Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing *ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਜੂਸ ਪਿਲਾ ਕੇ….*

*ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਜੂਸ ਪਿਲਾ ਕੇ….*

ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਜੂਸ ਪਿਲਾ ਕੇ ਮਨਜੀਤ ਸਿੰਘ ਦੀ ਭੁੱਖ ਹਡ਼ਤਾਲ ਕੀਤੀ ਖਤਮ : ਬੇਗਮਪੁਰਾ ਟਾਈਗਰ ਫੋਰਸ 

ਹੁਸ਼ਿਆਰਪੁਰ 17 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ  ਤਕਰੀਬਨ ਗਿਆਰਾਂ  ਦਿਨ ਤੋਂ ਚੱਲੀ ਆ ਰਹੀ ਭੁੱਖ ਹਡ਼ਤਾਲ ਅੱਜ ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਮਨਜੀਤ ਸਿੰਘ ਅਤੇ ਹੋਰਾਂ ਨੂੰ ਜੂਸ  ਪਿਲਾ ਕੇ ਅੱਜ ਖ਼ਤਮ ਕਰ ਦਿੱਤੀ  ਜ਼ਿਕਰਯੋਗ ਹੈ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਮੈਂਬਰ ਮਨਜੀਤ ਸਿੰਘ ਤੇ ਹੋਰਾਂ  ਵੱਲੋਂ  ਪੰਚਾਇਤ ਘਰ ਬਲਾਕ 2  ਚਲੀ ਆ ਰਹੀ ਭੁੱਖ ਹਡ਼ਤਾਲ  ਨੂੰ ਖਤਮ ਕਰਵਾ ਦਿੱਤਾ । ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਦੱਸਿਆ ਕਿ ਮਨਜੀਤ ਸਿੰਘ ਦੀਆਂ ਸਾਰੀਆਂ  ਮੰਗਾਂ ਪੂਰੀਆਂ ਹੋ ਗਈਆਂ ਸਨ  ਸੀਨੀਅਰ ਅਧਿਕਾਰੀਆਂ ਦੇ ਦਬਕੇ ਹੇਠ ਆਖਿਰਕਾਰ ਪਿੰਡ ਡਾਡਾ ਦੀ ਗ੍ਰਾਮ ਪੰਚਾਇਤ ਅਤੇ ਅੜੀਅਲ  ਸਰਪੰਚ ਨੂੰ ਲੋਕਾਂ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੀ ਪਿਆ । ਸਰਪੰਚ ਸੁਰਜੀਤ ਰਾਮ ਨੇ ਪੁੱਟੇ ਹੋਏ ਟੋਇਆਂ ਵਿੱਚ ਪਾਣੀ ਦੇ ਪਾਈਪ ਪਾ ਕੇ ਅਤੇ ਜਿਸ ਗਲੀ ਉਤੇ ਕਬਜ਼ਾ ਕੀਤਾ ਹੋਇਆ ਸੀ ਛੁਡਵਾ ਕੇ ਅੱਜ  ਕੰਮ ਸੰਪੂਰਨ ਕਰ ਦਿੱਤਾ । ਇਸ ਮੌਕੇ  ਬੇਗਮਪੁਰਾ ਟਾਈਗਰ ਫੋਰਸ ਦੇ ਸੀਨੀਅਰ ਆਗੂਆਂ ਨੇ ਅਜੇ ਕੁਮਾਰ ਡਿਪਟੀ ਸੀ ਈ ਓ ਦਾ ਧੰਨਵਾਦ ਕੀਤਾ  ਇਸ ਮੌਕੇ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਜ਼ਿਲ੍ਹਾ ਸਕੱਤਰ ਈਸ਼ ਕੁਮਾਰ ਸ਼ੇਰਗਡ਼੍ਹ ਜ਼ਿਲ੍ਹਾ ਸਕੱਤਰ ਹੰਸਰਾਜ ਇਸਲਾਮਾਬਾਦ  ਜ਼ਿਲ੍ਹਾ ਸਕੱਤਰ  ਸੁਖਦੇਵ ਇਸਲਾਮਾਬਾਦ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ  ਅਜੈ ਕੁਮਾਰ ਡਿਪਟੀ ਸੀਈਓ  ਬੀਡੀਓ ਅਭੈ ਚੰਦਰ  ਮਹੇਸ਼ ਕੁਮਾਰ ਬੀਡੀਓ ਬਲਾਕ ਨੰਬਰ ਵੰਨ ਯੁੱਧਵੀਰ ਠਾਕੁਰ ਬੀਡੀਪੀਓ ਤਲਵਾੜਾ ਸੁਰੇਸ਼ ਕੁਮਾਰ ਵੀਡੀਓ ਭੂੰਗਾ ਸੰਦੀਪ ਗੌਤਮ ਜੇਈ ਆਦਿ ਮੌਜੂਦ ਸਨ ।
ਫੋਟੋ ਮੁਨੀਰ