Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਛਾਣਬੀਣ ਉਪਰੰਤ ਲਾਵਾਰਿਸ ਗੱਡੀ ਕੀਤੀ ਚਾਲਕ ਹਵਾਲੇ 

ਛਾਣਬੀਣ ਉਪਰੰਤ ਲਾਵਾਰਿਸ ਗੱਡੀ ਕੀਤੀ ਚਾਲਕ ਹਵਾਲੇ 

ਕਾਠਗਡ਼੍ਹ (ਜਤਿੰਦਰ ਪਾਲ ਸਿੰਘ ਕਲੇਰ ) : ਰੂਪਨਗਰ ਬਲਾਚੌਰ ਰਾਜ ਮਾਰਗ ਤੇ ਪੈਂਦੇ ਪਿੰਡ ਕਿਸ਼ਨਪੁਰ ਭਰਥਲਾ ਨੇੜੇ ਜਿਸ ਲਾਵਾਰਸ ਗੱਡੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ  ਸੀ ਉਸ ਦੀ ਛਾਣਬੀਣ ਕਰਨ ਉਪਰੰਤ ਗੱਡੀ ਨੂੰ ਮੁੜ ਚਾਲਕ ਦੇ ਹਵਾਲੇ ਕਰ ਦਿੱਤਾ ਗਿਆ  ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗਡ਼੍ਹ ਦੇ ਐੱਸ ਐੱਚ ਓ ਭਰਤ ਮਸੀਹ ਲੱਧਡ਼ ਨੇ ਦੱਸਿਆ ਕਿ ਬੀਤੀ 17 ਮਾਰਚ ਨੂੰ ਪਿੰਡ ਕਿਸ਼ਨਪੁਰ ਭਰਥਲਾ ਦੇ ਨੇਡ਼ੇ ਖਡ਼੍ਹੀ ਇਕ ਲਾਵਾਰਿਸ ਗੱਡੀ ਜਿਸ ਦਾ ਨੰਬਰ PB-07BW-7439 ਸੀ ਨੂੰ ਪੁਲੀਸ ਮੁਲਾਜ਼ਮਾਂ  ਨੇ ਪਿੰਡ ਵਾਸੀਆਂ ਅਤੇ ਮੋਹਤਬਰਾਂ ਵਲੋਂ ਕਹਿਣ ‘ਤੇ ਲਾਵਾਰਿਸ ਸਮਝ ਕੇ ਕਬਜ਼ੇ ਵਿਚ ਲੈ ਲਿਆ ਸੀ । ਖੱਲਾਂ ਨਾਲ ਲੱਦੀ ਹੋਈ ਇਸ ਗੱਡੀ ਦੀ ਛਾਣ ਬੀਣ ਕਰਨ ਉਪਰੰਤ  ਪਤਾ ਲੱਗਾ ਕਿ ਇਸ ਦਾ ਚਾਲਕ ਨਜ਼ਦੀਕੀ ਪਿੰਡ ਮੋਹਣ ਮਾਜਰਾ ਦਾ ਹੈ ਅਤੇ ਉਹ ਬੂਟਾ ਮੰਡੀ ਜਲੰਧਰ ਤੋਂ ਖੱਲਾਂ ਲੈ ਕੇ ਜ਼ੀਰਕਪੁਰ ਜਾ ਰਿਹਾ ਸੀ ਅਤੇ ਇਸ ਦੇ ਪੇਪਰ ਤੇ  ਬਿਲਟੀ ਵੀ ਚੈੱਕ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਅੱਗੇ ਟੌਲ ਬੈਰੀਅਰ ਸੀ ਅਤੇ ਚਾਲਕ ਕੋਲ ਪੈਸੇ ਨਾ ਹੋਣ ਕਰਕੇ ਉਹ ਗੱਡੀ ਖਡ਼੍ਹੀ ਕਰਕੇ ਪਿੰਡ ਪੈਸੇ ਲੈਣ ਚਲਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਗੱਡੀ  ਮੁੜ ਚਾਲਕ ਦੇ ਹਵਾਲੇ ਕਰ ਦਿੱਤੀ ਗਈ ਹੈ ।