ਗੜ੍ਹਸ਼ੰਕਰ 1 ਜਨਵਰੀ (ਅਸ਼ਵਨੀ ਸ਼ਰਮਾ) ਸ਼ਹਿਰ ‘ਚ ਬੰਗਾ ਚੌਕ ਨੇੜੇ ਸਥਿਤ ਇਕ ਵੱਡੇ ਇਲੈਕਟ੍ਰੀਕਲ ਸਟੋਰ ਨੂੰ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਵੱਡੀ ਖ਼ਬਰ ਹੈ । ਜਾਣਕਾਰੀ ਅਨੁਸਾਰ ਸ਼ਹਿਰ ਦੇ ਬੰਗਾ ਚੌਕ ਨੇੜੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਦਲਜੀਤ ਇਲੈਕਟ੍ਰੀਕਲ ਸਟੋਰ ਨੂੰ ਬੀਤੀ ਰਾਤ ਕਰੀਬ 9 ਕੁ ਵਜੇ ਅਚਾਨਕ ਅੱਗ ਪੈ ਗਈ। ਸਟੋਰ ਮਾਲਕ ਜਗਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਗੜ੍ਹਸ਼ੰਕਰ ਅੱਗ ਦੀ ਘਟਨਾ ਤੋਂ ਕੁਝ ਸਮਾਂ ਪਹਿਲਾ ਹੀ ਸਟੋਰ ਨੂੰ ਬੰਦ ਕਰਕੇ ਗਏ ਸਨ। ਕੁਝ ਹੀ ਸਮੇਂ ‘ਚ ਅੱਗ ਨੇ ਸਟੋਰ ਵਿਚ ਪਏ ਇਲੈਕਟ੍ਰੀਕਲ ਦੇ ਵੱਡੀ ਤਾਦਾਦ ‘ਚ ਸਾਮਾਨ, ਐੱਲ. ਈ. ਟੀ, ਵਾਸ਼ਿਗ ਮਸ਼ੀਨਾਂ, ਮੋਬਾਈਲ ਫੋਨ ਤੇ ਹੋਰ ਕੀਮਤੀ ਸਾਮਾਨ ਨੂੰ ਅੱਗ ਦੀ ਲਪੇਟ ‘ਚ ਲੈ ਲਿਆ। ਘਟਨਾ ਦੀ ਸੂਚਨਾ ਮਿਲਣ ਤੋਂ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਤੋਂ ਪਹੁੰਚੀਆਂ ਕੁਲ 3 ਫਾਇਰ ਬਿ੍ਗੇਡ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ।
ਵੱਡੀ ਖਬਰ.. ਇਲੈਕਟ੍ਰੀਕਲ ਸਟੋਰ ਨੂੰ ਲੱਗੀ ਅੱਗ-ਕਰੋੜਾਂ ਦਾ ਨੁਕਸਾਨ
- Post published:January 1, 2022