ਰੇਲਵੇ ਸਟੇਸ਼ਨ ਗੁਰਦਾਸਪੁਰ ਕਿਸਾਨ ਮੋਰਚੇ ਉਪਰ ਮਨਾਇਆ ਜਾਵੇਗਾ ਗੁਰਪੁਰਬ,333 ਵੇਂ ਜੱਥੇ ਨੇ ਰੱਖੀ ਭੁੱਖ ਹੜਤਾਲ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 416 ਵੇਂ ਦਿਨ ਅੱਜ 333 ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਇਸ ਵਿੱਚ ਗੁਰਜੀਤ ਸਿੰਘ ਬਾਜਵਾ,ਸੂਬੇਦਾਰ ਕੁਲਬੀਰ ਸਿੰਘ ਗੁਰਾਇਆ,ਅਵਤਾਰ ਸਿੰਘ , ਲਖਵਿੰਦਰ ਸਿੰਘ ਸੋਹਲ ਅਤੇ ਸੰਤ ਬੁੱਢਾ ਸਿੰਘ ਆਦਿ ਨੇ ਭੁੱਖ ਹੜਤਾਲ ਵਿੱਚ ਹਿੱਸਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ , ਗੁਰਦੀਪ ਸਿੰਘ ਮੁਸਤਫਾਬਾਦ , ਲਖਵਿੰਦਰ ਸਿੰਘ ਸੋਹਲ , ਸੂਬੇਦਾਰ ਐੱਸ ਪੀ ਸਿੰਘ ਗੋਸਲ , ਕਪੂਰ ਸਿੰਘ ਘੁੰਮਣ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਨਰਿੰਦਰ ਸਿੰਘ ਕਾਹਲੋਂ ਕੁਲਬੀਰ ਸਿੰਘ , ਕਰਨੈਲ ਸਿੰਘ ਪੰਛੀ , ਪਲਵਿੰਦਰ ਸਿੰਘ ਲੰਬੜਦਾਰ ਕਰਣੈਲ ਸਿੰਘ ਭੁੱਲੇ ਚੱਕ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਮੱਖਣ ਸਿੰਘ ਤਿੱਬਡ਼ , ਕੈਪਟਨ ਗੁਰਜੀਤ ਸਿੰਘ ਬੱਲ , ਗੁਰਮੀਤ ਸਿੰਘ ਥਾਣੇਵਾਲ ਆਦਿ ਨੇ ਦੱਸਿਆ ਕਿ ਅੱਜ 21 ਨਵੰਬਰ ਨੂੰ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ।ਸਵੇਰੇ ਸਾਢੇ ਦੱਸ ਵਜੇ ਜਪੁਜੀ ਸਾਹਿਬ ਜੀ ਦਾ ਪਾਠ ਕਰਵਾਉਣ ਉਪਰੰਤ ਸ਼ਬਦ ਕੀਰਤਨ ਹੋਵੇਗਾ।ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ ।
ਇਸ ਮੌਕੇ ਸੰਗਤ ਨੂੰ ਵੱਖ ਵੱਖ ਆਗੂ ਸੰਬੋਧਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ , ਵੰਡ ਛਕੋ ਅਤੇ ਨਾਮ ਜਪੋ ਅਤੇ ਉਨ੍ਹਾਂ ਦੇ ਅੰਧ ਵਿਸ਼ਵਾਸ਼ ਦੂਰ ਕਰਨ ਅਤੇ ਸ਼ਬਦ ਗੁਰੂ ਦੇ ਫ਼ਲਸਫ਼ੇ ਬਾਰੇ ਵਿਚਾਰ ਵਟਾਂਦਰਾ ਕਰਨਗੇ ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤੀ ਨੂੰ ਉੱਤਮ ਦਰਜਾ ਦੇਣ ਲੰਗਰ ਦੀ ਪ੍ਰਥਾ ਚਲਾਉਣ ਭਾਈ ਲਾਲੋਆਂ ਦੇ ਗ਼ਰੀਬੀ ਦਾ ਕਾਰਨ ਮਲਕ ਭਾਗੋ ਨੂੰ ਦਰਸਾਉਣ ਵਾਲੇ ਫਲਸਫ਼ੇ ਉੱਪਰ ਵੀ ਵਿਚਾਰਾਂ ਹੋਣਗੀਆਂ ।ਸਿਰਫ਼ ਸੰਯੁਕਤ ਕਿਸਾਨ ਮੋਰਚੇ ਦਾ ਯੁੱਧ ‘ਇਸ ਦੀ ਵੱਡੀ ਜਿੱਤ ਅਤੇ ਇਸ ਵਿਚ ਗੁਰੂ ਨਾਨਕ ਨਾਮਲੇਵਾ ਵਾਲਿਆਂ ਦਾ ਯੋਗਦਾਨ ਅਤੇ ਹਾਕਮ ਸਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨਕਲਾਬੀ ਫਲਸਫੇ ਨੂੰ ਢਾਹ ਲਾਉਂਣ ਦੇ ਯਤਨਾਂ ਬਾਰੇ ਵੀ ਵਿਚਾਰ ਹੋਵੇਗਾ ।ਉਪਰੰਤ ਅਤੁੱਟ ਲੰਗਰ ਵਰਤੇਗਾ ।
ਆਗੂਆਂ ਨੇ ਸਮੂਹ ਕਿਸਾਨਾਂ-ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਦੇ ਗੁਰਪੁਰਬ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ , ਹਰਦਿਆਲ ਸਿੰਘ ਬੱਬੇਹਾਲੀ , ਬਾਵਾ ਰਾਮ , ਗੁਰਨਾਮ ਸਿੰਘ ਨਵਾਂ ਪਿੰਡ , ਚਰਨ ਦਾਸ ਸਮਸ਼ੇਰਪੁਰ , ਬਲਵੰਤ ਸਿੰਘ ਗੁਰਦਾਸਪੁਰ ਅਤੇ ਅਜੀਤ ਸਿੰਘ ਬੱਲ ਆਦਿ ਵੀ ਹਾਜ਼ਰ ਸਨ।