Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਪਿੰਡ ਸ਼ੇਖੂਪੁਰ ਦੇਹਰੀਵਾਲ ਦੇ ਗੁੱਜਰ ਭਾਈਚਾਰੇ ਵੱਲੋਂ ਮਨਜੀਤ ਦਸੂਹਾ ਦੀ ਹਿਮਾਇਤ ਦਾ ਐਲਾਨ*

*ਪਿੰਡ ਸ਼ੇਖੂਪੁਰ ਦੇਹਰੀਵਾਲ ਦੇ ਗੁੱਜਰ ਭਾਈਚਾਰੇ ਵੱਲੋਂ ਮਨਜੀਤ ਦਸੂਹਾ ਦੀ ਹਿਮਾਇਤ ਦਾ ਐਲਾਨ*

ਟਾਂਡਾ 7 ਜਨਵਰੀ (ਚੌਧਰੀ) : ਅੱਜ ਹਲਕਾ ਉੜਮੁੜ ਟਾਂਡਾ ਦੇ ਪਿੰਡ ਸ਼ੇਖੂਪੁਰ ਦੇਹਰੀਵਾਲ ਵਿਖੇ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਗੁੱਜਰ ਭਾਈਚਾਰੇ ਨੇ ਮਨਜੀਤ ਸਿੰਘ ਦਸੂਹਾ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਹਿਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਗੁੱਜਰ ਭਾਈਚਾਰੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤੇ ਮਨਜੀਤ ਸਿੰਘ ਦਸੂਹਾ ਤੋਂ ਗੁੱਜਰ ਭਾਈਚਾਰੇ ਨੂੰ ਆਸ ਬੱਝੀ ਹੈ ਕੇ ਉਹ ਗੁੱਜਰ ਭਾਈਚਾਰੇ ਦੀਆਂ ਸਮੱਸਿਆ ਨੂੰ ਹੱਲ ਕਰਨਗੇ ਤੇ ਗੁੱਜਰ ਭਾਈਚਾਰਾ ਹਲਕੇ ਵਿੱਚ ਮਨਜੀਤ ਸਿੰਘ ਦਸੂਹਾ ਨੂੰ ਜਿਤਾਉਣ ਲਈ ਅੱਗੇ ਹੋ ਕੇ ਕੰਮ ਕਰੇਗਾ। ਇਸ ਮੌਕੇ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕਰਦਿਆਂ ਕਿ ਜਿਸ ਤਰ੍ਹਾਂ ਹਲਕੇ ਦੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ ਉਸ ਤਰ੍ਹਾ ਗੁੱਜਰ ਭਾਈਚਾਰੇ ਵੱਲੋਂ ਵੀ ਬਹੁਤ ਵੱਡੀ ਹਿਮਾਇਤ ਮਿਲੀ ਹੈ ਤੇ ਉਹਨਾਂ ਦਾ ਹਲਕੇ ਵਿੱਚ ਮੁੱਖ ਮਿਸ਼ਨ ਹੀ ਸਮਾਜ ਸੇਵਾ ਹੈ। ਉਹਨਾ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਲੰਮਾ ਸਮਾਂ ਕਰਨ ਵਾਲੀਆਂ ਪਾਰਟੀਆਂ ਨਹੀਂ ਦੇ ਸਕੀਆ ਉਹ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਹਰ ਤਰਾਂ ਦੀ ਵਾਹ ਲਾਉਣਗੇ ਤੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਹੋ ਕੇ ਚਲਣਗੇ। ਇਸ ਮੌਕੇ ਬਰਕਤ ਅਲੀ, ਰਮਜ਼ਾਨ ਮੁਹੰਮਦ, ਸੈਫ਼ ਅਲੀ, ਰਾਸ਼ਿਦ ਮੁਹੰਮਦ, ਸ਼ਰੀਫ਼ ਅਲੀ, ਅਮਜਦ ਖਾਨ, ਗੁਲਜ਼ਾਰ, ਸੁਖਵਿੰਦਰ ਸਿੰਘ ਮੂਨਕ, ਬਲਬੀਰ ਸਿੰਘ ਕਾਲਾ ਦਸੂਹਾ, ਕਿਰਪਾਲ ਸਿੰਘ ਜਾਜਾ, ਸਰਬਜੀਤ ਸਿੰਘ ਗੋਲਡੀ, ਸੰਦੀਪ ਗੋਲਡੀ, ਸਤਵੰਤ ਜਾਜਾ ਆਦਿ ਹਾਜ਼ਰ ਸਨ।