ਡਿਪਟੀ ਕਮਿਸ਼ਨਰ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ’ਚ ਹਿੱਸਾ ਲੈਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 4 ਦਸੰਬਰ(ਬਿਊਰੋ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ਼੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਰਿਲਾਇੰਸ ਸਟੋਰਾਂ ਵਿਚ ਬਤੌਰ ਸਕਿਉਰਿਟੀ ਗਾਰਡ ਦੀਆਂ 70 ਖਾਲੀ ਆਸਾਮੀਆਂ ਲਈ ਬਾਲਾਜੀ ਸਕਿਉਰਿਟੀ ਸਰਵਿਸਜ਼ ਰਾਹੀਂ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੁੰ ਜਲੰਧਰ, ਲੁਧਿਆਣਾ, ਰੋਪੜ ਤੇ ਮੋਹਾਲੀ ਜ਼ਿਲਿ੍ਹਆਂ ਵਿਚ ਰਿਲਾਇੰਸ ਦੇ ਵੱਖ-ਵੱਖ ਸਟੋਰਾਂ ਵਿਚ ਤਾਇਨਾਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਪਨੀ ਵਲੋਂ ਇਸ ਪੋਸਟ ਲਈ ਨੋ ਤੋਂ ਬਾਰ੍ਹਾਂ ਘੰਟੇ ਦੀ ਡਿਊਟੀ ਲਈ 16 ਹਜ਼ਾਰ ਰੁਪਏ ਤੋਂ 23 ਹਜ਼ਾਰ ਰੁਪਏ ਮਾਸਿਕ ਤਨਖਾਹ ਦੇ ਨਾਲ-ਨਾਲ ਪੀ.ਐਫ. ਤੇ ਈ.ਐਸ. ਆਈ. ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵਲੋਂ ਮੁਫ਼ਤ ਯੂਨੀਫਾਰਮ ਕਿੱਟ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬਾਹਰਵੀਂ ਪਾਸ ਉਮੀਦਵਾਰ (ਕੇਵਲ ਲੜਕੇ) ਜਿਨ੍ਹਾਂ ਦੀ ਉਮਰ 22 ਸਾਲ ਤੋਂ 37 ਸਾਲ ਤੇ ਸਾਬਕਾ ਸੈਨਿਕ ਉਮਰ ਵੱਧ ਤੋਂ ਵੱਧ 45 ਸਾਲ, ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਹੋਵੇ, ਆਪਣਾ ਬਾਹਰਵੀਂ ਪਾਸ ਸਰਟੀਫਿਕੇਟ, ਆਧਾਰ ਕਾਰਡ ਤੇ ਪਾਸਪੋਰਟ ਸਾਈਜ ਫੋਟੋ ਲੈ ਕੇ 6 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ ਵਿਚ ਇੰਟਰਵਿਊ ਲਈ ਪਹੁੰਚਣ।