Prime Punjab Times

Latest news
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ 
ADVERTISEMENT
You are currently viewing ਲੋਕ ਇਨਸਾਫ ਪਾਰਟੀ ਬਟਾਲਾ ਹਲਕੇ ਤੋਂ ਇਸਤਰੀ ਵਿੰਗ ਐਡਵੋਕੇਟ ਅਮਨਦੀਪ ਕੌਰ ਕੰਗ ਸਿਵਲ ਮੰਡਲ ਪ੍ਰਧਾਨ ਨਿਯੁਕਤ

ਲੋਕ ਇਨਸਾਫ ਪਾਰਟੀ ਬਟਾਲਾ ਹਲਕੇ ਤੋਂ ਇਸਤਰੀ ਵਿੰਗ ਐਡਵੋਕੇਟ ਅਮਨਦੀਪ ਕੌਰ ਕੰਗ ਸਿਵਲ ਮੰਡਲ ਪ੍ਰਧਾਨ ਨਿਯੁਕਤ

ਬਟਾਲਾ( ਸੰਜੀਵ/ ਅਵਿਨਾਸ਼ ਸ਼ਰਮਾ ) : ਲੋਕ ਇਨਸਾਫ ਪਾਰਟੀ ਦੀ ਵਿਸ਼ੇਸ਼ ਮੀਟਿੰਗ ਬਟਾਲਾ ਹਲਕਾ ਇੰਚਾਰਜ ਵਿਜੇ ਤ੍ਰੇਹਨ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਬਟਾਲਾ ਹਲਕਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਹਰਭਜਨ ਕੌਰ ਦੀ ਰਹਿਨੁਮਾਈ ਹੇਠ ਇਸਤਰੀ ਵਿੰਗ ’ਚ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿਚ ਇਸਤਰੀ ਵਿੰਗ ਨੇ ਭਾਰੀ ਯੋਗਦਾਨ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਲੋਕ ਹੇਤੂ ਸਿਮਰਜੀਤ ਸਿੰਘ ਬੈਂਸ ਕੋਮੀ ਪ੍ਰਧਾਨ ਪੰਜਾਬ ਅਤੇ ਬਟਾਲਾ ਹਲਕੇ ਵਿਚ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਪ੍ਰਧਾਨ ਤ੍ਰੇਹਨ ਲੋਕਾਂ ਦੀ ਲੜਾਈ ਹਮੇਸ਼ਾ ਲੜਦੇ ਹਨ। ਇਸ ਮੌਕੇ ਐਡਵੋਕੇਟ ਅਮਨਦੀਪ ਕੌਰ ਸਿਵਲ ਮੰਡਲ ਪ੍ਰਧਾਨ, ਪ੍ਰਭਾ ਸ਼ਰਮਾ ਬਟਾਲਾ ਸਿਟੀ ਜਨਰਲ ਸਕੱਤਰ, ਸਰਬਜੀਤ ਕੌਰ ਬਟਾਲਾ ਸਿਟੀ ਸੈਕਟਰੀ, ਜੋਗਿੰਦਰ ਕੌਰ ਵਾਰਡ ਪ੍ਰਧਾਨ, ਕਮਲਾਰਾਣੀ ਵਾਰਡ ਪ੍ਰਧਾਨ, ਭਾਵਨਾ ਰਾਜਪੂਤ ਵਾਰਡ ਪ੍ਰਧਾਨ ਸੰਗੀਤ ਰਾਣੀ ਵਾਰਡ 14 ਪ੍ਰਧਾਨ, ਡਿੰਪਲ ਕੁਮਾਰੀ ਵਾਰਡ 14 ਉਪ ਪ੍ਰਧਾਨ, ਸਿਮਰਨਜੀਤ ਕੌਰ, ਕਮਲਪ੍ਰੀਤ ਸਿੰਘ ਬਟਾਲਾ ਸਿਵਲ ਮੰਡਲ ਉਪ ਪ੍ਰਧਾਨ ਆਦਿ ਨੂੰ ਸਿਰੋਪਾਉ ਪਾ ਕੇ ਸ਼ਾਮਲ ਕੀਤਾ। ਇਸਤਰੀ ਵਿੰਗ ਸਿਵਲ ਮੰਡਲ ਪ੍ਰਧਾਨ ਐਡਵੋਕੇਟ ਅਮਨਦੀਪ ਕੌਰ ਕੰਗ ਨੇ ਕਿਹਾ ਕਿ ਬਟਾਲਾ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਰ ਵਰਗ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਬਟਾਲਾ ਸਿਟੀ ਪ੍ਰਧਾਨ ਸ਼ਮੀ ਕੁਮਾਰ, ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਬਟਾਲਾ ਹਲਕਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਹਰਭਜਨ ਕੌਰ, ਉਪਕਾਰ ਸਿੰਘ ਮੁੱਖ ਸੇਵਾਦਾਰ, ਜਤਿੰਦਰ ਸ਼ਰਮਾ, ਜੋਗਿੰਦਰਪਾਲ ਆਦਿ ਹਾਜ਼ਰ ਸਨ।

error: copy content is like crime its probhihated