ਨਵੀਂ ਸਰਕਾਰ ਬਣਨ ਤੇ ਹੁਣ ਪਿਛਲੇ ਕਾਫੀ ਸਾਲਾਂ ਤੋਂ ਰੁਕ ਰਹੇ ਵਿਕਾਸ ਕਾਰਜ ਮੁੜ ਲੀਹ ਤੇ ਆਉਣਗੇ : ਸ.ਸ ਜੋਗਿੰਦਰ ਕੌਰ
ਗੜ੍ਹਦੀਵਾਲਾ 12/3/2022 : (ਯੋਗੇਸ਼ ਗੁਪਤਾ) : ਪੰਜਾਬ ਵਿਧਾਨ ਸਭਾ ਚੋਣਾਂ ਚ ਹਲਕਾ ਟਾਂਡਾ ਤੋਂ ਦਿੱਗਜ ਵਿਰੋਧੀਆਂ ਨੂੰ ਹਰਾ ਕੇ ਜਸਵੀਰ ਸਿੰਘ ਰਾਜਾ ਗਿੱਲ ਨੇ ਹਲਕਾ ਟਾਂਡਾ ਤੋਂ ਅਤੇ ਪੂਰੇ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਜਿਸ ਦੀ ਖੁਸ਼ੀ ਵਿੱਚ ਹਲਕਾ ਉੜਮੁੜ ਦੇ ਪਿੰਡ ਜੀਆ ਸਹੋਤਾ ਵਾਸੀਆਂ ਨੇ ਲੱਡੂ ਵੰਡੇ । ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਿੱਲੀ ਚ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਇਸ ਵਾਰ ਵੀ ਪੰਜਾਬ ਦੇ ਲੋਗਾਂ ਨੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਹੈ । ਓਹਨਾ ਕਿਹਾ ਕਿ ਸਾਨੂੰ ਆਸ ਹੀ ਨਹੀਂ ਬਲਕਿ ਪੁਰਾ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹੁਣ ਪਿਛਲੇ ਕਾਫੀ ਸਾਲਾਂ ਤੋਂ ਰੁਕ ਰਹੇ ਵਿਕਾਸ ਕਾਰਜ ਮੁੜ ਲੀਹ ਤੇ ਆਉਣਗੇ। ਪੂਰਾ ਪੰਜਾਬ ਇਸ ਇਤਿਹਾਸਕ ਜਿੱਤ ਦਾ ਵਧਾਈ ਦੇ ਪਾਤਰ ਹਨ । ਇਸ ਮੌਕੇ ਸਾਬਕਾ ਸਰਪੰਚ ਜੋਗਿੰਦਰ ਕੌਰ, ਨੰਬਰਦਾਰ ਸੁਰਿੰਦਰ ਸਿੰਘ, ਮੈਨੇਜਰ ਗੁਰਮੁੱਖ ਸਿੰਘ ਕਲਸੀ ,ਪ੍ਰੋ.ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਪੰਚ, ਸੂਬੇਦਾਰ ਧਰਮ ਸਿੰਘ ਆਦਿ ਪਿੰਡ ਵਾਸੀ ਅਤੇ ਆਪ ਸਮਰਥਕ ਹਾਜ਼ਰ ਸਨ ।








