Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸੀ ਪੀ ਆਈ (ਐਮ) ਵੱਲੋਂ ਹੀਰੋਸ਼ੀਮਾ ਤੇ ਨਾਗਾ ਸਾਕੀ ਚ ਅਮਰੀਕਾ ਵੱਲੋਂ ਸੁੱਟੇ ਪਰਮਾਣੂ ਬੰਬਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ

ਸੀ ਪੀ ਆਈ (ਐਮ) ਵੱਲੋਂ ਹੀਰੋਸ਼ੀਮਾ ਤੇ ਨਾਗਾ ਸਾਕੀ ਚ ਅਮਰੀਕਾ ਵੱਲੋਂ ਸੁੱਟੇ ਪਰਮਾਣੂ ਬੰਬਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ

ਗੜਦੀਵਾਲਾ 9 ਅਗਸਤ (ਚੌਧਰੀ) 
ਅਜਰਾਈਲ ਵੱਲੋਂ ਫਲਸਤੀਨ ਦੀ ਨਸਲ ਕੁਸ਼ੀ ਤੁਰੰਤ ਬੰਦ ਕੀਤੀ ਜਾਵੇ : ਕਾਮਰੇਡ ਗਰਮੇਸ਼
: ਅੱਜ ਇੱਥੇ ਤਿੰਨ ਜੱਥੇਬੰਦੀਆਂ ਸੀਟੂ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਥੀਆਂ ਵਲੋਂ ਗ੍ਰੀਨ ਵਿਊ ਪਾਰਕ ਵਿੱਚ ਇਕੱਠ ਕੀਤਾ ਗਿਆ। ਇਸ ਇਕੱਠ ਦੀ ਪ੍ਰਧਾਨਗੀ ਸਾਥੀ ਦਰਸ਼ਨ ਸਿੰਘ ਮੱਟੂ, ਮਹਿੰਦਰ ਸਿੰਘ ਭੀਲੋਵਾਲ ਅਤੇ ਧੰਨਪਤ ਬੱਸੀ ਦੌਲਤ ਖਾਂ ਨੇ ਕੀਤੀ। ਰੈਲੀ ਦੇ ਸ਼ੁਰੂ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਸੀ.ਪੀ.ਆਈ.(ਐਮ) ਦੇ ਪੋਲਟਬਿਊਰੋ ਮੈਂਬਰ ਅਤੇ ਕਿਰਤੀ ਜਮਾਤ ਦੇ ਉੱਘੇ ਆਗੂ ਸਾਥੀ ਬੁੱਧਾਦੇਵ ਭਟਾਚਾਰਿਆ ਜਿਨ੍ਹਾਂ ਦਾ 8 ਅਗਸਤ ਨੂੰ ਦੇਹਾਂਤ ਹੋ ਗਿਆ ਸੀ, ਨੂੰ ਇਕ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਕੱਠ ਨੂੰ ਕਿਸਾਨ ਆਗੂ ਸਾਥੀ ਗੁਰਨੇਕ ਸਿੰਘ ਭੱਜਲ, ਖੇਤ ਮਜ਼ਦੂਰਾਂ ਦੇ ਆਗੂ ਸਾਥੀ ਗੁਰਮੇਸ਼ ਸਿੰਘ ਅਤੇ ਸੀਟੂ ਆਗੂ ਸਾਥੀ ਮਹਿੰਦਰ ਕੁਮਾਰ ਬੱਡੋਆਣ ਨੇ ਸੰਬੋਧਤ ਕਰਦਿਆਂ ਫਲਸਤੀਨ ਲੋਕਾਂ ਉਪਰ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ ਤੇ ਬੰਬ ਬਾਰੀ ਕਰਕੇ ਇਜ਼ਰਾਇਲ ਵਲੋਂ ਉਨ੍ਹਾਂ ਦੀ ਨਸਲਕੁਸ਼ੀ ਕਰਨ ਅਤੇ ਅਮਰੀਕਾ ਵਲੋਂ ਇਜ਼ਰਾਇਲ ਦੀ ਮਦਦ ਦੀ ਸਖਤ ਨਿਖੇਧੀ ਕੀਤੀ ਗਈ। ਸਾਥੀਆਂ ਨੇ ਦੱਸਿਆ ਕਿ 9 ਅਗਸਤ 1942 ਨੂੰ ਮਹਾਤਮਾ ਗਾਂਧੀ ਵਲੋਂ ਦਿੱਤੇ ‘‘ਅੰਗਰੇਜ਼ੋ ਭਾਰਤ ਛੱਡੋ“ ਨਾਹਰੇ ਦੀ ਤਰਜ ਤੇ ਜੱਥੇਬੰਦੀਆਂ ਇਸ ਨਾਹਰੇ ਨੂੰ ਬੁਲੰਦ ਕਰਦੀਆਂ ਹਨ ਕਿ ‘‘ਕਾਰਪੋਰੇਟੋ ਅਤੇ ਸਾਮਰਾਜੀਓ ਸਾਡਾ ਦੇਸ਼ ਛੱਡੋ“। ਉਹਨਾਂ ਨੇ ਯੁਕਰੇਨ ਵਲੋਂ ਰੂਸ ਵਿਰੁਧ ਨਾਟੋ ਅਤੇ ਅਮਰੀਕਾ ਵਲੋਂ ਭੜਕਾਈ ਜਾ ਰਹੀ ਜੰਗ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਵਲੋਂ ਲੋਕਾਂ ਦੇ ਹੱਕਾਂ ਹਿੱਤਾ ਨੂੰ ਕੁਚਲਣ ਵਾਲੀਆਂ ਨੀਤੀਆਂ ਜਿਨਾਂ ਕਾਰਨ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ, ਵਿੱਦਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਸਿਹਤ ਸੇਵਾਵਾਂ ਖੁਲੇ ਤੌਰ ਤੇ ਪ੍ਰਾਈਵੇਟ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਅਤੇ ਪਬਲਿਕ ਸੈਕਟਰ ਨੂੰ ਕੌਢੀਆਂ ਦੇ ਭਾਅ ਵੇਚਣ ਦਾ ਸਖਤ ਵਿਰੋਧ ਕੀਤਾ। ਉਹਨਾਂ ਨੇ ਮੰਗ ਕੀਤੀ ਕਿ ਪਬਲਿਕ ਸੈਕਟਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਕਿਸਾਨਾਂ ਨੂੰ ਰਾਹਤ ਦਿੰਦਿਆ ਪਾਰਲੀਮੈਂਟ ਅੰਦਰ ਐਮ.ਐਸ.ਪੀ. ਦੀ ਗਾਰੰਟੀ ਵਾਲਾ ਕਾਨੂੰਨ ਪਾਸ ਕੀਤਾ ਜਾਵੇ, ਚਾਰ ਲੇਬਰ ਕੋਡ ਵਾਪਿਸ ਲੈ ਕੇ ਸਾਰੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ, ਮਨਰੇਗਾ ਵਰਕਰਾਂ ਲਈ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦੇਣ ਲਈ ਬਜਟ ਵਿੱਚ ਰਕਮ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਬੇਘਰੇ ਲੋਕਾਂ ਨੂੰ 10 ਮਰਲੇ ਦੇ ਪਲਾਟ ਅਤੇ 5 ਲੱਖ ਗਰਾਂਟ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਾਥੀ ਹਰਬੰਸ ਸਿੰਘ ਧੂਤ, ਮਨਜੀਤ ਕੌਰ ਭੱਟੀਆਂ ਅਤੇ ਗੁਰਬਖਸ਼ ਕੌਰ ਚੱਕਗੁਰੂ ਨੇ ਵੀ ਆਪਣੇ ਵਿਚਾਰ ਰੱਖੇ।
ਰੈਲੀ ਤੋਂ ਬਾਅਦ ਅਰਥੀ ਫੂਕ ਮੁਜਾਹਿਰਾ ਕਰਦੇ ਸਾਥੀ, ਸਾਮਰਾਜ ਅਤੇ ਮੋਦੀ ਸਰਕਾਰ ਦਾ ਪੁਤਲਾ ਲੈ ਕੇ ਮਾਰਚ ਕਰਦੇ ਹੋਏ ਮਿਨੀ ਸਕੱਤਰੇਤ ਪਹੰਚੇ ਜਿਥੇ ਜ਼ੋਰਦਾਰ ਨਾਰਿਆਂ ਦੀ ਅਵਾਜ਼ ਵਿੱਚ ਪੁਤਲਾ ਫੂਕਿਆ ਗਿਆ। ਅਖੀਰ ਵਿੱਚ ਸਾਥੀ ਦਰਸ਼ਨ ਸਿੰਘ ਮੱਟੂ ਨੇ ਇਸ ਕੜਕਦੀ ਧੁੱਪ ਵਿੱਚ ਆਪਣੇ ਐਕਸ਼ਨ ਨੂੰ ਸਫਲ ਕਰਨ ਲਈ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਾਰੇ ਕਾਰਜ ਲਈ ਸਾਥੀ ਆਸ਼ਾ ਨੰਦ ਕਾਲੂਚਾਂਗ ਨੇ ਸਟੇਜ ਸਕੱਤਰ ਦਾ ਫਰਜ਼ ਨਿਭਾਇਆ।