Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਕੂਲ ਨੂੰ ਖੋਲ੍ਹਣ ਲਈ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ ਵਲੋਂ ਜੱਕਾ ਜਾਮ ਕਰਕੇ ਕੀਤਾ ਰੋਸ਼ ਪ੍ਰਦਰਸ਼ਨ

ਸਕੂਲ ਨੂੰ ਖੋਲ੍ਹਣ ਲਈ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ ਵਲੋਂ ਜੱਕਾ ਜਾਮ ਕਰਕੇ ਕੀਤਾ ਰੋਸ਼ ਪ੍ਰਦਰਸ਼ਨ

ਗੜ੍ਹਦੀਵਾਲਾ  7 ਫਰਵਰੀ (ਚੌਧਰੀ /ਯੋਗੇਸ਼ ਗੁਪਤਾ ) : ਅੱਜ ਗੜ੍ਹਦੀਵਾਲਾ ਵਿਖੇ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵਲੋਂ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ਤੇ ਸਰਕਾਰ ਦੀ ਤਰਫੋਂ ਕਰੋਨਾ ਦੀ ਆੜ ਹੇਠ ਸਕੂਲ ਬੰਦ ਕਰਨ ਦੇ ਵਿਰੋਧ ਵਿੱਚ ਪ੍ਰਾਈਵੇਟ ਸਕੂਲਾਂ ਦੇ ਬੱਸ ਮਾਲਕਾਂ ਤੇ ਡਰਾਈਵਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਇੱਕ ਘੰਟੇ ਲਈ ਚੱਕਾ ਜਾਮ ਕਰਕੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।ਔ ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ, ਕੁਲਵੀਰ ਸਿੰਘ ਸਹੋਤਾ,ਮਨਜੋਤ ਸਿੰਘ ਤਲਵੰਡੀ,ਕੁਲਦੀਪ  ਮਿੰਟੂ, ਮਾਸਟਰ ਰਛਪਾਲ ਸਿੰਘ ਇਕਬਾਲ ਸਿੰਘ ਮਾਂਗਾ,ਦਵਿੰਦਰ ਸਿੰਘ ਚੌਹਕਾ,ਰਾਜਵੀਰ ਸਿੰਘ ਰਾਜਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਭਰ ਵਿਚ ਸਰਕਾਰ ਵਲੋਂ ਵਪਾਰ ਖੋਲੇ ਹੋਏ ਹਨ ਪਰ ਸਕੂਲ ਬੰਦ ਰੱਖੇ ਗਏ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਅਤੇ ਬੱਚਿਆਂ ਦੇ ਮਾਪਿਆਂ ਦੇ ਪੈਸਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਵਿਦਿਆਰਥੀ ਜੋ ਸਕੂਲ ‘ਚ ਸਿੱਖਿਆ ਹਾਸਲ ਕਰ ਸਕਦੇ ਹਨ,ਉਹ ਆਨਲਾਈਨ ਮੋਬਾਇਲਾਂ ’ਤੇ ਹਾਸਲ ਨਹੀਂ ਕਰ ਸਕਦੇ। ਅੱਗੇ ਕਿਹਾ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾਲ ਕੀਤਾ ਜਾ ਰਿਹਾ ਖਿਲਵਾੜ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗਾ। ਸਰਕਾਰ ਵਲੋਂ ਵੋਟਾਂ ਲਈ ਰੈਲੀਆਂ ਕਰਨ ਲਈ ਵੱਡੇ ਪੱਧਰ ਤੇ ਇਕੱਠ ਜਾਇਜ਼ ਹਨ, ਪ੍ਰੰਤੂ ਬੱਚਿਆਂ ਦੇ ਸਕੂਲ ਬੰਦ ਕਰਕੇ ਬੱਚਿਆਂ ਦਾ ਭਵਿੱਖ ਉਜਵੱਲ ਬਣਾਉਣ ਦੀ ਵਜਾਏ ਖਰਾਬ ਕੀਤਾ ਜਾ ਰਿਹਾ ਹੈ।ਉਨ੍ਹਾਂ ਸੰਯੁਕਤ ਤੌਰ ਤੇ ਕਿਹਾ ਕਿ ਸਰਕਾਰ ਵਲੋਂ ਸਮੁੱਚੇ ਤੌਰ ਤੇ ਸਕੂਲ ਨਾ ਖੋਲੇ ਗਏ ਤਾਂ ਤਿੱਖਾ ਸੰਘਰਸ਼ ਕੀਤਾਜਾਵੇਗਾ।ਇਸ ਮੌਕੇ ਹਰਦੀਪ ਸਿੰਘ ਸਮਰਾ, ਅਮਰਜੀਤ ਮਾਹਲ, ਨਵੀਂ ਅਟਵਾਲ, ਰਾਜਵਿੰਦਰ ਸਿੰਘ ਰਾਜਾ, ਸਿਮਰਜੀਤ ਸਿੰਮਾ, ਸੁਖਵਿੰਦਰ ਸਿੰਘ, ਦਵਿੰਦਰ ਚੋਹਕਾ, ਰਣਜੀਤ ਸਿੰਘ ਕੇਸੋਪੁਰ,ਸੱਤਪਾਲ ਸਿੰਘ ਖੁਣਖੁਣ,ਮਾਸਟਰ ਰਛਪਾਲ ਸਿੰਘ, ਕੁਲਦੀਪ ਸਿੰਘ ਮਿੰਟੂ, ਅਵਤਾਰ ਸਿੰਘ ਸਰਹਾਲਾ, ਕਮਲਪਾਲ ਸਿੰਘ ਡੱਫਰ, ਪਰਮਿੰਦਰ ਸਿੰਘ, ਜੱਸਾ ਗੋਂਦਪੁਰ,  ਗੁਰਮੀਤ ਸਿੰਘ, ਅਮਨ ਦਾਰਾਪੁਰ, ਅਜਮੇਰ ਸਿੰਘ ਬਾਹਗਾ, ਸੁਖਵਿੰਦਰ ਸਿੰਘ ਰਾਜਪੁਰ ਆਦਿ ਹਾਜਰ ਸਨ।