ਗੜ੍ਹਦੀਵਾਲਾ 9 ਨਵੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) ਸਧਾਨਕ ਪੁਲਿਸ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਅਤੇ ਬਲਾਤਕਾਰ ਮਾਮਲੇ ਚ ਭਗੋੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਕੁਲਵੰਤ ਸਿੰਘ ਹੀਰ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਰਾਜ ਕੁਮਾਰ PPS ਦੀ ਰਹਿਨੁਮਾਈ ਹੇਠਾਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੰਸ, ਬਲਜੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਹਦਾਇਤ ਤੇ ਐਸ.ਆਈ ਪ੍ਰਵਿੰਦਰ ਸਿੰਘ 1286/ਹੁਸ਼ਿ, ਐਸ.ਆਈ ਸਤਪਾਲ ਸਿੰਘ 589 ਹੁਸ਼ਿ, ਏ.ਐਸ.ਆਈ ਦਰਸ਼ਨ ਸਿੰਘ 836/ਹੁਸ਼ਿ: ਨੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਅਵਤਾਰ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜੋ ਕਾਫੀ ਲਬ ਸਮੇਂ ਤੋਂ ਅੱਗੇ ਪਿੱਛੇ ਲੁਕ ਛਿਪ ਕੇ ਰਹਿੰਦਾ ਸੀ ਜਿਸ ਦੇ ਖਿਲਾਫ ਮੁਕੱਦਮਾ ਨੰਬਰ 65 ਮਿਤੀ 17-12-2016 ਅ:ਧ 307,341,506,34 ਭ:ਦ 25/27-54-59 ਆਰਮਜ਼ ਐਕਟ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਦੋਸ਼ੀ ਨੇ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਜੋ ਸੈਰ ਕਰ ਰਹੀ ਔਰਤ ਦੇ ਲੱਗਣ ਕਾਰਨ ਜਖਮੀ ਹੋ ਗਈ ਸੀ ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕਦਮਾ ਨੰਬਰ 14 ਮਿਤੀ 28-10-2019 ਜੁਰਮ 376,376(3), 354 (ਡੀ),450,506,509 ਭ.ਦ. 6,12 ਪੋਸਕੋ ਐਕਟ ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੀੜਤਾਂ ਨੇ ਬਿਆਨ ਲਿਖਵਾਇਆ ਕਿ ਦੋਸ਼ੀ ਉਕਤ ਨੇ ਉਸਨੂੰ ਜਬਰਦਸਤੀ ਆਪਣੇ ਪੋਲਟਰੀ ਫਾਰਮ ਪਰ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਜੋ ਦੋਸ਼ੀ ਉਕਤ ਦੋਵੇਂ ਮੁਕੱਦਮਿਆਂ ਵਿਚ 82/83 ਜ ਫ ਤਹਿਤ ਭਗੜਾ ਹੋਣ ਤੇ ਮਿਤੀ 08-11-2021 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਜਿਸਨੂੰ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।