ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਲਾਲੀ ਦੀ ਅਗਵਾਈ ਵਿੱਚ ਕਾਂਗਰਸ ‘ਚ ਸ਼ਾਮਲ
ਗੜ੍ਹਸ਼ੰਕਰ 11ਦਸੰਬਰ (ਅਸ਼ਵਨੀ ਸ਼ਰਮਾ) ਅਮਰਪ੍ਰੀਤ ਸਿੰਘ ਲਾਲੀ ਵੱਲੋਂ ਗੜਸ਼ੰਕਰ ਹਲਕੇ ਵਿੱਚ ਚਲਾਈ ਮੁਹਿੰਮ ਨੂੰ ਉਦੋਂ ਭਾਰੀ ਬੱਲ ਮਿਲਿਆ ਜਦੋਂ ਯੂਥ ਅਕਾਲੀ ਦਲ ਸਰਕਲ ਪ੍ਰਧਾਨ ਤਰਨਦੀਪ ਸਿੰਘ ਚੱਕ ਸਿੰਘਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਤਰਨਦੀਪ ਨੂੰ ਕੁੱਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਲਾਲੀ ਨੇ ਸਿਰੋਪਾੳ ਪਾਕੇ ਸ਼ਾਮਲ ਕਰਵਾਇਆ।ਤਰਨਦੀਪ ਨਾਲ ਹੋਰ ਵੀ ਬੁਹਤ ਸਾਰੇ ਨੌਜਵਾਨਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਤਰਨਪ੍ਰੀਤ ਨੇ ਕਿਹਾ ਕਿ ਸਾਨੂੰ ਅਮਰਪ੍ਰੀਤ ਲਾਲੀ ਦੇ ਰੂਪ ਵਿੱਚ ਇੱਕ ਨੌਜਵਾਨ ਤੇ ਅਗਾਂਹਵਧੂ ਸੋਚ ਵਾਲਾ ਨੌਜਵਾਨ ਲੀਡਰ ਮਿਲਿਆ ਹੈ ਜਿਹੜਾ ਖੁਦ ਵੀ ਸਾਡੇ ਨਾਲ ਇਲਾਕੇ ਦੇ ਪਿੰਡਾਂ ਵਿੱਚ ਖੇਲਦਾ ਰਿਹਾ ਹੈ ਅਤੇ ਨੌਜਵਾਨਾਂ ਦੀ ਨਬਜ਼ ਪਛਾਣਦਾ ਹੈ। ਅਮਰਪ੍ਰੀਤ ਲਾਲੀ ਵੱਲੋਂ ਸ਼ਾਮਲ ਹੋਏ ਨੌਜਵਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਂਣ ਨਾਲ ਗੜਸ਼ੰਕਰ ਵਿੱਚ ਕਾਂਗਰਸ ਪਾਰਟੀ ਨੂੰ ਤਾਕਤ ਮਿਲੇਗੀ ਅਤੇ ਦੋਬਾਰਾ ਸਰਕਾਰ ਬਨਣ ਜਾ ਰਹੀ ਸਰਕਾਰ ਵਿੱਚ ਨੌਜਵਾਨਾਂ ਦੇ ਮਾਣ-ਸਨਮਾਨ ਦਾ ਖਾਸ ਖਿਆਲ ਰੱਖਿਆ ਜਾਵੇਗਾ। ਲਾਲੀ ਨੇ ਕਿਹਾ ਕਿ ਗੜਸ਼ੰਕਰ ਦੀ ਜਨਤਾ ਇਸ ਵਾਰ ਕਾਂਗਰਸ ਪਾਰਟੀ ਨੂੰ ਜਿੱਤਾਕੇ ਆਪਣਾ ਨੁਮਾਇੰਦਾ ਵਿਧਾਨ ਸਭਾ ਵਿੱਚ ਭੇਜੇਗੀ ਤਾਂਕਿ ਇਲਾਕੇ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਬਲਦੇਵ ਰਾਜ ਖੇਪੜ, ਨਵੀ ਮਾਨ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਮਨੀਸ਼ ਕੁਮਾਰ ਸਰਪੰਚ, ਨੇਕ ਰਾਜ ਬੰਟੀ, ਪਵਨ ਰੌੜੀ, ਹੈਪੀ ਟੂਟੋਮਜਾਰਾ, ਜਸਵੀਰ ਸਿੰਘ, ਹਰਦੀਪ ਸਿੰਘ, ਭੁਪਿੰਦਰ ਕੁਮਾਰ, ਸੁਖਵਿੰਦਰ ਸਿੰਘ ਤੇ ਹੋਰ ਨੌਜਵਾਨ ਭਾਰੀ ਗਿਣਤੀ ਵਿੱਚ ਸ਼ਾਮਲ ਸਨ।