ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਆਰਯਨ ਹੰਸ ਹੱਤਿਆ ਕਾਂਡ ਮਾਮਲੇ ‘ਚ ਮੁਲਜ਼ਮਾਂ ਨੂੰ 24 ਘੰਟਿਆਂ ਕੀਤਾ ਗ੍ਰਿਫਤਾਰ
ਹੁਸ਼ਿਆਰਪੁਰ 14 ਨਵੰਬਰ (ਬਿਊਰੋ) : ਹੁਸ਼ਿਆਰਪੁਰ ਪੁਲਿਸ ਨੂੰ ਆਰਯਨ ਹੰਸ ਹੱਤਿਆ ਕਾਂਡ ਮਾਮਲੇ ਵਿਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ 24 ਘੰਟਿਆਂ ਕੀਤਾ ਗ੍ਰਿਫਤਾਰ ਕਰ ਲਿਆ ਹੈ।
ਸ: ਕੁਲਵੰਤ ਸਿੰਘ ਹੀਰ , ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ: ਤੇਜਵੀਰ ਸਿੰਘ ਹੁੰਦਲ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ / ਹੁਸ਼ਿਆਰਪੁਰ ਦੀਆਂ ਹਦਾਇਤਾਂ ਤੇ ਪ੍ਰਵੇਸ਼ ਚੋਪੜਾ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਿਟੀ / ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ , ਇੰਸਪੈਕਟਰ ਸੁਰਜੀਤ ਸਿੰਘ , ਮੁੱਖ ਅਫਸਰ ਥਾਣਾ ਸਦਰ ਹੁਸ਼ਿਆਰਪੁਰ , ਇੰਸਪੈਕਟਰ ਤਲਵਿੰਦਰ ਕੁਮਾਰ,ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਹੈਡਕੁਆਟਰ ਨੇ ਮੁਕੱਦਮਾ ਨੰਬਰ 184 ਮਿਤੀ 12 11-2021 ਅਧ 302,201,392 ਕੁ ਦ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਜੋ ਕਿ ਬਰਬਿਆਨ ਹੰਸ ਰਾਜ ਹੰਸ S/O ਤਰਸੇਮ ਲਾਲ ਹੰਸ R/O ਹਰੀ ਨਗਰ ਬੈਕ ਸਾਈਡ ਪੁਰਾਣੀ ਤਹਿਸੀਲ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ ਨੇ ਦਰਜ ਰਜਿਸਟਰ ਥਾਣਾ ਸਦਰ ਹੁਸ਼ਿਆਰਪੁਰ ਹੋਇਆ ਸੀ ਕਿ ਮਿਤੀ 10/11/2021 ਨੂੰ ਉਸਦਾ ਲੜਕਾ ਆਰਯਨ ਹੰਸ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਵਾਪਸ ਘਰ ਨਹੀਂ ਸੀ ਆਇਆ । ਜੋ ਮਿਤੀ 12/11/2021 ਨੂੰ ਉਸਦੇ ਲੜਕੇ ਆਰਯਨ ਹੰਸ ਦੀ ਲਾਸ਼ ਭੰਗੀ ਚੋਅ ਦੇ ਨੜਿਆਂ ਵਿਚੋਂ ਖੂਨ ਨਾਲ ਲੱਥ ਪੱਥ ਮਿਲੀ ਸੀ । ਜੋ ਉਕਤ ਮੁਕੱਦਮਾ ਨੂੰ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਦੇ ਹੋਏ ਮਿਤੀ 13/11/2021 ਨੂੰ ਦੋਸ਼ੀਆਨ ਦਲਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਨੇੜੇ ਅਮਨ ਹਸਪਤਾਲ , ਮੁਹੱਲਾ ਕਾਲੀ ਕੰਬਲੀ ਵਾਲੀ , ਥਾਣਾ ਸਿਟੀ ਜਿਲ੍ਹਾ ਹੁਸ਼ਿਆਰਪੁਰ ਅਤੇ ਮਨਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਸੀ ਮਰੂਫ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ।ਵਜਾਹ ਰੰਜਿਸ਼ ਇਹ ਹੈ ਕਿ ਆਰਯਨ ਤੇ ਮਨਮਿੰਦਰ ਸਿੰਘ ਜੋ ਕਿ ਸ਼ੁਰੂਆਤ ਤੋਂ ਹੀ ਸਕੂਲ ਵਿਚ ਇਕੱਠੇ ਪੜ੍ਹਦੇ ਰਹੇ ਹਨ ਅਤੇ ਇਨ੍ਹਾਂ ਦੀ ਸ਼ੁਰੂ ਤੋਂ ਆਪਸ ਵਿਚ ਰੰਜਿਸ਼ ਸੀ । ਜੋ ਮਿਤੀ 10/11/2021 ਨੂੰ ਮਨਮਿੰਦਰ ਸਿੰਘ ਅਤੇ ਆਰਥਨ ਹੰਸੋ ਜੋ ਕਿ ਆਰਯੂਨ ਦੀ ਐਕਟਿਵਾ ਪਰ ਇਕੱਠੇ ਬੈਠੇ ਸਨ ਅਤੇ ਦਲਵੀਰ ਸਿੰਘ ਜੋ ਕਿ ਆਪਣੀ ਐਕਟਿਵਾ ਪਰ ਸੀ ਇਕੱਠੇ ਭੰਗੀ ਚੋਅ ਵਿਚ ਪੈਂਦੇ ਨੇੜਿਆਂ ਵੱਲ ਨੂੰ ਗਏ ਸੀ ਅਤੇ ਜਿਥੇ ਇਨ੍ਹਾਂ ਸਾਰਿਆ ਦੀ ਆਪਸ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਤੇ ਇੱਕ ਦੂਜੇ ਨਾਲ ਮਾਰ ਕੁਟਾਈ ਕਰਨ ਲੱਗ ਪਏ – ਮਨਮਿੰਦਰ ਸਿੰਘ ਨੇ ਚਾਕੂ ਆਰਯਨ ਦੀ ਧੌਣ ਵਿਚ ਲਗਾਤਾਰ 02-03 ਵਾਰ ਕੀਤੇ ਜੋ ਆਰਯਨ ਹੋਣਾ ਡਿਗ ਪਿਆ ਤੇ ਮਨਮਿੰਦਰ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ ਤਾਂ ਦਲਵੀਰ ਸਿੰਘ ਨੇ ਉਸਦੇ ਸਿਰ ਵਿਚ ਪੱਥਰ ਚੁੱਕ ਕੇ 02/03 ਵਾਰ ਕੀਤੇ । ਜਿਸ ਤੇ ਮਨਮਿੰਦਰ ਸਿੰਘ ਅਤੇ ਦਲਵੀਰ ਸਿੰਘ ਦੇ ਕਪੜੇ ਖੂਨ ਨਾਲ ਲਿਬੜ ਗਏ । ਜਿਨ੍ਹਾਂ ਨੇ ਲਾਸ਼ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਭੰਗੀ ਚੇਅ ਨੜਿਆਂ ਦੇ ਥੱਲੇ ਲੁਕਾ ਦਿੱਤੀ ਸੀ ।ਜਿਨ੍ਹਾਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਹਜਾ ਨਾਲ ਸਬੰਧਤ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਆਸ ਹੈ ।