ਵੱਡੀ ਖਬਰ.. ਆਬਕਾਰੀ ਵਿਭਾਗ ਤੇ ਟਾਂਡਾ ਪੁਲਿਸ ਵਲੋਂ 44 ਹਜਾਰ ਕਿੱਲੋ ਲਾਹਣ,22 ਤਰਪਾਲਾਂ ਤੇ ਨਕਲੀ ਸ਼ਰਾਬ ਤਿਆਰ ਕਰਨ ਦਾ ਹੋਰ ਸਮਾਨ ਬਰਬਾਦ
ਟਾਂਡਾ / ਦਸੂਹਾ 19 ਸਤੰਬਰ (ਚੌਧਰੀ) : ਆਬਕਾਰੀ ਵਿਭਾਗ ਤੇ ਟਾਂਡਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸਮਗਲਰਾਂ ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਕੀਤੇ ਇੱਕ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਹਲਕਾ ਉੜਮੁੜ ਟਾਂਡਾ ਦੇ ਮੰਡ ਇਲਾਕੇ ਚੋਂ 44 ਕਿੱਲੋ ਲਾਹਣ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ।
ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅਵਤਾਰ ਸਿੰਘ ਕੰਗ ,ਈਟੀੳ ਬ੍ਰਿਜ ਮੋਹਨ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਇੰਸਪੈਕਟਰ ਮਨੋਹਰ ਲਾਲ,ਨਰੇਸ਼ ਸਹੋਤਾ,ਸੁਖਬੀਰ ਸਿੰਘ , ਮਹਿੰਦਰ ਸਿੰਘ,ਟਾਂਡਾ ਪੁਲਿਸ ਤੇ ਮਿਆਣੀ ਖੇਤਰ ਦੇ ਠੇਕੇਦਾਰ ਦੀ ਟੀਮ ਵਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸਮਗਲਰਾਂ ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਉੜਮੁੜ ਟਾਂਡਾ ਦੇ ਮੰਡ ਖੇਤਰ ਵਿੱਚ ਪੈਂਦੇ ਪਿੰਡ ਗੰਧੋਵਾਲ ,ਭੂਲਪੁਰ ਆਦਿ ਪਿੰਡਾਂ ਚ ਸਰਚ ਅਪ੍ਰੇਸ਼ਨ ਚਲਾਇਆ ਗਿਆ ।
ਇਸ ਸਰਚ ਅਪ੍ਰੇਸ਼ਨ ਦੌਰਾਨ ਕੀਤੀ ਛਾਪੇਮਾਰੀ ਮੌਕੇ ਆਬਕਾਰੀ ਤੇ ਟਾਂਡਾ ਪੁਲਿਸ ਵਲੋਂ ਜਮੀਨ ਅੰਦਰ ਟੋਇਆ ਪੁੱਟ ਤਰਪਾਲਾਂ ਵਿੱਚ ਲੁਕਾ ਕੇ ਰੱਖੀ 44 ਹਜਾਰ ਕਿੱਲੋ ਲਾਹਣ , 22 ਤਰਪਾਲਾਂ ਤੇ ਨਕਲੀ ਸ਼ਰਾਬ ਤਿਆਰ ਕਰਨ ਦਾ ਹੋਰ ਸਮਾਨ ਬਰਾਮਦ ਕੀਤਾ । ਇਸ ਮੌਕੇ ਨਕਲੀ ਸ਼ਰਾਬ ਤਿਆਰ ਕਰਨ ਵਾਲੇ ਸਮਗਲਰ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ।ਆਬਕਾਰੀ ਵਿਭਾਗ ਦੀ ਟੀਮ ਵਲੋਂ ਸਾਰੀ ਲਾਹਣ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ । ਇਸ ਮੌਕੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਮੰਡ ਖੇਤਰ ਚ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਤੇ ਕਾਬੂ ਪਾਉਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਲਾਕੇ ਚ ਕਿਸੇ ਵੀ ਸਮਗਲਰ ਨੂੰ ਨਜਾਇਜ਼ ਸ਼ਰਾਬ ਦਾ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ ।