Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨੌਜਵਾਨ ਨੂੰ ਪੁਰਤਗਾਲ ਦੀ ਜਗ੍ਹਾ ਵਿਦੇਸ਼ ਸਰਵੀਆ ਭੇਜਣ ਅਤੇ 19 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ 3 ਵਿਅਕਤੀਆਂ ਤੇ ਮਾਮਲਾ ਦਰਜ

ਨੌਜਵਾਨ ਨੂੰ ਪੁਰਤਗਾਲ ਦੀ ਜਗ੍ਹਾ ਵਿਦੇਸ਼ ਸਰਵੀਆ ਭੇਜਣ ਅਤੇ 19 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ 3 ਵਿਅਕਤੀਆਂ ਤੇ ਮਾਮਲਾ ਦਰਜ

ਦਸੂਹਾ (ਚੌਧਰੀ) 

15 ਦਸੰਬਰ : ਵਿਦੇਸ਼ ਪੁਰਤਗਾਲ ਭੇਜਣ ਦੇ ਨਾਂ ਤੇ 19,00000 ਰੁ ਦੀ ਠੱਗੀ ਮਾਰਨ ਦੇ ਦੋਸ਼ ਵਿਚ 3 ਵਿਅਕਤੀਆਂ ਤੇ ਦਸੂਹਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਮੁੱਕਦਮਾ ਬਰਬਿਆਨ ਪ੍ਰੇਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੋਟਲੀ ਖੁਰਦ ਥਾਣਾ ਦਸੂਹਾ ਜਿਲਾ ਹੁਸਿਆਰਪੁਰ ( ਉਮਰ ਕਰੀਬ 43 ਸਾਲ ) ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਉਸ ਦੇ ਤਿੰਨ ਬੱਚੇ ਸਨ ਵੱਡਾ ਲੜਕਾ ਸਾਹਿਲ ਕੁਮਾਰ ਜਿਸ ਦੀ ਉਮਰ 20 ਸਾਲ ਸੀ ਅਤੇ ਸਕੂਲ ਦਾ ਕੰਮ ਕਰਦਾ ਸੀ । ਜੂਨ 2021 ਵਿੱਚ ਕਮਲਜੀਤ ਚੀਮਾ ਪੁੱਤਰ ਜੀਤੀ ਵਾਸੀ ਨਵੀਂ ਅਬਾਦੀ ਗਾਲੋਵਾਲ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੇ ਭਰਾ ਦੀ ਕੋਠੀ ਬਣਾਉਣ ਦਾ ਠੇਕਾ ਉਸ ਨਾਲ 12 ਲੱਖ ਵਿੱਚ ਤੈਅ ਹੋਇਆ ਸੀ ਅਤੇ ਕਮਲਜੀਤ ਚੀਮਾ ਜੋ ਕਿ ਏਜਟੀ ਦਾ ਕੰਮ ਕਰਦਾ ਸੀ ਜਿਸ ਨੇ ਕਿਹਾ ਸੀ ਕਿ ਉਹ ਉਸ ਦੇ ਬੇਟੇ ਨੂੰ 12 ਲੱਖ ਵਿੱਚ ਵਿਦੇਸ਼ ਪੁਰਤਗਾਲ ਭੇਜ ਦੇਵੇਗਾ ।ਅਪ੍ਰੈਲ 2022 ਵਿੱਚ ਕੋਠੀ ਦਾ ਕੰਮ ਖਤਮ ਹੋਣ ਤੋਂ ਬਾਅਦ ਕਮਲਜੀਤ ਚੀਮਾ ਅਤੇ ਉਸ ਦਾ ਪਿਤਾ ਜੀਤੀ ਉਸ ਦੇ ਘਰ ਗਏ ਅਤੇ ਜਿੱਥੇ ਉਸ ਦਾ ਪਰਿਵਾਰ ਅਤੇ ਉਸ ਦੀ ਭਤੀਜੀ ਕਾਜਲ ਵੀ ਹਾਜਰ ਸੀ ਤੇ ਇਹਨਾ ਵਿਅਕਤੀਆਂ ਨੂੰ ਸਾਹਿਲ ਕੁਮਾਰ ਦਾ ਪਾਸਪੋਰਟ ਦੇ ਦਿੱਤਾ। ਅਪ੍ਰੈਲ 2022 ਨੂੰ ਕਮਲਜੀਤ ਚੀਮਾ ਨੇ ਮੇਰੇ ਲੜਕੇ ਨੂੰ ਪੁਰਤਗਾਲ ਦੀ ਜਗਾ ਵਿਦੇਸ਼ ਸਰਵੀਆ ਭੇਜ ਦਿੱਤਾ ਉਸ ਦੇ ਪੁੱਛਣ ਪਰ ਕਮਲਜੀਤ ਚੀਮਾ ਨੇ ਹੋਰ 7 ਲੱਖ ਦੀ ਡਿਮਾਡ ਕੀਤੀ ਤਾਂ ਉਸ ਨੇ ਆਪਣਾ ਘਰ ਸੁਰਜੀਤ ਸਿੰਘ ਵਾਸੀ ਸੈਦੋਵਾਲ ਨੂੰ 5 ਲੱਖ ਵਿੱਚ ਆਡ ਰਹਿਨ ਕਰ ਦਿੱਤਾ ਅਤੇ ਲੱਖ ਰੁਪਏ ਪੀ. ਐਨ.ਬੀ ਬੈਂਕ ਦਸੂਹਾ ਤੋਂ ਲੋਨ ਲੈ 7 ਲੱਖ ਰੁ. ਕਮਲਜੀਤ ਚੀਮਾ ਅਤੇ ਉਸ ਦੇ ਪਿਤਾ ਜੀਤੀ ਨੂੰ ਇਤਲਾਹ ਦਿੱਤੀ ਕਿ ਪੈਸਿਆਂ ਦਾ ਇੰਤਜਾਮ ਹੋ ਗਿਆਂ ਹੈ ਤੇ ਕਮਲਜੀਤ ਚੀਮਾ ਨੇ ਕਿਹਾ ਕਿ ਮੇਰੇ ਨਾਲ ਇਕ ਹੋਰ ਇਕਬਾਲ ਸਿੰਘ ਸਿੱਧੂ ਵਾਸੀ ਪਟਿਆਲਾ ਜੋ ਕਿ ਸਰਵੀਆ ਤੋ ਪੁਰਤਗਾਲ ਭੇਜਦਾ ਹੈ ਜੋ ਕਿ ਕਮਲਜੀਤ ਚੀਮਾ,ਜੀਤੀ ਅਤੇ ਇਕਬਾਲ ਸਿੰਘ ਸਿੱਧੂ ਵਾਸੀ ਪਟਿਆਲਾ ਉਸ ਦੇ ਘਰ ਆ ਕੇ 7 ਲੱਖ ਰੁ . ਲੈ ਕੇ ਚਲੇ ਗਏ ਇਹਨਾ ਨੇ ਉਸਦੇ ਲੜਕੇ ਨੂੰ ਪੁਰਤਗਾਲ ਦੀ ਜਗਾ ਰੋਮਾਨੀਆ ਭੇਜ ਦਿੱਤਾ । ਉਸ ਦੇ ਲੜਕੇ ਦੀ ਉਸ ਨਾਲ ਗੱਲਬਾਤ ਹੁੰਦੀ ਲੜਕਾ ਦੱਸਦਾ ਸੀ ਕਿ ਡੌਕਰ ਉਸ ਦੀ ਮਾਰ ਕੁਟਾਈ ਕਰਦੇ ਹਨ ਅਤੇ ਹੋਰ ਪੈਸੇ ਦੀ ਮੰਗ ਕਰਦੇ ਹਨ ਮਿਤੀ 18-08-2022 ਤੋਂ ਬਾਅਦ ਉਹਨਾ ਨੂੰ ਉਹਨਾ ਦੇ ਲੜਕੇ ਦਾ ਕੋਈ ਫੋਨ ਨਹੀ ਆਇਆਂ ਸਾਨੂੰ ਸੋਸਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਸਾਡੇ ਲੜਕੇ ਦੀ ਮਾਰ ਕੁਟਾਈ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ । ਕਮਲਜੀਤ ਚੀਮਾ,ਜੀਤੀ ਅਤੇ ਇਕਬਾਲ ਸਿੰਘ ਸਿੱਧੂ ਨੇ ਉਸ ਦਾ ਲੜਕਾ ਵਿਦੇਸ਼ ਭੇਜਣ ਦੇ ਨਾਮ ਪਰ 19,00000 ਰੁ ਦੀ ਠੱਗੀ ਮਾਰੀ ਹੈ ਜਿਸਤੇ ਮੁੱਕਦਮਾ ਦਰਜ ਕੀਤਾ ਗਿਆ।