Prime Punjab Times

Latest news
 *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड...
You are currently viewing ਮਹਾਰਾਜਾ ਸੂਰ ਸੈਣੀ ਜੀ ਦੇ ਜਨਮ ਮੌਕੇ ਸੈਣੀ ਭਾਈਚਾਰੇ ਨੇ ਕਰਵਾਇਆ ਪਲੇਠਾ ਸਮਾਗਮ..

ਮਹਾਰਾਜਾ ਸੂਰ ਸੈਣੀ ਜੀ ਦੇ ਜਨਮ ਮੌਕੇ ਸੈਣੀ ਭਾਈਚਾਰੇ ਨੇ ਕਰਵਾਇਆ ਪਲੇਠਾ ਸਮਾਗਮ..

ਸ਼ਹੀਦ ਬੀਬੀ ਸ਼ਰਨ ਕੌਰ ਨੂੰ ਸਮਰਪਤ ਕੀਤਾ ਸੈਣੀ ਸਮਾਜ ਦਾ ਇਹ ਸਮਾਗਮ

ਗੁਰਦਾਸਪੁਰ 26 ਦਸੰਬਰ ( ਅਸ਼ਵਨੀ ) : ਮਹਾਰਾਜਾ ਸੂਰ ਸੈਣੀ ਦੇ ਜਨਮ ਦਿਹਾੜੇ ਮੌਕੇ ਸੈਣੀ ਸਭਾ ਗੁਰਦਾਸਪੁਰ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਚਮਕੌਰ ਸਾਹਿਬ ਜੀ ਦੀ ਸ਼ਹੀਦ ਬੀਬੀ ਸ਼ਰਨ ਕੌਰ ਸੈਣੀ ਨੂੰ ਸਮਰਪਤ ਸੀ।ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਜਿੱਥੇ ਸੈਣੀ ਸਮਾਜ ਦੇ ਆਗੂ ਅਤੇ ਨੁਮਾਇੰਦੇ ਪਹੁੰਚੇ, ਉਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਸੈਣੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਇਸ ਮੌਕੇ ਭਾਈਚਾਰੇ ਦੇ ਪਤਵੰਤਿਆਂ ਵੱਲੋਂ ਹੋਣਹਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਤ ਕੀਤਾ ਗਿਆ।ਇਸਮੌਕੇ ਗੱਲਬਾਤ ਕਰਦੇ ਹੋਏ ਸਭਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਲਾਡਾ ਨੇ ਕਿਹਾ ਕਿ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਚ ਗੁਰਦਾਸਪੁਰ ਸ਼ਹਿਰ ਚ ਸੈਣੀ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਣੀ ਭਾਈਚਾਰੇ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ, ਸੈਣੀ ਭਾਈਚਾਰੇ ਦੇ ਬਿਮਾਰ, ਹਾਦਸਾਗ੍ਰਸਤ ਅਤੇ ਲੰਮੀ ਬਿਮਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਵੀ ਮਦਦ ਕੀਤੀ ਜਾਵੇਗੀ।