ਗੜ੍ਹਦੀਵਾਲਾ (PPT) – ਬਾਬਾ ਦੀਪ ਸਿੰਘ ਦੇਵ ਦੱਲ ਅਤੇ ਵੇਲਫਅਰ ਸੋਸਾਇਟੀ ਅਤੇ ਗੁਰੂ ਆਸਰਾ ਸੇਵਾਘਰ ਪਿੰਡ ਬਾਹਗਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦੇ ਖਿਲਾਫ ਥਾਣਾ ਗੜ੍ਹਦੀਵਾਲਾ ਵਿਖੇ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ । ਉਕਤ ਗੱਲ ਅਕਾਲੀ ਆਗੂ ਅਤੇ ਦਲਿਤ ਆਗੂ ਸ਼ੁਭਮ ਸਹੋਤਾ ਨੇ ਕਹੀ | ਉਨ੍ਹਾਂ ਕਿਹਾ ਕਿ ਭਰਾ ਮਨਜੋਤ ਸਿੰਘ ਤਲਵੰਡੀ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਬੇਸਹਾਰਾ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਮਨਜੋਤ ਸਿੰਘ ਤਲਵੰਡੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਸਦਕਾ ਸਰਬਸੰਮਤੀ ਨਾਲ ਪਿੰਡ ਤਲਵੰਡੀ ਜੱਟਾਂ ਦਾ ਸਰਪੰਚ ਵੀ ਬਣਾਇਆ ਗਿਆ । ਗੁਰੂ ਆਸਰਾ ਸੇਵਾ ਘਰ ਵਿੱਚ ਕਈ ਬੇਸਹਾਰਾ ਲੋਕ ਰਹਿੰਦੇ ਹਨ। ਉਨ੍ਹਾਂ ਦੇ ਖਾਣੇ ਅਤੇ ਦਵਾਈਆਂ ਦਾ ਇਲਾਜ ਉੱਥੇ ਹੀ ਕੀਤਾ ਜਾਂਦਾ ਹੈ ਅਤੇ ਹਰ ਮਹੀਨੇ 400 ਤੋਂ ਵੱਧ ਗਰੀਬ ਲੋੜਵੰਦ ਪਰਿਵਾਰਾ ਨੂੰ ਲੰਮੇ ਸਮੇ ਤੋ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਪਵੇਗੀ, ਜਿਸ ’ਤੇ ਮਨਜੋਤ ਸਿੰਘ ਤਲਵੰਡੀ ਨੂੰ ਨਾਮਜ਼ਦ ਕੀਤਾ ਗਿਆ ਹੈ , ਇਸ ਲਇ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਿੱਤੀ ਜਾਵੇ ।
ਸੇਵਾਦਾਰ ਮਨਜੋਤ ਸਿੰਘ ਤਲਵੰਡੀ ਖ਼ਿਲਾਫ਼ ਦਰਜ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ : ਸ਼ੁਭਮ ਸਹੋਤਾ
- Post published:December 11, 2022
You Might Also Like
LATEST.. मांगों को लेकर सफाई कर्मियों ने किया पंजाब सरकार के खिलाफ रोष प्रदर्शन
ਵਿਧਾਇਕ ਜਸਵੀਰ ਰਾਜਾ ਗਿੱਲ ਨੇ ਗੜ੍ਹਦੀਵਾਲਾ ਦੇ ਡੀਪੂ ਹੋਲਡਰਾਂ ਨਾਲ ਕਿੱਤੀ ਬੈਠਕ
ALERT..ਨਫ਼ਰਤ ਭਰੇ ਭਾਸ਼ਣ ਦੇਣ ’ਤੇ ਹੋਵੇਗੀ ਕਾਨੂੰਨੀ ਕਾਰਵਾਈ : DC KOMAL MITTAL
ਪੰਜਾਬ ਦੇ ਹੋਣਗੇ ਮਸਲੇ ਹੱਲ,ਆਓ ਚੱਲੀਏ ਭਾਜਪਾ ਵੱਲ’ ਦੇ ਨਾਅਰੇ ਨਾਲ ਐਡਵੋਕੇਟ ਸ਼ੁਭ ਸਰੋਚ ਨੇ ਦਸੂਹਾ ਤੋਂ ਪੇਸ਼ ਕੀਤੀ ਦਾਅਵੇਦਾਰੀ








