ਗੜ੍ਹਦੀਵਾਲਾ (ਚੌਧਰੀ)
17 ਦਸੰਬਰ : ਜਿਲ੍ਹਾ ਸਿੱਖਿਆ ਅਫ਼ਸਰ ਸ. ਹਰਭਗਵੰਤ ਸਿੰਘ ਜੀ ਦੀ ਅਗਵਾਈ ਹੇਠ ਸ.ਸ.ਸ.ਸ ਭੂੰਗਾ ਵਿਖੇ ਜਿਲ੍ਹਾ ਪੱਧਰੀ 30ਵੀਂ ਬਾਲ ਵਿਗਿਆਨ ਕਾਂਗਰਸ 2022 ਕਰਵਾਈ ਗਈ।ਜਿਸ ਵਿੱਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ 22 ਜੂਨੀਅਰ ਪੱਧਰ ਅਤੇ 32 ਸੀਨੀਅਰ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ।
ਜੂਨੀਅਰ ਪੱਧਰ ਦੇ ਮੁਕਾਬਲਿਆਂ ਵਿੱਚ ਸ.ਹ.ਸ ਗੋਬਿੰਦਪੁਰ ਖੁਣ-ਖੁਣ ਦੇ ਵਿਦਿਆਰਥੀ ਸੂਰਜ ਕੁਮਾਰ ਤੇ ਗੁਰਲੀਨ ਨੇ ਪਹਿਲਾਂ, ਸ.ਹ.ਸ ਆਦਮਵਾਲ ਦੇ ਕਮਲਪ੍ਰੀਤ ਤੇ ਦਿਵਿਆਂਸ ਨੇ ਦੂਸਰਾ, ਸ.ਸ.ਸ.ਸ ਲਮੀਨ ਦੇ ਹਰਪਿੰਦਰਜੀਤ ਸਿੰਘ ਤੇ ਮਨਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸੀਨੀਅਰ ਪੱਧਰ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀ ਸਿਮਰਨ ਕੌਰ ਤੇ ਮਨਪ੍ਰੀਤ ਨੇ ਪਹਿਲਾਂ, ਦਰਸ਼ਨ ਅਕੈਡਮੀ ਦਸੂਹਾ ਦੇ ਮੁਸਕਾਨ ਖੰਨਾ ਤੇ ਹਰਜੋਤ ਕੌਰ ਨੇ ਦੂਸਰਾ, ਸ.ਸ.ਸ.ਸ ਛਾਂਗਲਾ ਦੇ ਸਾਕਸ਼ੀ ਤੇ ਰਿਤਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਪਿੰ੍ਰਸੀਪਲ ਸ੍ਰੀ ਧਰਮਿੰਦਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਕੋਆਰਡੀਨੇਟਰ ਸ੍ਰੀ ਅਸ਼ੋਕ ਕਾਲੀਆ ਜੀ ਨੇ ਬਾਲ ਵਿਗਿਆਨ ਕਾਂਗਰਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਲੈਕ. ਹਰਪ੍ਰੀਤ ਸਿੰਘ, ਜਗਜੀਤ ਸਿੰਘ, ਨੀਰਜ ਸਿੰਘ ਕੰਵਰ, ਕਵਿਤਾ ਕਾਲਰਾ ਤੇ ਮੰਜੂ ਸ਼ਾਹ ਨੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ।ਡੀ.ਐਮ ਸਾਇੰਸ ਸ. ਸੁਖਵਿੰਦਰ ਸਿੰਘ ਜੀ ਨੇ ਸਮੁੱਚੇ ਪ੍ਰਬੰਧ ਦਾ ਅਯੋਜਨ ਕੀਤਾ।ਇਸ ਮੌਕੇ ਸਾਇੰਸ ਬੀ.ਐਮ ਸ੍ਰੀ ਅਮਨਪ੍ਰੀਤ ਸਿੰਘ, ਪਰਗਟ ਸਿੰਘ, ਮਨਿੰਦਰਪਾਲ ਸਿੰਘ, ਭਰਤ ਤਲਵਾੜ ਤੋਂ ਇਲਾਵਾ ਸਮੂਹ ਸਕੂਲ ਸਟਾਫ ਜਿਸ ਵਿੱਚ ਲੈਕ. ਨਲਿਨੀ ਚੰਦੇਲ, ਰਮਨ ਕੁਮਾਰ,ਹਰਭਜਨ ਸਿੰਘ, ਮਨਜੀਤ ਸਿੰਘ, ਰਮਾਂ ਕਾਂਤ ਆਦਿ ਹਾਜਰ ਸਨ। ਸ੍ਰੀ ਸ਼ਮਸ਼ੇਰ ਮੋਹੀ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਖੂਬੀ ਨਿਭਾਈ ਗਈ।








