹੀ ਕੀਤਾ। ਇਸ ਨਾਲ ਹੀ ਲੋਕਾਂ ਨੇ ਤਾੜੀਆਂ ਵਜਾ ਕੇ ਪਾਰਟੀ ਉਮੀਦਵਾਰਾਂ ਦਾ ਹੌਸਲਾ ਵਧਾਇਆ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਮਾਸਟਰ ਰਸ਼ਪਾਲ ਸਿੰਘ, ਚੌਧਰੀ ਸੁਖਰਾਜ ਸਿੰਘ, ਕੁਲਦੀਪ ਸਿੰਘ ਮਿੰਟੂ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।
ਆਮ ਆਦਮੀ ਪਾਰਟੀ ਦੀ ਨੁੱਕੜ ਬੈਠਕ ਨੇ ਦੇਖਦੇ ਹੀ ਦੇਖਦੇ ਵਿਸ਼ਾਲ ਇੱਕਠ ਦਾ ਰੂਪ ਧਾਰਿਆ
- Post published:February 9, 2022
You Might Also Like
107 ਗ੍ਰਾਮ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਸਮੇਤ ਇੱਕ ਔਰਤ ਕਾਬੂ
ਬਮਿਆਲ ਸੈਕਟਰ ਵਿਚ ਚਲ ਰਹੇ ਚਿੱਟੇ ਦੇ ਕਾਰੋਬਾਰ ਉੱਤੇ ਜਲਦੀ ਪਾਈ ਜਾਵੇਗੀ ਠੱਲ : ਲਾਲ ਚੰਦ ਕਟਾਰੂਚੱਕ
ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ…..
*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਤਿੰਨ ਖਿਡਾਰੀਆਂ ਦੀ ਚੋਣ ਸਟੇਟ ਪੱਧਰ ਤੇ ਹੋਈ*







