ਸ ਸੁਖਬੀਰ ਸਿੰਘ ਬਾਦਲ 30 ਨਵੰਬਰ ਨੂੰ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਧਾਰਮਿਕ ਸਥਾਨਕ ਤੇ ਹੋਣਗੇ ਨਤਮਸਤਕ : ਰਵੀਕਰਨ ਸਿੰਘ ਕਾਹਲੋਂ
ਡੇਰਾ ਬਾਬਾ ਨਾਨਕ 26 ਨਵੰਬਰ( ਆਸ਼ਕ ਰਾਜ ਮਾਹਲਾ ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ:ਰਵੀਕਰਨ ਸਿੰਘ ਕਾਹਲੋਂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਵੱਲੋਂ ਅੱਜ ਹਲਕੇ ਦੇ ਸੀਨੀਅਰ ਆਗੂ ਜਥੇਦਾਰ ਨਿਰਮਲ ਸਿੰਘ ਰੱਤਾ ਦੇ ਦਫਤਰ ਡੇਰਾ ਬਾਬਾ ਨਾਨਕ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮੌਕੇ ਸ:ਨਿਰਮਲ ਸਿੰਘ ਕਾਹਲੋਂ ਅਤੇ ਰਵੀਕਰਨ ਸਿੰਘ ਕਾਹਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੂਬਾ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਵੱਲੋਂ ਦਾਸ ਨੂੰ ਹਲਕਾ ਡੇਰਾ ਬਾਬਾ ਨਾਨਕ ਦਾ ਇੰਚਾਰਜ ਲਗਾਉਣ ਤੋਂ ਬਾਅਦ ਪਹਿਲੀ ਵਾਰ ਹਲਕੇ ਵਿਚ 30 ਨਵੰਬਰ ਨੂੰ ਠੀਕ 10:30 ਪਹੁੰਚ ਰਹੇ ਹਨ ਜਿਨ੍ਹਾਂ ਦਾ ਹਲਕੇ ਵਿਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਸਵਾਗਤ ਲਈ ਅੱਗੇ-ਅੱਗੇ 500 ਮੋਟਰ ਸਾਇਕਲ ਅਤੇ ਸੈਂਕੜੇ ਗੱਡੀਆਂ ਦਾ ਕਾਫ਼ਲਾ ਚੱਲੇਗਾ।ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ,ਕਲਾਨੌਰ ਪ੍ਰਚੀਨ ਸ਼ਿਵ ਮੰਦਰ,ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਗੁਰਦੁਆਰਾ ਸਾਹਿਬ ਅਤੇ ਇਤਿਹਾਸਕ ਕਸਬਾ ਧਿਆਨਪੁਰ ਸ੍ਰੀ ਬਾਵਾ ਲਾਲ ਜੀ ਦੇ ਮੰਦਰ ਵਿਖੇ ਨਤਮਸਤਕ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚਾਰ ਪਬਲਿਕ ਮੀਟਿੰਗਾਂ ਰੱਖੀਆਂ ਗਈਆਂ ਹਨ ।ਜਿਨ੍ਹਾਂ ਵਿੱਚੋਂ ਯੁਵਰਾਜ ਗਾਰਡਨ ਡੇਰਾ ਬਾਬਾ ਨਾਨਕ,ਸ਼ਾਹਪੁਰ ਗੁਰਾਇਆ ਵਿੱਚ ਕ੍ਰਿਸਚੀਅਨ ਭਾਈਚਾਰੇ ਨਾਲ ਅਤੇ ਵਡਾਲਾ ਬਾਂਗਰ ਐੱਸਸੀ ਭਾਈਚਾਰੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ।ਇਸ ਤੋਂ ਬਾਅਦ ਨਿੱਕੇ ਘੁੰਮਣ ਅਤੇ ਗੋਲਡਨ ਰਿਜ਼ੌਰਟ ਕੋਟਲੀ ਸੂਰਤ ਮੱਲੀ ਵਿਖੇ ਵੱਖ ਵੱਖ ਭਾਈਚਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸੁਣੀਆਂ ਜਾਣਗੀਆਂ।ਤੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਨ੍ਹਾਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਇਸ ਮੌਕੇ ਸ ਰਵੀਕਰਨ ਸਿੰਘ ਕਾਹਲੋਂ ਨੂੰ ਪੱਤਰਕਾਰਾਂ ਵੱਲੋਂ ਇਲੈਕਸ਼ਨ ਦੇ ਏਜੰਡੇ ਤੇ ਕੀਤੇ ਗਏ ਸਵਾਲ ਤੇ ਉਨ੍ਹਾਂ ਜਵਾਬ ਦਿੰਦਿਆਂ ਦੱਸਿਆ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਮੌਜੂਦਾ ਸਰਕਾਰ ਵੱਲੋਂ ਬਹੁਤ ਹੀ ਤਸ਼ੱਦਦ ਕੀਤੇ ਗਏ ਹਨ। ਜਿਨ੍ਹਾਂ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਉਜਾਗਰ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਅਮਰੀਕ ਸਿੰਘ ਖਲੀਲਪੁਰ,ਜਥੇਦਾਰ ਨਿਰਮਲ ਸਿੰਘ ਰੌਂਤਾ ,ਸਰਕਲ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ, ਨੰਬਰਦਾਰ ਮਨਜਿੰਦਰ ਸਿੰਘ ਸ਼ਾਹਪੁਰ,,ਗੁਰਦੇਵ ਸਿੰਘ ਸ਼ਾਹਪੁਰ ,ਬਲਵਿੰਦਰ ਸਿੰਘ ਬਿੱਲੂ,ਇੰਸਪੈਕਟਰ ਬਖਸ਼ੀਸ਼ ਸਿੰਘ ਠੇਠਰਕੇ, ਬਲਦੇਵ ਰਾਜ ਡਾਇਮੰਡ,ਕਾਬੁਲ ਸਿੰਘ ਮੇਘਾ ,ਮਨਦੀਪ ਸਿੰਘ ਪੀਏ , ਹਰਵੰਤ ਸਿੰਘ ਰੱਤਾ, ਜਤਿੰਦਰ ਸਿੰਘ ਖਹਿਰਾ,ਕੇਵਲ ਕ੍ਰਿਸ਼ਨ ਸਿੰਘ ਫੌਜੀ ,ਬੇਅੰਤ ਸਿੰਘ ਠੇਠਰਕੇ, ਸੰਨੀ ( ਮੰਗੂ) ਆਦਿ ਹਾਜ਼ਰ ਸਨ।