Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸਿਹਤ ਮੰਤਰੀ ਪੰਜਾਬ ਨੇ ਵਿਭਾਗ ਦੀ ਜਥੇਬੰਦੀ ਨਾਲ ਕੀਤੀ ਮੀਟਿੰਗ ਸਾਰੀਆ ਮੰਗਾ ਅੱਜ ਪੂਰੀਆਂ ਕਰਵਾਉਣ ਦਾ ਦਿੱਤਾ ਭਰੋਸਾ

ਸਿਹਤ ਮੰਤਰੀ ਪੰਜਾਬ ਨੇ ਵਿਭਾਗ ਦੀ ਜਥੇਬੰਦੀ ਨਾਲ ਕੀਤੀ ਮੀਟਿੰਗ ਸਾਰੀਆ ਮੰਗਾ ਅੱਜ ਪੂਰੀਆਂ ਕਰਵਾਉਣ ਦਾ ਦਿੱਤਾ ਭਰੋਸਾ

ਗੁਰਦਾਸਪੁਰ 7 ਜਨਵਰੀ ( ਅਵਿਨਾਸ਼ ਸ਼ਰਮਾ ) ਪੰਜਾਬ ਦੇ ਹਜਾਰਾ ਸਿਹਤ ਮੁਲਾਜਮਾ ਨੇ ਕੱਲ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਮਿਤਸਰ ਵਿਖੇ ਵਿਸਾਲ ਰੋਸ ਮੁਜਾਹਰਾ ਕੀਤਾ ਸੀ ਇਸ ਉਪਰੰਤ ਜਥੇਬੰਦੀ ਨੁੰ ਅੱਜ ਡਿਪਟੀ ਸੀ ਐਮ ਅਤੇ ਸਿਹਤ ਮੰਤਰੀ ਪੰਜਾਬ ਸ੍ਰੀ ਉ ਪੀ ਸੋਨੀ ਨੇ ਆਪਣੀ ਸਰਕਾਰੀ ਰਹਾਇਸ ਵਿਖੇ ਗੱਲਬਾਤ ਲਈ ਬਲਾਇਆ। ਇਸ ਮੋਕੇ ਜਥੇਬੰਦੀ ਦੇ ਸੁਬਾਈ ਕਨਵੀਨਰ ਜਸਵੀਰ ਕੋਰ ਮੂਨਕ ,ਗੁਰਪ੍ਰੀਤ ਸਿੰਘ ਮੰਗਵਾਲ ,ਮਨਜੀਤ ਕੋਰ ਗੁਰਦਾਸ ਪੁਰ ,ਹਰਜੀਤ ਸਿੰਘ ਖੇਮਕਰਨ ,ਨਰਿੰਦਰ ਸਰਮਾ ,ਪ੍ਰਭਜੀਤ ਵੇਰਕਾ ਦੀ ਸਾਝੀ ਅਗਵਾਈ ਹੇਠ 21 ਮੈਬਰਾ ਨੇ ਮੀਟਿੰਗ ਵਿੱਚ ਭਾਗ ਲਿਆ ਇਸ ਮੋਕੇ ਮੁੱਖ ਮੰਗਾਂ ਐੱਫ ਟੀ ਏ (ਸਫਰੀ ਭੱਤਾ)ਪੈਡੂ ਭੱਤਾ ਛੇਵੇ ਤਨਖਾਹ ਕਮਿਸਨ ਦੀ ਸਿਫਾਰਸਾ ,ਵਿੱਤ ਵਿਭਾਗ ਦੀ ਸਿਫਾਰਸਾ ਮੁਤਾਬਕ 15ਸਤੰਬਰ ਦਾ ਪੱਤਰ ਰੱਦ ਕਰਕੇ ਬਹਾਲ ਕਰਨ ,37ਬੰਦ ਭੱਤਿਆ ਵਿੱਚ ਵਰਦੀ,ਡਾਈਟ ਭੱਤਾ ਸਿਹਤ ਵਿਭਾਗ ਦੀਆ ਸਿਫਾਰਸਾ ਮੁਤਾਬਕ ਲਾਗੂ ਕਰਨ ਸਬੰਧੀ ਮੰਤਰੀ ਜੀ ਨੇ ਕਿਹਾ ਕਿ ਇਹ ਮੰਗਾ ਜਾਇਜ ਹਨ ਮੈ ਅੱਜ ਹੀ ਇਹ ਲਾਗੂ ਕਰਵਾਉਣ ਦੀ ਕੋਸਿਸ ਕਰਾਗਾ ਅਤੇ ਅੱਜ ਕੈਬਨਿਟ ਵਿੱਚ ਮੁੱਖ ਮੰਤਰੀ ਜੀ ਅੱਗੇ ਪੱਖ ਰੱਖਾਗਾ ,ਇਸੇ ਤਰਾ ਬਾਕੀ ਮੰਗਾ 2016ਤੋ ਬਾਅਦ ਦੇ ਮੁਲਾਜਮਾ ਉਪਰ ਛੇਵੇ ਤਨਖਾਹ ਕਮਿਸਨ ਦੀ ਸਿਫਾਰਸਾ ਮੁਤਾਬਕ ਏਰੀਅਰ ਦੇਣ ਦੀ ਗੱਲ ਸਾਝੀ ਹੈ ਇਹ ਵਿੱਤ ਵਿਭਾਗ ਨੇ ਸਾਝਾ ਮਸਲਾ ਹੱਲ ਕਰਨਾ ਹੈ ਇਹ ਹੋਵੇਗਾ ਇਸੇ ਤਰਾ ਏ ਸੀ ਪੀ 4,9,14ਸਾਲਾ ਸਕੀਮ ਪਿਛਲੇ ਪੈਅ ਕਮਿਸਨਾ ਮੁਤਾਬਕ ਕਾਇਮ ਰੱਖਣ ਤੇ ਜੋਰ ਦਿੱਤਾ ,ਕੰਟਰੇਕਟ ਤੇ ਕੰਮ ਕਰਦੇ ਮੁਲਾਜਮਾ ਨੁੰ ਗਵਰਨਰ ਦੀ ਨਾਹ ਦੇ ਬਵਾਜੂਦ ਢੁਕਵਾ ਹੱਲ ਕਰਨ ਦੀ ਕੋਸਿਸ ਜਾਰੀ ਹੈ ਮੰਤਰੀ ਜੀ ਨੇ ਆਗੂਆ ਨੁੰ ਕਿਹਾ ਕਿ ਸਾਰੀਆ ਮੰਗਾ ਜਾਇਜ ਹਨ ਮੈ ਇਨਾ ਦਾ ਨਿਬੇੜਾ ਕਰਨ ਲਈ ਹਰ ਕੋਸਿਸ ਕਰ ਰਿਹਾ ਹਾ ਉਨਾ ਨੇ ਕੋਵਿਡ ਡਿਉਟੀ ਪਹਿਲਾ ਦੀ ਤਰਾ ਮੁਲਾਜਮਾ ਵਲੋ ਕਰਨ ਤੇ ਪੂਰੀ ਸਲਾਘਾ ਕੀਤੀ।
ਇਸ ਮੋਕੇ ਦਲਜੀਤ ਢਿਲੋ, ਇੰਦਰਜੀਤ ਕੋਰ ਭੁਲਰ ,ਅਮਨਦੀਪ ਕੋਰ ਫਤਿਹਗੜ੍ਹ ਚੂੜੀਆ ,ਪਰਮਜੀਤ ਕੋਰ ਬਟਾਲਾ ,ਗੁਰਵਿੰਦਰ ਸਿੰਘ ਭੁਲਰ ,ਜਸਵੰਤ ਸਿੰਘ ਭੁਲਰ ,ਅੰਤਪਾਲ ਸਿੰਘ ਲਾਲੀ ਸਮੇਤ ਹੋਰ ਹਾਜਰ ਸਨ।