Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਿੰਡ ਸਾਹਨੀ ਵਿਖੇ ਕਰਵਾਇਆ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਪਿੰਡ ਸਾਹਨੀ ਵਿਖੇ ਕਰਵਾਇਆ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਫਗਵਾੜਾ  (ਲਾਲੀ ਦਾਦਰ )

26 ਦਸੰਬਰ : ਸਰਬੰਸਦਾਨੀ ਸਾਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੇ ਚਮਕੌਰ ਦੀ ਜੰਗ ‘ਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਨਿੱਘੀ ਯਾਦ ‘ਚ 45ਵਾਂ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਪਿੰਡ ਸਾਹਨੀ ਦੇ ਗੁਰਦੁਆਰਾ ਸਾਹਿਬ(ਚੜਦੇ ਪਾਸੇ) ਵਿਖੇ ਸ਼ਰਧਾਪੂਰਵਕ ਕਰਵਾੲਿਅਾ ਗਿਆ। ਗੁਰਮਤਿ ਪ੍ਰਚਾਰ ਸਭਾ ਪਿੰਡ ਸਾਹਨੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਗੁਰਮਤਿ ਸਮਾਗਮ ਦੌਰਾਨ ਭਾਈ ਵੀਰ ਜਤਿੰਦਰ ਸਿੰਘ ਮਲਕਪੁਰ ਵਾਲਿਆਂ ਦੇ ਪੰਥਕ ਰਾਗੀ ਜੱਥੇ ਨੇ ਚਮਕੌਰ ਸਾਹਿਬ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਨੂੰ ਲੜੀਵਾਰ ਸਰਵਣ ਕਰਵਾਇਆ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਸਰਵਨ ਸਿੰਘ ਕੁਲਾਰ ਨੇ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਅਤੇ ਬੀਬੀ ਹਰਸ਼ਰਨ ਕੌਰ ਦੀ ਕੁਰਬਾਨੀ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਦੱਸਦਿਅਾਂ ਸਮੂਹ ਸੰਗਤ ਨੂੰ ੳੁਹਨਾਂ ਦੀਅਾਂ ਲਸਾਨੀ ਕੁਰਬਾਨੀਅਾਂ ਤੋਂ ਸੇਧ ਲੈਣ ਲੲੀ ਪਰੇਰਿਅਾ।ੳੁਹਨਾਂ ਨੇ ਪਰਬੰਧਕਾਂ ਦੇ ੲਿਸ ੳੁਪਰਾਲੇ ਦੀ ਸਲਾਘਾਂ ਕਰਦਿਅਾਂ ਕਿਹਾ ਕਿ ੲਿਸ ਨਾਲ ਨੌਜਵਾਨ ਪੀੜੀ ਅਾਪਣੇ ਕੁਰਬਾਨੀਅਾਂ ਅਤੇ ਮਾਣਮੱਤੇ ੲਿਤਿਹਾਸ ਤੋਂ ਜਾਣੂ ਹੋ ਕੇ ਸਿੱਖ ਕੌਮ ਦੀ ਚੜਦੀ ਕਲਾ ਅਤੇ ਦੇਸ, ਸਮਾਸ ਲੲੀ ਵੱਧ ਚੜਕੇ ਕਾਰਜ ਕਰਨਗੇ ਸਮਾਗਮ ਦੀ ਸਫਲਤਾ ਲਈ ਕਨੇਡਾ ਨਿਵਾਸੀ ਮਾਸਟਰ ਤਰਸੇਮ ਸਿੰਘ ਕਾਹਲੋਂ, ਗੁਰਮਤਿ ਪ੍ਰਚਾਰ ਸਭਾ ਸਾਹਨੀ ਦੇ ਮੁੱਖ ਸੇਵਾਦਾਰ ਮਾਸਟਰ ਅਜੀਤ ਸਿੰਘ ਖਾਲਸਾ, ਇਟਲੀ ਨਿਵਾਸੀ ਸੁਦਾਗਰ ਸਿੰਘ ਕਾਹਲੋਂ, ਇੰਗਲੈਂਡ ਨਿਵਾਸੀ ਦਲਵਿੰਦਰ ਸਿੰਘ ਖਾਲਸਾ ਅਤੇ ਜਰਮਨ ਨਿਵਾਸੀ ਜਰਨੈਲ ਸਿੰਘ ਕਾਹਲੋਂ, ਜਸਵੰਤ ਸਿੰਘ ਕਾਹਲੋਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਅਜੀਤ ਸਿੰਘ ਖਾਲਸਾ, ਕਿਸਾਨ ਆਗੂ ਸਤਨਾਮ ਸਿੰਘ ਸਾਹਨੀ, ਆੜ੍ਹਤੀ ਯੂਨੀਅਨ ਫਗਵਾੜਾ ਦੇ ਮੈਂਬਰ ਪਲਵਿੰਦਰ ਸਿੰਘ ਕਾਹਲੋਂ, ਸਿੱਖ ਸੇਵਾ ਸੁਸਾਇਟੀ ਫਗਵਾੜਾ ਦੇ ਸੀਨੀਅਰ ਮੈਂਬਰ ਜਸਪ੍ਰੀਤ ਸਿੰਘ ਖਾਲਸਾ, ਅਕਾਲੀ ਗੁਰਦੁਆਰਾ ਫਗਵਾੜਾ ਦੇ ਪ੍ਰਬੰਧਕ ਗੁਰਪ੍ਰੀਤ ਸਿੱਘ ਬੱਲ, ਮੈਨੇਜਰ ਫਕੀਰ ਸਿੰਘ, ਸਕੱਤਰ ਦਵਿੰਦਰ ਸਿੰਘ, ਇੰਜੀਨੀਅਰ ਅਮਨਪ੍ਰੀਤ ਸਿੰਘ ਖਾਲਸਾ, ਰਾਮਪਾਲ ਸਰਪੰਚ ਸਾਹਨੀ, ਸਾਬਕਾ ਸਰਪੰਚ ਪਰਮਜੀਤ ਕੌਰ, ਮਨਜੀਤ ਕੌਰ ਖਾਲਸਾ, ਰਣਜੀਤ ਕੌਰ ਕਨੇਡਾ, ਗੁਲਜਾਰ ਸਿੰਘ ਅਮਰੀਕਾ, ਅਜੀਤ ਸਿੰਘ ਨੰਬਰਦਾਰ, ਅਮਨਪ੍ਰੀਤ ਕੌਰ ਕਾਹਲੋਂ, ਮਹਿੰਦਰ ਸਿੰਘ ਬਾਂਸਲ, ਜਸਵੀਰ ਸਿੰਘ ਕਾਹਲੋਂ, ਅਵਤਾਰ ਸਿੰਘ ਕਾਹਲੋਂ, ਬਹਾਦਰ ਸਿੰਘ ਕਾਹਲੋਂ, ਗੁਰਦਿਆਲ ਸਿੰਘ ਕਾਹਲੋਂ, ਸਤਨਾਮ ਸਿੰਘ ਕਾਹਲੋਂ, ਸੁਖਮਨੀ ਸੇਵਾ ਸੁਸਾਇਟੀ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜਰ ਸਨ। ਸਟੇਜ ਦੀ ਸੇਵਾ ਗਰੰਥੀ ਭਾੲੀ ਭਗਵਾਨ ਸਿੰਘ ਵਲੋਂ ਨਿਭਾਈ ਗਈ।
ਕੈਪਸ਼ਨ- ਪਿੰਡ ਸਾਹਨੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਦ੍ਰਿਸ਼।