Prime Punjab Times

Latest news
ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ
ADVERTISEMENT
You are currently viewing ਬੇਗਮਪੁਰਾ ਟਾਇਗਰ ਫੋਰਸ ਨੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕੀਤਾ ਰੱਜ ਕੇ ਪਿੱਟ ਸਿਆਪਾ

ਬੇਗਮਪੁਰਾ ਟਾਇਗਰ ਫੋਰਸ ਨੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕੀਤਾ ਰੱਜ ਕੇ ਪਿੱਟ ਸਿਆਪਾ

ਹੁਸ਼ਿਆਰਪੁਰ 6 ਫਰਵਰੀ ( ਤਰਸੇਮ ਦੀਵਾਨਾ ) : ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦਾ ਪੁਤਲਾ ਹਰੀਮਪੁਰ ਚੌਕ ਹੁਸ਼ਿਆਰਪੁਰ ਵਿਖੇ ਫੂਕਿਆ ਗਿਆ । ਬੇਗਮਪੁਰਾ ਟਾਈਗਰ ਫੋਰਸ ਦੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਅਤੇ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਡਾ ਦਲਜੀਤ ਸਿੰਘ ਖੇਲਾ , ਸੈਕਟਰੀ ਡਾ ਰਮਨ ਘਈ , ਚੇਅਰਮੈਨ ਟੂਰਨਾਮੈਂਟ ਕਮੇਟੀ ਡਾ ਪੰਕਜ ਸ਼ਿਵ ਅਤੇ ਜੁਆਇੰਟ ਸੈਕਟਰੀ ਵਿਵੇਕ ਸਾਹਨੀ । ਜੇਕਰ ਇਹ ਸਾਰੇ ਅਹੁਦੇਦਾਰ ਸੱਚੇ ਹਨ ਤੇ ਪੈਸਿਆਂ ਦਾ ਹਿਸਾਬ ਕਿਤਾਬ ਜਨਤਕ ਕਰਨ ਅਤੇ ਲਾਈਵ ਹੋ ਕੇ ਜਨਤਾ ਨੂੰ ਦੱਸਣ ਤਾਂ ਜੋ ਜਨਤਾ ਨੂੰ ਵੀ ਪਤਾ ਲੱਗ ਸਕੇ ਜਦੋਂ ਤੋ ਕ੍ਰਿਕਟ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ , ਹੁਸ਼ਿਆਰਪੁਰ ਡਿਸਟ੍ਰਿਕਟ ਐਸੋਸੀਏਸ਼ਨ ਵਿੱਚ ਪੈਸਿਆਂ ਦੇ ਕਿੰਨੇ ਘੱਪਲੇ ਹੋ ਚੁੱਕੇ ਹਨ । ਉਨ੍ਹਾਂ ਨੇ ਇਨ੍ਹਾਂ ਸਾਰੇ ਅਹੁਦੇਦਾਰਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ  ਸਾਰੇ ਅਹੁਦੇਦਾਰ ਆਪਸ ਵਿੱਚ ਰਲੇ ਹੋਏ ਹਨ  । ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਕ੍ਰਿਕਟ ਸਿਰਫ਼ ਅਮੀਰਾਂ ਦੇ ਘਰ ਤੱਕ ਹੀ ਸੀਮਤ ਹੈ ਅਤੇ ਗ਼ਰੀਬਾਂ ਦੇ ਬੱਚਿਆਂ ਨੂੰ ਪਰਫਾਰਮੈਂਸ ਦੇਣ ਦੇ ਬਾਵਜੂਦ ਵੀ ਚੂਨੇ ਵਾਲੀਆਂ ਲਾਇਨਾ ਤੇ ਹੀ ਰੱਖਿਆ ਜਾਂਦਾ ਹੈ । ਅਹੁਦੇਦਾਰਾਂ ਨੇ ਕਿਹਾ ਬੇਗਮਪੁਰਾ ਟਾਈਗਰ ਫੋਰਸ ਬਹਿਸ ਲਈ ਤਿਆਰ ਹੈ ਲਾਈਵ ਹੋ ਕੇ ਬਹਿਸ ਕਰਾਂਗੇ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਸਮਾਂ ਰੱਖੇ । ਉਨ੍ਹਾਂ ਨੇ  ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵੀ ਉਨ੍ਹਾਂ ਹੀਂ ਦੋਸ਼ੀ ਦੱਸਿਆ ਜਿੰਨੀ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਹੈ । ਖਿਡਾਰੀਆਂ ਨਾਲ ਧੱਕੇਸ਼ਾਹੀ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੂੰਹ ਵਿਚ ਇਲੈਚੀਆਂ ਪਾ ਕੇ ਬੈਠੀ ਹੋਈ ਹੈ । ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੇ ਆਖਿਆ ਇਹ ਅੰਦੋਲਨ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਪੈਸਿਆਂ ਦਾ ਹਿਸਾਬ ਕਿਤਾਬ ਜਨਤਕ ਨਹੀਂ ਕਰਦੀ ਅਤੇ ਖਿਡਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਨਹੀਂ ਕਰਦੀ ਅਤੇ ਭਾਰਤ ਦੀ ਸੁਪਰੀਮ ਕੋਰਟ ਦੁਆਰਾ ਦਿੱਤੀਆਂ ਲੋਢਾ ਕਮੇਟੀ ਦੀਆਂ ਹਦਾਇਤਾਂ ਨੂੰ ਲਾਗੂ ਨਹੀਂ ਕਰ ਦਿੰਦੀ । ਇਸ ਮੌਕੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਦੋਆਬਾ ਇੰਚਾਰਜ ਸੋਮਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਲਾ ਵਾਈਸ ਪ੍ਰਧਾਨ ਇੰਦਰ ਡਗਾਣਾ  ਸਕੱਤਰ ਈਸ਼ ਕੁਮਾਰ ਸ਼ੇਰਗਡ਼੍ਹ ਸਕੱਤਰ ਹੰਸਰਾਜ ਇਸਲਾਮਾਬਾਦ  ਜ਼ਿਲ੍ਹਾ ਵਾਈਸ ਪ੍ਰਧਾਨ ਸਿਕੰਦਰ ਡਗਾਣਾ  ਰਾਕੇਸ਼ ਕੁਮਾਰ ਪੋਲਾ  ਰੂਪ ਲਾਲ  ਬਿਸ਼ਨ ਦਾਸ ਹੈਰੀ ਸੰਧੀ ਕਮਲਜੀਤ ਕਾਕਾ  ਹੈਰੀਸਨ   ਰੌਸ਼ਨ ਪ੍ਰਿੰਸ  ਰਾਜੂ ਰਹੀਮਪੁਰ  ਕੌਸ਼ਲ ਰਿਤਿਸ਼ ਮਾਨਵ ਸੰਜੀਵ ਜੱਸਾ ਓਮ ਪ੍ਰਕਾਸ਼ ਸੁਤਹਿਰੀ
ਅਮਰਜੀਤ ਭੱਟੀ ਰਾਜ ਕੁਮਾਰ ਰਾਜੂ ਲਾਡੀ ਕਮਲਜੀਤ ਦਰਦੀ ਪਵਨ ਆਦਿ ਹਾਜ਼ਰ ਸਨ ।

error: copy content is like crime its probhihated