ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)
12 ਜੁਲਾਈ : 600 ਗ੍ਰਾਮ ਨਸ਼ੀਲੇ ਪਦਾਰਥ ਅਤੇ 13 ਟੀਕੇ ਸਮੇਤ 2 ਵਿਅਕਤੀਆਂ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਰਾਜ ਪੁੱਤਰ ਦੇਵਰਾਜ ਸਿੰਘ ਵਾਸੀ ਪੰਡੋਰੀ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਅਤੇ ਸੁਭਾਸ਼ ਸਿੰਘ ਪੁੱਤਰ ਅੰਗਰੇਜ ਵਾਸੀ ਅਗਵਾਨੀਪੁਰ ਜਿਲਾ ਪੂਰਨੀਆ (ਬਿਹਾਰ) ਹਾਲ ਵਾਸੀ ਮੁਹੱਲਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਜੋਂ ਹੋਈ ਹੈ।
ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆ ਦੀ ਰੋਕ ਥਾਮ ਲਈ ਚਲ ਰਹੀ ਸਪੈਸਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ ਪੀਪੀਐਸ ਡੀਐਸਪੀ ਸਬ ਡਵੀਜਨ ਟਾਡਾ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੋਰਾਨ ਸਬ ਇੰਸਪੈਕਟਰ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮਲੇਵਾਲ ਮੋੜ ਤੇ ਪੁੱਜੀ ਤਾ ਦੋ ਮੋਨੇ ਵਿਆਕਤੀ ਸਾਹਮਣੇ ਤੋਂ ਮੋਟਰ ਸਾਇਕਲ ਨੰਬਰੀ PB 02 AB-2293 ਮਾਰਕਾ ਸਪਲੈਡਰ ਪਰ ਆ ਰਹੇ ਸਨ | ਜਿਹਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਦੇਵਰਾਜ ਸਿੰਘ ਵਾਸੀ ਪੰਡੋਰੀ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ ਅਤੇ ਦੂਜੇ ਨੇ ਆਪਣਾ ਨਾਂ ਸੁਭਾਸ਼ ਸਿੰਘ ਪੁੱਤਰ ਅੰਗਰੇਜ ਵਾਸੀ ਬਗਵਾਨੀਪੁਰ ਜਿਲਾ ਪੂਰਨੀਆ (ਬਿਹਾਰ) ਹਾਲ ਵਾਸੀ ਮੁਹੱਲਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦੱਸਿਆ | ਜੋ ਹਰਪ੍ਰੀਤ ਸਿੰਘ ਉਰਫ ਰਾਜੂ ਦੀ ਤਲਾਸ਼ੀ ਕਰਨ ਤੇ 100 ਗ੍ਰਾਮ ਨਸ਼ੀਲਾ ਪਦਾਰਥ ਅਤੇ 13 ਟੀਕੇ BUPRENORPHINE INJECTION IP 03 MML ਅਤੇ ਸੁਭਾਸ਼ ਸਿੰਘ ਦੀ ਤਲਾਸ਼ੀ ਕਰਨ ਤੇ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਮੁਕੱਦਮਾ ਨੰਬਰ 54 ਮਿਤੀ 11-07-2003 ਅ/ਧ 22-61-85 ਐਨ.ਡੀ.ਪੀ. ਐਸ ਐਕਟ ਥਾਣਾ ਗੜਦੀਵਾਲਾ ਦਰਜ ਰਜਿਸਟਰ ਕੀਤਾ ਗਿਆ । ਜੋ ਇਸਤੋਂ ਪਹਿਲਾ ਥਾਣਾ ਜਾ ਦੇ ਵੱਖ-ਵੱਖ ਪਿੰਡਾਂ ਅਰਗੋਵਾਲ,ਬਡਿਆਲ ਅਤੇ ਕਾਲੇਵਾਲ ਦੇ ਗੁਰੂਦਵਾਰਿਆ ਅਤੇ ਮੰਦਿਰ ਵਿੱਚੋਂ ਗੋਲਕ ਚੋਰੀ ਹੋਣ ਸੰਬੰਧੀ ਦਰਖਾਸਤਾਂ ਆਈਆਂ ਸਨ। ਜਿਸ ਸੰਬੰਧੀ ਸਬ ਇੰਸਪੈਕਟਰ ਅਜੀਤ ਸਿੰਘ ਵੱਲੋਂ ਮੁਕਦਮਾ ਨੰਬਰ 61 ਮਿਤੀ 10-07-2023 ਜੁਰਮ 457,380 IPC ਥਾਣਾ ਗੜਦੀਵਾਲ, ਏ ਐਸ ਆਈ ਬਲਵਿੰਦਰ ਸਿੰਘ ਵੱਲੋਂ ਮੁੱਕਦਮਾ ਨੰਬਰ 32 ਮਿਤੀ 10-07-2023 ਜੁਰਮ 457,380 ਆਈ ਪੀ ਸੀ ਥਾਣਾ ਗੜਦੀਵਾਲ ਅਤੇ ASI ਕੁਲਦੀਪ ਸਿੰਘ ਵੱਲੋ ਮੁੱਕਦਮਾ ਨੰਬਰ 63 ਮਿਤੀ 11-07-2023 ਜੁਰਮ 457,380 ਆਈ ਪੀ ਸੀ ਥਾਣਾ ਗੜਦੀਵਾਲਾ ਬਰਖਿਲਾਫ ਸੁਭਾਸ਼ ਸਿੰਘ ਪੁੱਤਰ ਅੰਗਰੇਜ ਵਾਸੀ ਬਗਵਾਨੀਪੁਰ ਜਿਲਾ ਪੂਰਨੀਆ (ਬਿਹਾਰ) ਹਾਲ ਵਾਸੀ ਮੁਹੱਲਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸਤੇ ਸੁਭਾਸ਼ ਸਿੰਘ ਉੱਕਤ ਨੇ ਉਕਤਾਨ ਤਿੰਨੋ ਮੁਕੱਦਮਿਆਂ ਨੰ 61,62,63 ਵਿੱਚ ਵੀ ਗਿਰਫਤਾਰ ਕੀਤਾ ਗਿਆ |