ਗੁਰਦਾਸਪੁਰ 4 ਜਨਵਰੀ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੱਧੀਨ ਪੈਂਦੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਤਿੰਨ ਵਿਅਕਤੀਆ ਨੂੰ ਜੋ ਕਥਿਤ ਤੋਰ ਤੇ ਲੱਟ ਖੋਹ ਕਰਕੇ ਭੱਜੇ ਸਨ ਨੂੰ 10.57 ਲੱਖ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਅਾਇੰਟ ਦਾਣਾ ਮੰਡੀ ਚੌਕ ਨੇੜੇ ਬਿਜਲੀ ਘਰ ਕਲਾਨੋਰ ਮੋਜੂਦ ਸੀ ਕਿ ਮੁੱਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕਾਰ ਨੰਬਰ ਪੀ ਬੀ 18 ਬੀ 3230 ਤੇ ਗਲਤ ਨੰਬਰ ਲੱਗਾ ਕੇ ਨਿਰਮਲ ਸਿੰਘ ਪੁੱਤਰ ਜਰਣੈਲ ਸਿੰਘ ਵਾਸੀ ਅੱਡਾ ਕੋਟਲੀ ਸੂਰਤਮੱਲੀ , ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਬੀਰ ਸਿੰਘ ਵਾਸੀ ਵੜੈਚ ਅਤੇ ਗੁਰਵਿੰਦਰ ਸਿੰਘ ਪੁੱਤਰ ਬੂਅਾ ਸਿੰਘ ਵਾਸੀ ਭੁੱਲਟ ਬਟਾਲਾ ਸਵਾਰ ਹਨ ਇਹ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਤੇ ਖਰੀਦੋ ਫ਼ਰੋਖ਼ਤ ਕਰਨ ਲਈ ਆ ਰਹੇ ਹਨ ਜਿਸ ਤੇ ਉਸ ਨੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਕੁਝ ਸਮੇਂ ਬਾਅਦ ਰਹੀਮਾਬਾਦ ਵੱਲੋਂ ਉਕਤ ਕਾਰ ਆਉਂਦੀ ਵਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨਾ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਗੱਡੀ ਦੀ ਡਰਾਇਵਰ ਸੀਟ ਦੇ ਥੱਲੇ ਤੋ 10.57 ਲੱਖ ਰੁਪਏ ਬਰਾਮਦ ਹੋਏ ਪੁੱਛ-ਗਿੱਛ ਕਰਨ ਤੇ ਉਕਤ ਵਿਅਕਤੀਆਂ ਨੇ ਦਸਿਆਂ ਕਿ ਇਹ ਪੇਸੇ ਉਹਨਾਂ ਬੁੱਟਰ ਮਿਲ ਨੇੜੇ ਤੋ ਖੋਹੇ ਕੀਤੇ ਹਨ ।