Prime Punjab Times

Latest news
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚੈਕਿੰਗ ਕੀਤੀ ਤੇਜ਼ ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ
ADVERTISEMENT
You are currently viewing ਡਾ.ਰਾਮਜੀ ਬਾਹਟੀਵਾਲ ਵੱਲੋਂ ਹੱਥੀਂ ਲਿਖੀ ਪੁਸਤਕ ਕੌੜੇ ਬੋਲ ਪਰ ਹੈ ਸੱਚੇ ਰਿਲੀਜ਼

ਡਾ.ਰਾਮਜੀ ਬਾਹਟੀਵਾਲ ਵੱਲੋਂ ਹੱਥੀਂ ਲਿਖੀ ਪੁਸਤਕ ਕੌੜੇ ਬੋਲ ਪਰ ਹੈ ਸੱਚੇ ਰਿਲੀਜ਼

ਗੜ੍ਹਦੀਵਾਲਾ (ਚੌਧਰੀ) 

13 ਦਸੰਬਰ : ਗੜ੍ਹਦੀਵਾਲ ਦੇ ਨਜ਼ਦੀਕੀ ਪਿੰਡ ਬਾਹਟੀਵਾਲ ਦੇ ਦਰਬਾਰ ਸ਼੍ਰੀ ਬਾਲਾ ਜੀ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਦਰਬਾਰ ਦੇ ਮੁੱਖ ਸੇਵਾਦਾਰ ਡਾ. ਰਾਮਜੀ ਸੂਫੀ ਲੇਖਕ ਅਤੇ ਵਾਇਸ ਚੇਅਰਮੈਨ ਸ਼੍ਰੀ ਧੰਨਵੰਤਰੀ ਵੈਦ ਮੰਡਲ ਰਜਿ. ਪੰਜਾਬ ਵੱਲੋਂ ਹੱਥੀਂ ਲਿਖੀ ਪੁਸਤਕ ਕੌੜੇ ਬੋਲ ਪਰ ਹੈ ਸੱਚੇ ਸਾਧੂ ਸੰਤਾਂ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੁਆਰਾ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿੱਚ ਡਾ. ਰਾਮਜੀ ਵੱਲੋਂ ਸ਼ੇਅਰੋ ਸ਼ਾਇਰੀ ਦੇ ਅੰਦਾਜ਼ ਨਾਲ ਹਕੀਕੀ ਇਸ਼ਕ ਕਰਕੇ ਦਿਲ ਵਿੱਚ ਉਠਦੇ ਨਵੇਕਲੇ ਦਰਦਾਂ ਨੂੰ ਸੱਚੀਆਂ ਗੱਲਾਂ ਅਤੇ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਡਾ. ਰਾਮਜੀ ਵੱਲੋਂ 5 ਪੁਸਤਕਾਂ ਨੂੰ ਜਨਤਕ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਇਸ਼ਕੇ ਦਾ ਦਰਦ, ਯਾਦਾਂ ਯਾਰ ਦੀਆਂ, ਵਿਛੋੜਾ ਸੱਜਣਾਂ ਦਾ, ਇਸ਼ਕ ਫਕੀਰਾਂ ਵਾਲਾ, ਤੱਕੀਏ ਤੇਰੀਆਂ ਰਾਹਾਂ ਸ਼ਾਮਿਲ ਹਨ। ਜਿਨ੍ਹਾਂ ਨੂੰ ਪਾਠਕਾਂ ਵੱਲੋਂ ਭਰਮਾ ਹੁੰਗਰਾ ਮਿਲਿਆ ਹੈ। ਇਸ ਮੌਕੇ ਆਏ ਹੋਏ ਸਾਧੂ ਸੰਤਾਂ ਅਤੇ ਮੁੱਖ ਮਹਿਮਾਨ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੁਆਰਾ ਡਾ. ਰਾਮਜੀ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਹਕੀਕੀ ਇਸ਼ਕ ਦੀ ਗੱਲ ਨੂੰ ਲਿਖਣਾ ਸੌਖਾ ਨਹੀਂ, ਇਹ ਸਭ ਪ੍ਰਮਾਤਮਾ ਦੀ ਮੇਹਰ ਸਦਕਾ ਹੀ ਸੰਭਵ ਹੁੰਦਾ ਹੈ। ਇਸ ਮੌਕੇ ਬਾਬਾ ਰਾਮਾ ਗਿਰੀ ਜੀ ਗੱਗਾਂ ਵਾਲੇ, ਬਾਬਾ ਬਾਲੀ ਜੀ, ਬਾਬਾ ਸਾਬੀ ਜੀ, ਬਾਬਾ ਸ਼ਾਦੀ ਲਾਲ ਜੀ, ਬਾਬਾ ਲਛਮਣ ਦਾਸ ਜੀ, ਮਸ਼ਹੂਰ ਗੀਤਕਾਰ ਸੁਖਜੀਤ ਝਾਂਸਾ ਵਾਲਾ, ਗਾਇਕ ਕੁਲਵਿੰਦਰ ਕਿੰਦਾ, ਨਿਸ਼ਾਨ ਨੀਸ਼ੂ, ਚੇਅਰਮੈਨ ਕੁਲਵੀਰ ਸਿੰਘ, ਐਡਵੋਕੇਟ ਲਖਵੀਰ ਸਿੰਘ, ਡਾ. ਪ੍ਰਸ਼ੋਤਮ, ਡਾ. ਸਤਪਾਲ, ਡਾ. ਹਰਵਿੰਦਰ ਸਿੰਘ, ਲੰਬੜਦਾਰ ਦਲਜੀਤ ਕੁਮਾਰ ਸਮੇਤ ਦਰਬਾਰ ਦੇ ਸੇਵਾਦਾਰ ਹਾਜ਼ਰ ਸਨ।