Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਲੋਕ ਭਲਾਈ ਹਿੱਤਾਂ ਲਈ ਚਲਾਈਆਂ ਸਕੀਮਾਂ ਸੰਬੰਧੀ ਦਸੂਹਾ ਵੱਲੋਂ ਅਪਣਾ ਮੈਨੀਫੈਸਟੋ ਜਾਰੀ*

*ਲੋਕ ਭਲਾਈ ਹਿੱਤਾਂ ਲਈ ਚਲਾਈਆਂ ਸਕੀਮਾਂ ਸੰਬੰਧੀ ਦਸੂਹਾ ਵੱਲੋਂ ਅਪਣਾ ਮੈਨੀਫੈਸਟੋ ਜਾਰੀ*

*ਸਕੂਨ ਮਿਲਦਾ ਹੈ ਜਦੋਂ ਮੈਂ ਆਪਣਿਆਂ ਦੇ ਕੰਮ ਆਉਂਦਾ ਹਾਂ – ਦਸੂਹਾ*

ਗੜ੍ਹਦੀਵਾਲਾ 7 ਫਰਵਰੀ (ਚੌਧਰੀ) : ਹਲਕਾ ਟਾਂਡਾ ਤੋਂ ਗਰੀਬਾਂ ਦੇ ਮਸੀਹਾ ਤੇ ਉੱਘੇ ਸਮਾਜ ਸੇਵੀ ਤੇ ਸਰਦਾਰ ਮਨਜੀਤ ਸਿੰਘ ਦਸੂਹਾ ਵੱਲੋਂ ਲੋਕ ਭਲਾਈ ਹਿੱਤਾਂ ਨੂੰ ਮੁੱਖ ਰਖਦਿਆਂ ਚਲਾਈਆਂ ਗਈਆਂ ਸਕੀਮਾਂ ਸਬੰਧੀ ਪਾਰਟੀਆਂ ਤੋਂ ਵੱਖ ਹੋ ਕੇ ਆਪਣੀ ਤਰਫੋਂ ਇਕ ਮੈਨੀਫੈਸਟੋ ਜਾਰੀ ਕੀਤਾ। ਜਿਸ ਵਿੱਚ ਉਹਨਾਂ ਲੋਕ ਮੁੱਦਿਆਂ ਨੂੰ ਮੁੱਖ ਰੱਖਦਿਆਂ ਗੜ੍ਹਦੀਵਾਲਾ ਵਿੱਚ ਹਸਪਤਾਲ ਬਣਾਉਣਾ, ਗਰੀਬ ਬੱਚਿਆਂ ਦਾ ਸਾਰਾ ਪੜ੍ਹਾਈ ਦਾ ਖਰਚਾ, ਸ਼ਗਨ ਸਕੀਮ 5100 ਤੋਂ ਵਧਾ ਕੇ 11,000, ਬਿਮਾਰ ਗਰੀਬ ਵਿਅਕਤੀਆਂ ਲਈ 10,000 ਤੋਂ ਵਧਾ ਕੇ 20,000, ਟਾਂਡਾ ਵਿੱਚ ਵੱਡੀ ਇੰਡਸਟਰੀ ਲਿਆ ਕੇ ਅਨੇਕਾਂ ਪਰਿਵਾਰਾ ਨੂੰ ਰੁਜ਼ਗਾਰ ਦੇਣਾ ਹੋਵੇਗਾ। ਉਹਨਾਂ ਦਸਿਆ ਕਿ ਇਹ ਮੈਨੀਫ਼ੈਸਟੋ ਮੈ ਬਿਨਾ ਕਿਸੇ ਲਾਲਚ ਤੋਂ ਹਲਕੇ ਦੇ ਲੋਕਾਂ ਦੀ ਭਲਾਈ ਲਈ ਜਾਰੀ ਕੀਤਾ ਹੈ। ਕਿਉਕਿ ਪਿਛਲੇ ਲੰਮੇ ਸਮੇਂ ਤੋਂ ਚਲਾਈਆਂ ਗਈਆਂ ਇਹ ਲੋਕ ਭਲਾਈ ਸਕੀਮਾਂ ਦਾ ਜਦੋਂ ਮੈ ਮਾਪਦੰਡ ਕੀਤਾ ਤਾਂ ਮਹਿੰਗਾਈ ਦੇ ਦੌਰ ਦੌਰਾਨ ਚਲਾਈਆਂ ਗਈਆਂ ਇਹ ਸਕੀਮਾਂ ਕੁਛ ਵੀ ਨਹੀ ਸਨ। ਜਿਸ ਤੇ ਚਲਦਿਆਂ ਮੈ ਅਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਹ ਸਕੀਮਾਂ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਤਾਂ ਜੋ ਦਿੱਤੀ ਗਈ ਰਕਮ ਨਾਲ ਕਿਸੇ ਦਾ ਕੁਝ ਬਣ ਵੀ ਸਕੇ। ਉਹਨਾਂ ਦੱਸਿਆ ਕਿ ਚਲਾਈਆਂ ਗਈਆਂ ਇਹ ਸਕੀਮਾਂ ਮੇਰੇ ਆਖਰੀ ਸਾਹ ਤੱਕ ਚਲਦਿਆਂ ਰਹਿਣਗੀਆਂ ਜਿਸ ਵਿੱਚ ਸਮੇਂ ਦੇ ਲਿਹਾਜ ਨਾਲ ਵਾਧਾ ਘਾਟਾ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ ਜਦੋਂ ਮੈਂ ਆਪਣਿਆਂ ਦੇ ਕੰਮ ਆਉਂਦਾ ਹਾ। ਉਹਨਾਂ ਹੋਰ ਵੀ ਦਸਿਆ ਕਿ ਇਹ ਸਕੀਮ ਸਿਰਫ ਹਲਕਾ ਟਾਂਡਾ ਦੇ ਵਾਸੀਆਂ ਲਈ ਹੈ।