ਗੜ੍ਹਦੀਵਾਲਾ 25 ਜਨਵਰੀ (ਚੌਧਰੀ) : ਵਿਭਾਗੀ ਹਿਦਾਇਤਾਂ ਅਨੁਸਾਰ, ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ,ਸ਼ੈਲੇੰਦਰ ਠਾਕੁਰ ਜਿਲ੍ਹਾ ਸਵੀਪ ਨੋਡਲ ਅਫ਼ਸਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਰਹਨੁਮਾਈ ਹੇਠਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ|ਜਿਸ ਵਿੱਚ ਵਿਭਾਗ ਵਲੋਂ ਵਰਚੁਅਲ ਮਾਧਿਅਮ ਨਾਲ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ|ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਦਾ ਆਨਲਾਈਨ ਮੇਹੰਦੀ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਵਿਦਿਆਰਥਣਾਂ ਵਲੋਂ ਆਪਣੇ ਹੱਥਾਂ ਤੇ ਮਹਿੰਦੀ ਦੇ ਨਾਲ ਸੰਦੇਸ਼ ਲਿਖੇ ਗਏ |ਇਸ ਮੌਕੇ ਤੇ ਬੀ ਐਲ ਓ, ਸਕੂਲ ਸਟਾਫ਼ ਸਮੇਤ ਡਾ ਕੁਲਦੀਪ ਸਿੰਘ ਮਨਹਾਸ, ਸਹਾਇਕ ਨੋਡਲ ਅਫ਼ਸਰ , ਉੜਮੁੜ 41 ਵੀ ਹਾਜ਼ਿਰ ਸਨ |
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ
- Post published:January 25, 2022
You Might Also Like
ਗੜ੍ਹਦੀਵਾਲਾ ਇਲਾਕੇ ਦੇ ਇੱਕ ਹੋਰ ਪਿੰਡ ਚ ਸਰਬਸੰਮਤੀ ਨਾਲ ਬਣੀ ਪੰਚਾਇਤ
ਪਟਾਖਿਆਂ ਦੀ ਵਿਕਰੀ ਅਤੇ ਇਨ੍ਹਾਂ ਨੂੰ ਚਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ..
200 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ
ਪਿੰਡ ਜੌਹਲਾਂ ‘ਚ ਸਜਾਇਆ ਨਗਰ ਕੀਰਤਨ







