ਗੜ੍ਹਦੀਵਾਲਾ 11 ਦਸੰਬਰ( ਚੌਧਰੀ ) : ਸ੍ਰੋਮਣੀ ਅਕਾਲੀ ਦਲ ਦੀ ਇੱਕ ਵਿਸੇਸ ਮੀਟਿੰਗ ਗੜ੍ਹਦੀਵਾਲਾ ਵਿਖੇ ਸਹਿਰੀ ਪ੍ਰਧਾਨ ਵਿਵੇਕ ਗੁਪਤਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਸਰਕਲ ਪ੍ਰਧਾਨ ਸੰਜੀਵ ਸਿੰਘ ਕੋਈ ,ਹਰਦੀਪ ਸਿੰਘ ਭੁੱਟੋ ਜਨਰਲ ਸਕੱਤਰ ਹੁਸਆਿਰਪੁਰ,ਸੰਦੀਪ ਸਿੰਘ ਡੱਫਰ ਵਾਇਸ ਪ੍ਰਧਾਨ ਗੜ੍ਹਦੀਵਾਲਾ ਨੇ ਸਰਿਕਤ ਕੀਤੀ।ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੀ 17 ਦਸੰਬਰ ਨੂੰ ਗੜ੍ਹਦੀਵਾਲਾ ਫੇਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ 2000 ਮੋਟਰ ਸਾਈਕਲ ਤੇ ਜਥਾ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰੇਗਾ ਉਸ ਤੋਂ ਉਪਰੰਤ ਸੁਖਬੀਰ ਸਿੰਘ ਬਾਦਲ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਨਤਮਸਤਕ ਹੋਣਗੇ ਜਿਸ ਉਪਰੰਤ ਮਸਤੀਵਾਲ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚਣਗੇ ।ਜਿਲ੍ਹਾ ਵਾਇਸ ਪ੍ਰਧਾਨ ਸੁਭਮ ਸਹੋਤਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਣਗੇ ।ਇਸ ਮੌਕੇ ਬਲਵਿੰਦਰ ਸਿੰਘ ਚਿਪੜਾ ,ਸਾਹਿਲ ਸੱਭਰਵਾਲ ਰੌਸਨ ਰੋਸ਼ੀ,ਆਦੇਸ ਗੁਪਤਾ, ਸੋਮਰਾਜ ਸੱਭਰਵਾਲ ਸੁੱਖਾ ਰਾਮ ਸੱਭਰਵਾਲ ,ਸੁਰਜੀਤ ਸਿੰਘ ਹਾਜਿਰ ਸਨ।

ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ 17 ਦਸੰਬਰ ਨੂੰ ਗੜਦੀਵਾਲਾ ਵਿਖੇ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਤੇ ਹੋਵੇਗਾ ਭਰਵਾਂ ਸਵਾਗਤ : ਵਿਵੇਕ ਗੁਪਤਾ
- Post published:December 11, 2021
You Might Also Like

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 299ਵਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਨੇ ਹਾਜ਼ਰੀ ਭਰੀ

ਨੰਬਰਦਾਰ ਯੂਨੀਅਨ ਦੀ ਮੀਟਿੰਗ ਟਾਂਡਾ ਵਿਖੇ 21 ਫਰਵਰੀ ਨੂੰ

ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਤੋਂ ਬਾਅਦ ਹੋਈ ਅੰਤਿਮ ਪ੍ਰਕਾਸ਼ਨਾ

63 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਰ ਸਵਾਰ ਨੌਜਵਾਨ…
