ਗੜ੍ਹਦੀਵਾਲਾ (ਚੌਧਰੀ)
11 ਜੂਨ : 315 ਬੋਰ ਦੇਸੀ ਪਿਸਤੋਲ 02 ਰੋਂਦ ਜਿੰਦਾ ਸਮੇਤ ਇੱਕ ਨੌਜਵਾਨ ਪੁਲਿਸ ਨੂੰ ਭੂੰਗਾ ਚੌਂਕੀ ਦੇ ਪੁਲਿਸ ਕਰਮਚਾਰੀਆਂ ਵਲੋਂ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਉਰਫ ਅਮਨ ਉਰਫ ਨਿੰਦੂ ਪੁੱਤਰ ਜੋਧ ਸਿੰਘ ਵਾਸੀ ਪਿੰਡ ਲਾਲਪੁਰ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤੇ ਬਲਕਾਰ ਸਿੰਘ ਡੀ ਐਸ ਪੀ ਸਬ ਡਵੀਜਨ ਦਿਹਾਤੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਨਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਹਰਿਆਣਾ ਵਲੋਂ ਦਿੱਤੀਆਂ ਹਦਾਇਤਾਂ ਤੇ ਏ ਐਸ ਆਈ ਜਗਦੀਸ਼ ਕੁਮਾਰ ਇੰਚਾਰਜ ਪੁਲਿਸ ਚੌਕੀ ਭੂੰਗਾ ਥਾਣਾ ਹਰਿਆਣਾ ਵਲੋ ਸਮੇਤ ਪੁਲਿਸ ਪਾਰਟੀ ਪਿੰਡ ਕਾਂਹਲਵਾ ਨਹਿਰ ਪੁੱਲ ਚੌਂਕ ਤੇ ਮੋਜੂਦ ਸੀ ਤਾਂ ਪਿੰਡ ਲਾਲਪੁਰ ਦੀ ਤਰਫੋਂ ਇੱਕ ਨੋਜਵਾਨ ਸਿਰੋ ਮੋਨਾ ਮੋਟਰਸਾਈਕਲ ਬਿਨਾ ਨੰਬਰੀ ਪਰ ਸਵਾਰ ਹੋ ਕਿ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛੇ ਨੂੰ ਮੁੜਨ ਲੱਗਾ ਤਾਂ ਜਿਸਨੂੰ ਨੂੰ ਏ ਐਸ ਆਈ ਜਗਦੀਸ਼ ਕੁਮਾਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਜਤਿੰਦਰ ਸਿੰਘ ਉਰਫ ਅਮਨ ਉਰਫ ਨਿੰਦੂ ਪੁੱਤਰ ਜੋਧ ਸਿੰਘ ਵਾਸੀ ਪਿੰਡ ਲਾਲਪੁਰ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ।ਏ ਐਸ ਆਈ ਜਗਦੀਸ਼ ਕੁਮਾਰ ਨੇ ਜਤਿੰਦਰ ਸਿੰਘ ਉਰਫ ਅਮਨ ਉਰਫ ਨਿੰਦੂ ਉਕਤ ਦੀ ਤਲਾਸ਼ੀ ਕਰਨ ਤੇ ਉਸਦੀ ਖੱਬੀ ਡੱਬ ਵਿਚੋ ਇੱਕ 315 ਬੋਰ ਦਾ ਦੇਸੀ ਪਿਸਤੋਲ ਬਰਾਮਦ ਹੋਇਆ ਤੇ ਇਸਦੀ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋ 02 ਰੋਂਦ ਜਿੰਦਾ 315 ਬੋਰ ਦੇ ਬ੍ਰਾਮਦ ਹੋਏ।,ਜਿਸਤੇ ਏ ਐਸ ਆਈ ਜਗਦੀਸ਼ ਕੁਮਾਰ ਨੇ ਆਰਮਜ਼ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।ਜਤਿੰਦਰ ਸਿੰਘ ਉਕਤ ਖਿਲਾਫ ਪਹਿਲਾ ਵੀ ਸਾਲ 2018 ਵਿੱਚ ਆਰਮਜ਼ ਐਕਟ ਤਹਿਤ ਥਾਣਾ ਹਰਿਆਣਾ ਮੁੱਕਦਮਾ ਦਰਜ ਰਜਿਸਟਰ ਹੈ।ਜਿਸ ਵਿੱਚ ਇਹ ਜਮਾਨਤ ਪਰ ਬਾਹਰ ਆਇਆ ਹੋਇਆ ਹੈ। ਜਿਸਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਪੁਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ। ਇਸ ਦੇਸੀ ਪਿਸਤੌਲ 315 ਬੋਰ ਨਾਲ ਅਤੇ 02 ਰੋਂਦ ਜਿੰਦਾ ਨਾਲ ਉਸਨੇ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ ਤੇ ਦੇਸੀ ਪਿਸਤੌਲ ਇਸਨੇ ਕਿਸ ਜਗ੍ਹਾ ਤੋ ਲਿਆਂਦਾ ਸੀ ।