ਗੁਰਦਾਸਪੁਰ 10 ਨਵੰਬਰ ( ਅਸ਼ਵਨੀ ) :- ਅਸਟਰੇਲੀਆ ਭੇਜਣ ਅਤੇ ਪੀ ਆਰ ਦਬਾਉਣ ਦੇ ਨਾ ਤੇ ਦਾ 24 ਲੱਖ 70 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਸਰਬਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੌਟਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਵਿੱਕੀ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ ਵਾਸੀ ਜਲੰਧਰ ਉਸ ਦੇ ਲੜਕੇ ਰਮਨਬੀਰ ਸਿੰਘ ਨੂੰ ਅਸਟਰੇਲੀਆ ਭੇਜਣ ਅਤੇ ਪੀ ਆਰ ਦਿਵਾਉਣ ਲਈ 26 ਲੱਖ ਰੁਪਈਆ ਲੇ ਕੇ ਉਸ ਨੂੰ ਟੂਰਿਸਟ ਵੀਜ਼ੇ ਤੇ ਮਲੇਸ਼ੀਆ ਭੇਜ ਦਿੱਤਾ ਜਦੋ ਉਸ ਨੇ ਆਪਣੇ ਪੇਸੇ ਵਾਪਿਸ ਮੰਗੇ ਤਾਂ ਉਸ ਨੂੰ 1 ਲੱਖ 30 ਹਜ਼ਾਰ ਰੁਪਏ ਵਾਪਿਸ ਕਰ ਦਿੱਤੇ ਜਦੋਕਿ ਬਾਕੀ ਪੈਸੇ 24 ਲੱਖ 70 ਹਜ਼ਾਰ ਵਾਪਿਸ ਨਾ ਕਰਕੇ ਉਸ ਨਾਲ ਠੱਗੀ ਮਾਰੀ ਹੈ । ਸਬ ਇੰਸਪੈਕਟਰ ਧਰਮਜੀਤ ਨੇ ਦਸਿਆਂ ਕਿ ਸਰਬਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਡੀਟੈਕਟਿਵ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਵਿੱਕੀ ਸ਼ਰਮਾ ਦੇ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਵੱਡੀ ਖਬਰ… ਅਸਟਰੇਲੀਆ ਭੇਜਣ ਦੇ ਨਾਂ ਤੇ 24 ਲੱਖ 70 ਹਜ਼ਾਰ ਦੀ ਠੱਗੀ,ਇੱਕ ਵਿਰੁੱਧ ਮਾਮਲਾ ਦਰਜ
- Post published:November 10, 2021