Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਸਵ : ਰਾਮ ਲਾਲ ਭਟੋਆ ਨੇਕ ਇਨਸਾਨ, ਇਮਾਨਦਾਰ ਤੇ ਮਿਠਬੋਲੜੇ ਸੁਭਾਅ ਦੇ ਮਾਲਕ ਸਨ

ਸਵ : ਰਾਮ ਲਾਲ ਭਟੋਆ ਨੇਕ ਇਨਸਾਨ, ਇਮਾਨਦਾਰ ਤੇ ਮਿਠਬੋਲੜੇ ਸੁਭਾਅ ਦੇ ਮਾਲਕ ਸਨ

ਗੜਦੀਵਾਲਾ (ਚੌਧਰੀ / ਪ੍ਰਦੀਪ ਕੁਮਾਰ) 
14 ਅਕਤੂਬਰ : ਸਵਰਗੀ ਰਾਮ ਲਾਲ ਭਟੋਆ ਇਕ ਨੇਕ ਇਨਸਾਨ, ਇਮਾਨਦਾਰ ਤੇ ਮਿਠ ਬੋਲੜੇ ਸੁਭਾਅ ਦੇ ਮਾਲਕ ਸਨ। ਪੜ੍ਹਾਈ ਕਰਨ ਉਪਰੰਤ ਉਹ ਸਰਕਾਰੀ ਬਾਗ ਭੂੰਗਾ ਵਿਖੇ ਬਤੌਰ ਕੱਚੇ ਮੁਲਾਜ਼ਮ ਭਰਤੀ ਹੋਏ ਤੇ ਬਾਅਦ ਵਿਚ ਇਨ੍ਹਾਂ ਖੇਤੀਬਾੜੀ ਵਿਭਾਗ ‘ਚ ਬਤੌਰ ਸਬ ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾਈਆ ਤੇ 31 ਮਾਰਚ 1996 ਨੂੰ ਵਿਭਾਗ ਤੋਂ ਸੇਵਾ ਮੁਕਤ ਹੋਣ ਉਪਰੰਤ ਸਮਾਜ ਸੇਵਾਵਾਂ ‘ਚ ਜੁਟ ਗਏ। ਉਹ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹ 8 ਅਕਤੂਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ‘ਚ ਜਾ ਬਿਰਾਜੇ। ਉਨ੍ਹਾਂ ਦੀ ਨਮਿੱਤ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜੀ ਰੱਖਿਆ। ਉਹਨਾਂ ਦੀ ਅੱਜ ਅੰਤਿਮ ਅਰਦਾਸ ਵਿੱਚ  ਵੱਖ ਵੱਖ ਪਾਰਟੀਆਂ ਦੇ ਆਗੂ,ਰਿਸ਼ਤੇਦਾਰ ਤੇ ਇਲਾਕਾ ਨਿਵਾਸੀ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ.। ਕੀਰਤਨ ਜਥੇ ਵੱਲੋਂ ਬਰਾਗਮਈ ਕੀਰਤਨ ਕੀਤਾ ਗਿਆ (ਸੱਜਣ ਮੇਰੇ ਰੰਗਲੇ ਜਾ ਸੁੱਤੇ ਜੀਰਾਨ) ਉਨਾਂ ਦੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਚਮਨ ਲਾਲ ਵਸ਼ਿਸ਼ਟ ਰਿਟਾਇਰਡ ਐਗਰੀਕਲਚਰ ਮਾਹਿਰ, ਬਲਾਕ ਸੰਮਤੀ ਦੇ ਚੇਅਰ ਪਰਸਨ ਵਿਸ਼ਨੂ ਤਿਵਾੜੀ ,ਅਕਾਲੀ ਆਗੂ ਪਰਮਜੀਤ ਸਿੰਘ ਪੰਮੀ, ਨਾਇਬ ਤਹਿਸੀਲਦਾਰ ਗੜਦੀਵਾਲਾ ਲਵਪ੍ਰੀਤ ਸਿੰਘ ਧੂਤ, ਯੂਥ ਆਗੂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਯੂਥ ਆਗੂ ਮਨਿੰਦਰ ਸਿੰਘ ਟਿੰਮੀ ਸ਼ਾਹੀ  ਤੇ ਹੋਰਾਂ ਨੇ ਬੋਲਦਿਆਂ ਕਿਹਾ ਕਿ ਮਾਤਾ ਪਿਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਉਹਨਾਂ ਕਿਹਾ ਕਿ ਉਨਾਂ ਦੇ ਸਪੁੱਤਰ ਪੱਤਰਕਾਰ ਪਰਮਜੀਤ ਪਰਮਜੀਤ ਸਿੰਘ ਭਟੋਆ ਨੇ ਆਪਣੇ ਪਿਤਾ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਅੰਤਿਮ ਸਾਹਾਂ ਤੱਕ ਉਹਨਾਂ ਨਾਲ ਜੁੜੇ ਰਹੇ । ਅੱਜ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਇਲਾਕੇ ਦੇ ਪੱਤਰਕਾਰ ਚੇਅਰਮੈਨ ਮਲਕੀਤ ਸਿੰਘ ਗੜਦੀਵਾਲਾ,ਲਾਲਜੀ ਚੌਧਰੀ,ਪ੍ਰਦੀਪ ਕੁਮਾਰ, ਹਰਪਾਲ ਸਿੰਘ ਭੱਟੀ ,ਹਰਮੇਲ ਸਿੰਘ ਖੱਖ ਹਰਿਆਣਾ, ਰਾਮ ਗੋਪਾਲ ਸਮੇਤ ਹਲਕਾ ਹਰਿਆਣਾ ਦੇ ਸਮੂਹ ਪੱਤਰਕਾਰ,ਨੀਤੂ ਸ਼ਰਮਾ, ਜੇ ਈ ਕੁਲਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਸਿੰਘ ਕਾਹਲੋ ਨੇ ਨਿਭਾਈ ।