Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing *ਪਿੰਡ ਸਰਹਾਲਾ ਦੇ ਲੋਕ ਦਸੂਹਾ ਦੇ ਸਮਰਥਨ ਲਈ ਆਏ ਅੱਗੇ*

*ਪਿੰਡ ਸਰਹਾਲਾ ਦੇ ਲੋਕ ਦਸੂਹਾ ਦੇ ਸਮਰਥਨ ਲਈ ਆਏ ਅੱਗੇ*

*ਮਿਲੇ ਪਿਆਰ ਤੇ ਸਤਿਕਾਰ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ :  ਦਸੂਹਾ*

ਗੜ੍ਹਦੀਵਾਲਾ 24 ਜਨਵਰੀ (ਚੌਧਰੀ) : ਮਨਜੀਤ ਦਸੂਹਾ ਦੀ ਹਲਕਾ ਟਾਂਡਾ ਵਿੱਚ ਚੋਣ ਮੁਹਿੰਮ ਨੂੰ ਉਸ ਵਖਤ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਸਰਹਾਲਾ ਦੇ ਅਨੇਕਾਂ ਪਰਿਵਾਰ ਦਸੂਹਾ ਦੀ ਚੋਣ ਮੁਹਿੰਮ ਵਿੱਚ ਇਕਜੁੱਟ ਹੋ ਕੇ ਅੱਗੇ ਆਏ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਹੱਕ ਵਿੱਚ ਉੱਤਰੇ ਬਜ਼ੁਰਗ, ਨੌਜਵਾਨਾਂ ਦਾ ਸਮਰਥਨ ਕਬੂਲਦਿਆ ਕਿਹਾ ਕਿ ਉਹਨਾਂ ਦਾ ਰੋਮ ਰੋਮ ਰਿਣੀ ਰਹੇਗਾ ਅਤੇ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਸਮਰਥਨ ਵਿੱਚ ਉੱਤਰੇ ਪਿੰਡ ਵਾਸੀਆਂ ਨੇ ਯਕੀਨ ਦਵਾਇਆ ਕੇ ਉਹ ਦਸੂਹਾ ਸਾਬ ਵੱਲੋਂ ਚਲਾਏ ਲੋਕ ਭਲਾਈ ਕਾਰਜਾਂ ਤੋਂ ਖੁਸ਼ ਹੋ ਕੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅੱਗੇ ਆਏ ਹਨ ਅਤੇ ਉਹ ਦਸੂਹਾ ਸਾਬ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦਾ ਆਸ ਤੇ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦੇਣਗੇ ਤੇ ਹਰ ਤਰ੍ਹਾ ਦਾ ਸਹਿਯੋਗ ਦੇਣਗੇ। ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਪੰਚ ਗੁਰਪ੍ਰੀਤ ਸਿੰਘ, ਮਨਜੀਤ ਕੌਰ, ਜਗੀਰ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਸਤਪਾਲ ਸਿੰਘ, ਪਰਮਿੰਦਰ ਕੌਰ, ਸੇਵਾ ਸਿੰਘ, ਰੂਬਲ, ਗੁਰਬਚਨ ਸਿੰਘ, ਅਮਰਿੰਦਰ ਸਿੰਘ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।