Prime Punjab Times

Latest news
ਮਾਲ ਮਾਮਲਿਆਂ ਦੇ ਤੁਰੰਤ ਨਿਪਟਾਰੇ ਨੂੰ ਤਰਜੀਹ ਦੇਣ ਅਧਿਕਾਰੀ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਗੋ+ਲੀ+ਆਂ ਚੱਲਣ ਨਾਲ ਚਾਰ ਲੋਕਾਂ ਦੀ ਮੌ+ਤ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਫੌਜ ਦੇਵੇਗੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ : ਆਸ਼ਿਕਾ ਜੈਨ *01 ਜੁਲਾਈ ਤੋਂ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਅੱਗੇ ਕੀਤਾ ਜਾਵੇਗਾ ਰੋਸ਼ ਮੁਜਾਹਰਾ* ਇੰਸਪੈਕਟਰ 70 ਹਜ਼ਾਰ ਤੇ ਆਡੀਟਰ 50 ਹਜਾਰ ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਪ੍ਰਧਾਨ ਤੇ ਸੁਖਵਿੰਦਰ ਕੌਰ ਮੀਤ ਪ੍ਰਧਾਨ ਨਿਯੁਕਤ ਗੁਰਪ੍ਰੀਤ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵਜੋਂ ਅਹੁਦਾ ਸੰਭਾਲਿਆ ਮਹਿਲਾਵਾਂ ਲਈ 1500 ਰੁ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਕੱਢੇ ਸਾਹ,ਕੀ ਬੋਲੇ ਸੀਨੀਅਰ ... ਅੰਕਿਤ ਸ਼ਰਮਾ ਯੂਥ ਕਾਂਗਰਸ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ  DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
ADVERTISEMENT
You are currently viewing ਸਕੂਲ-ਕਾਲਜ ਬੰਦ ਕਰਨ ਦੀ ਡੀ.ਟੀ.ਐਫ ਵੱਲੋਂ ਸਖਤ ਨਿਖੇਧੀ ਚੰਨੀ ਸਰਕਾਰ ਲਈ ‘ਸਿਆਸੀ ਰੈਲੀਆਂ ਕੋਰੋਨਾ ਮੁਕਤ, ਪਰ ਸਕੂਲ-ਕਾਲਜ ਕਰੋਨਾ ਯੁਕਤ’ : ਡੀ.ਟੀ.ਐਫ.

ਸਕੂਲ-ਕਾਲਜ ਬੰਦ ਕਰਨ ਦੀ ਡੀ.ਟੀ.ਐਫ ਵੱਲੋਂ ਸਖਤ ਨਿਖੇਧੀ ਚੰਨੀ ਸਰਕਾਰ ਲਈ ‘ਸਿਆਸੀ ਰੈਲੀਆਂ ਕੋਰੋਨਾ ਮੁਕਤ, ਪਰ ਸਕੂਲ-ਕਾਲਜ ਕਰੋਨਾ ਯੁਕਤ’ : ਡੀ.ਟੀ.ਐਫ.

ਗੁਰਦਾਸਪੁਰ 5 ਜਨਵਰੀ: ( ਅਸ਼ਵਨੀ ):- ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਬਹਾਨੇ 15 ਜਨਵਰੀ ਤੱਕ ਸਕੂਲ-ਕਾਲਜ ਬੰਦ ਕਰਨ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਇਸ ਨੂੰ ਵਿਦਿਆਰਥੀਆਂ ਦੀ ਸਿੱਖਿਆ ਲਈ ਤਬਾਹਕੁਨ ਕਦਮ ਕਰਾਰ ਦਿੱਤਾ ਹੈ।
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਆਸੀ ਪਾਰਟੀਆਂ ਵੱਲੋਂ ਧੜਾਧੜ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚਲੇ ਲੱਖਾਂ ਦੇ ਇਕੱਠ ਨੂੰ ਕਰੋਨਾ ਮੁਕਤ ਸਮਝਣ ਵਾਲੀ, ਪਰ ਸਕੂਲਾਂ-ਕਾਲਜਾਂ ਨੂੰ ਕਰੋਨਾ ਯੁਕਤ ਮੰਨਣ ਵਾਲੀ, ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਸਕੂਲ-ਕਾਲਜ ਮੁਕੰਮਲ ਬੰਦ ਕਰਕੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਤਬਾਹੀ ਵੱਲ ਧੱਕਣ ਵਾਲਾ ਕਦਮ ਚੁੱਕਿਆ ਹੈ। ਸਕੂਲਾਂ-ਕਾਲਜਾਂ ਵਿੱਚ ਮਿਲਣ ਵਾਲੀ ਹਕੀਕੀ ਸਿੱਖਿਆ ਦੀ ਥਾਂ, ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਲੋਕਾਂ ‘ਤੇ ਥੋਪਣਾ ਕਿਸੇ ਵੀ ਪੱਖੋਂ ਵਾਜਬ ਫ਼ੈਸਲਾ ਨਹੀਂ ਹੈ।
ਜਨਰਲ ਸਕੱਤਰ ਗੁਰਦਿਆਲ ਚੰਦ,ਡਾ ਸਤਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਕੌਰ,ਅਮਰਜੀਤ ਸਿੰਘ ਕੋਠੇ, ਉਪਕਾਰ ਸਿੰਘ ਵਡਾਲਾ ਬਾਂਗਰ ,ਵਰਗਿਸ਼ ਸਲਾਮਤ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ, ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਸਾਧਨਹੀਣ ਲੋਕਾਂ ਦੇ ਬੱਚਿਆਂ ਤੋਂ, ਹਕੀਕੀ ਸਿੱਖਿਆ ਗ੍ਰਹਿਣ ਦਾ ਅਧਿਕਾਰ ਖੋਹਣ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਡੀਟੀਐਫ ਨੇ ਸਮੂਹ ਚੇਤੰਨ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅਜਿਹੇ ਫੈਸਲਿਆਂ ਨੂੰ ਮਿਲ ਕੇ ਨੱਥ ਪਾਉਣ ਦਾ ਸੱਦਾ ਵੀ ਦਿੱਤਾ।ਇਸ ਮੌਕੇ ਹਰਦੀਪ ਰਾਜ, ਸਤਬੀਰ ਭੰਡਾਲ, ਜਾਮੀਤਰਾਜ, ਸੁਲੱਖਣੀ, ਮਨੋਹਰ ਲਾਲ, ਕੁਲਰਾਜ ਸਿੰਘ, ਸਤਨਾਮ ਸਿੰਘ ਆਦਿ ਆਗੂਆਂ ਨੇ ਸਕੂਲ ਬੰਦ ਕਰਨ ਦੀ ਨਿਖੇਧੀ ਕੀਤੀ।

error: copy content is like crime its probhihated