ਹੁਸ਼ਿਆਰਪੁਰ, 10 ਦਸੰਬਰ (ਬਿਊਰੋ) : ਹੈਲੀਕਾਪਟਰ ਦੁਰਘਟਨਾ ਵਿਚ ਸ਼ਹੀਦ ਹੋਏ ਸੀ.ਡੀ.ਐਸ. ਵਿਪਨ ਰਾਵਤ, ਉਨ੍ਹਾਂ ਦੀ ਪਤਨੀ ਤੇ ਪੰਜਾਬ ਦੇ ਤਰਨਤਾਰਨ ਨਿਵਾਸੀ ਨਾਇਕ ਗੁਰਸੇਵਕ ਸਿੰਘ ਅਤੇ ਹੋਰ ਸੈਨਾ ਦੇ ਅਧਿਕਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਦਫ਼ਤਰ ਵਿਚ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਰੋੜਾ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਬੀ.ਸੀ. ਕਮਿਸ਼ਨ ਦੇ ਚੇਅਰਮੈਨ ਸਰਵਨ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਮੇਅਰ ਸੁਰਿੰਦਰ ਕੁਮਾਰ, ਬਲਾਕ ਪ੍ਰਧਾਨ ਮੁਕੇਸ਼ ਡਾਬਰ ਮਿੰਟੂ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਕਾਂਗਰਸ ਵਰਕਰਾਂ ਨੇ ਸਵ: ਰਾਵਤ, ਉਨ੍ਹਾਂ ਦੀ ਪਤਨੀ, ਪੰਜਾਬ ਦੇ ਜਵਾਨ ਅਤੇ ਹਾਦਸੇ ਵਿਚ ਸ਼ਹੀਦ ਸੈਨਾ ਦੇ ਅਧਿਕਾਰੀਆਂ ਨੂੰ ਸਰਧਾਂਜਲੀ ਭੇਟ ਕੀਤੀ।
ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਸੀ.ਡੀ.ਐਸ. ਵਿਪਨ ਰਾਵਤ ਨੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਦੇਸ਼ ਸਦਾ ਯਾਦ ਰੱਖੇਗਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦ ਹੋਏ ਪੰਜਾਬ ਦੇ ਤਰਨਤਾਰਨ ਦੇ ਨਿਵਾਸੀ ਨਾਇਕ ਗੁਰਸੇਵਕ ਸਿੰਘ ਅਤੇ ਹੋਰ ਸੈਨਾ ਅਧਿਕਾਰੀਆਂ ਨੂੰ ਵੀ ਨਮਨ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਸਾਡੇ ਸੈਨਿਕ ਦਿਨ-ਰਾਤ ਅਤੇ ਹੋਰ ਪ੍ਰਕਾਰ ਦੀਆਂ ਮੁਸ਼ਕਲ ਘੜੀਆਂ ਵਿਚ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਵਿਚ ਡਟੇ ਹੋਏ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਰਾਵਤ ਜੀ ਦਾ ਜੀਵਨ ਸਾਡੇ ਸੈਨਿਕਾਂ ਦਾ ਸਦਾ ਮਾਰਗਦਰਸ਼ਨ ਕਰਦਾ ਰਹੇਗਾ ਅਤੇ ਸਾਰੇ ਸੈਨਿਕਾਂ ਦਾ ਹੌਂਸਲਾ ਵਧਾਏਗਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਬਲਾਕ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਰਜਿੰਦਰ ਪ੍ਰਮਾਰ, ਅਸ਼ਵਨੀ ਸ਼ਰਮਾ, ਕੌਂਸਲਰ ਅਮਰੀਕ ਚੌਹਾਨ, ਬਲਵਿੰਦਰ ਬਿੰਦੀ, ਜਸਵੰਤ ਰਾਏ ਕਾਲਾ, ਵਿਕਾਸ ਗਿੱਲ, ਮੁਕੇਸ਼ ਮੱਲ ਸਾਗਰ, ਰਮੇਸ਼ ਡਡਵਾਲ, ਗੁਲਸ਼ਨ ਰਾਏ, ਗੁਰਦੀਪ ਕਟੋਚ, ਹਰਜੀਤ ਸਿੰਘ ਪੰਚ, ਗਿਰਿਸ਼ ਓਹਰੀ, ਅਜੇ ਮਹਿਤਾ, ਮਾਨਵ ਕਪੂਰ, ਸੰਦੀਪ ਚੌਧਰੀ, ਸੋਰਵ ਜੈਨ, ਵਿਜੇ ਪਾਲ, ਸੁਖਦੇਵ ਖੇਪਰ, ਪਵਨ ਕੁਮਾਰ, ਮਨੀ ਆਦਿ ਹਾਜ਼ਰ ਸਨ।