ਗੜ੍ਹਦੀਵਾਲਾ, 13 ਨਵੰਬਰ (ਚੌਧਰੀ /ਯੋਗੇਸ਼ ਗੁਪਤਾ ) : ਸਬ-ਤਹਿਸੀਲ ਗੜ੍ਹਦੀਵਾਲਾ ਵਿਖੇ ਸੁਖਵਿੰਦਰ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਆਪਣਾ ਚਾਰਜ ਸੰਭਾਲਿਆ ਹੈ। ਉਹ ਕਾਹਨੂੰਵਾਨ ਗੁਰਦਾਸਪੁਰ ਤੋਂ ਤਬਦੀਲ ਹੋ ਕੇ ਗੜ੍ਹਦੀਵਾਲਾ ਵਿਖੇ ਆਏ ਹਨ। ਉਨ੍ਹਾਂ ਅੱਜ ਆਪਣੇ ਦਫਤਰੀ ਸਟਾਫ ਨਾਲ ਮੀਟਿੰਗ ਕਰਨ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਤਹਿਸੀਲ ਅੰਦਰ ਲੋਕਾਂ ਨੂੰ ਲੋੜੀਂਦੇ ਕੰਮ ਕਰਵਾਉਣ ਲਈ ਕਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਅਪਣਾ ਜਰੂਰੀ ਕੰਮ ਕਰਾਵਾਉਣ ਲਈ ਦਿੱਕਤ ਆਉਂਦੀ ਹੈ ਅਤੇ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਸਬ ਤਹਿਸੀਲ ਗੜ੍ਹਦੀਵਾਲਾ ਦੇ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਲੋਕਾਂ ਦੇ ਲੋੜੀਂਦੇ ਕੰਮਕਾਜ ਨੂੰ ਸਮੇਂ ਸਿਰ ਨਿਪਟਾਏ ਜਾਣ ,ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ ਅਤੇ ਅਧੂਰੇ ਪਏ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਜਲਦ ਤੋਂ ਜਲਦ ਨਿਪਟਾਇਆ ਜਾਵੇ । ਇਸ ਮੌਕੇ ਕਾਨੂੰਗੋ ਅਮਨਪਾਲ ਸਿੰਘ,ਕਾਨੂੰਗੋ ਹਰਵਿੰਦਰ ਸਿੰਘ ਪਟਵਾਰੀ ਮਨਪ੍ਰੀਤ ਸਿੰਘ,ਪਟਵਾਰੀ ਭੂਸਣ ਕੁਮਾਰ,ਪਟਵਾਰੀ ਰਜਿੰਦਰ ਸਿੰਘ, ਪਟਵਾਰੀ ਮਨਜੀਤ ਸਿੰਘ,ਸੁਖਵਿੰਦਰ ਸਿੰਘ, ਕਲਰਕ ਇਕਬਾਲ ਕੌਰ, ਸਰਬਜੀਤ ਸਿੰਘ ਸਮੇਤ ਸਮੂਹ ਸਟਾਫ ਹਾਜਿਰ ਸਨ।
ਗੜ੍ਹਦੀਵਾਲਾ : ਸੁਖਵਿੰਦਰ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਆਪਣਾ ਚਾਰਜ ਸੰਭਾਲਿਆ
- Post published:November 13, 2021