ਇਸ ਮੌਕੇ ਮੰਚ ਤੋਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਸੈਣੀ ਭਾਈਚਾਰੇ ਦੀ 15 ਕਰੋੜ ਦੇ ਲਗਪਗ ਆਬਾਦੀ ਹੈ ਅਤੇ ਇਕੱਲੇ ਹਿੰਦੁਸਤਾਨ ਵਿੱਚ ਹੀ 8 ਕਰੋੜ ਦੇ ਦੇ ਕਰੀਬ ਸੈਣੀ ਭਾਈਚਾਰੇ ਦੇ ਲੋਕ ਵਸਦੇ ਹਨ। ਪਰ ਸੈਣੀ ਭਾਈਚਾਰੇ ਲਈ ਇਹ ਵੱਡੀ ਤਰਾਸਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗਿਣਤੀ ਅਨੁਸਾਰ ਕੋਈ ਵੱਡੀ ਕੌਮੀ ਸੰਸਥਾ ਦੀ ਘਾਟ ਰੜਕਦੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸੈਣੀ ਭਾਈਚਾਰੇ ਦੀ ਬਿਹਤਰੀ ਅਤੇ ਸਰਬਪੱਖੀ ਵਿਕਾਸ ਲਈ ਹੈ, ਭਾਈਚਾਰੇ ਦਾ ਏਕਾ ਅਤੇ ਸੈਣੀ ਭਾਈਚਾਰੇ ਦੇ ਸੰਮੇਲਨ ਹੋਣੇ ਜ਼ਰੂਰੀ ਹਨ।ਇਸ ਮੌਕੇ ਸੈਣੀ ਭਾਈਚਾਰੇ ਵੱਲੋਂ ਆਪਣਾ ਕੈਲੰਡਰ ਵੀ ਜਾਰੀ ਕੀਤਾ ਗਿਆ ਇਸ ਸੈਣੀ ਸੰਮੇਲਨ ਚ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਸੈਣੀ,ਹਰਬੰਸ ਸਿੰਘ ਮੰਜਪੁਰ,ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਦਿਆਲ ਸਿੰਘ ਸੈਣੀ ਪਠਾਨਕੋਟ, ਪੁਨੀਤ ਪਿੰਟਾ ਸੈਣੀ ਹਰਭਾਗ ਸਿੰਘ ਸੈਣੀ,ਨਰਿੰਦਰ ਲਾਲੀ ਸੈਣੀ ਪ੍ਰਧਾਨ ਸੈਣੀ ਫੈਡਰੇਸ਼ਨ ਪੰਜਾਬ,ਹਰਜੀਤ ਸਿੰਘ ਲੌਂਗੀਆਂ ਸੈਣੀ,, ਕਕੰਵਲਪ੍ਰੀਤ ਸਿੰਘ ਕਾਕੀ ਬਲਵਿੰਦਰ ਸਿੰਘ ਭਿੰਦਾ ਜਸਵੰਤ ਸਿੰਘ ਜੱਸੀ ਸੈਣੀ,ਲਖਵਿੰਦਰਜੀਤ ਸਿੰਘ ਸੈਣੀ ਭੱਟੀਆਂ, ਇਕਬਾਲ ਸਿੰਘ ਸੈਣੀ,ਮਾਸਟਰ ਜਵੰਦ ਸਿੰਘ,ਮਲਕੀਤ ਸਿੰਘ ਬਿੱਲਾ ਜਗਤਾਰ ਸਿੰਘ ਦਾਰਾ ਆਦਿ ਨੇ ਵੀ ਵਧ ਚਡ਼੍ਹ ਕੇ ਸ਼ਿਰਕਤ ਕੀਤੀ।ਇਸ ਮੌਕੇ ਸਰਬਸੰਮਤੀ ਨਾਲ ਸੈਣੀ ਸਭਾ ਗੁਰਦਾਸਪੁਰ ਲਈ ਪ੍ਰਧਾਨ ਜਤਿੰਦਰ ਪਾਲ ਸਿੰਘ ਲਾਡਾ,ਜਨਰਲ ਸਕੱਤਰ ਬਖ਼ਸ਼ੀਸ਼ ਸਿੰਘ ਸੈਣੀ, ਕੈਸ਼ੀਅਰ ਮਲਕੀਤ ਸਿੰਘ ਸੈਣੀ,ਐਡਵੋਕੇਟ ਜਸਵੰਤ ਸਿੰਘ ਸੈਣੀ ਕਨੂੰਨੀ ਸਲਾਹਕਾਰ, ਸਰਪ੍ਰਸਤ ਦਰਸ਼ਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਵਾਈਸ ਪ੍ਰਧਾਨ ਸੁਰੇਸ਼ ਸੈਣੀ, ਸਕੱਤਰ ਕਰਮ ਸਿੰਘ ਸੈਣੀ, ਪਰਮਜੀਤ ਸਿੰਘ ਸੈਣੀ ਪ੍ਰਬੰਧਕ,ਪਰਮਿੰਦਰ ਸਿੰਘ ਸਲਾਹਕਾਰ, ਰਘਬੀਰ ਸਿੰਘ ਬਡਵਾਲ ਸਲਾਹਕਾਰ, ਮੰਨਣ ਸੈਣੀ ਪ੍ਰੈੱਸ ਸਕੱਤਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ਸੈਣੀ ਸਭਾ ਦੇ ਅਹੁਦੇਦਾਰ ਅਤੇ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਇਕ ਗੈਰ ਰਾਜਨੀਤਕ ਹੁੰਦੇ ਹੋਏ ਕੇਵਲ ਤੇ ਕੇਵਲ ਆਪਣੇ ਭਾਈਚਾਰੇ ਦੇ ਵਿਕਾਸ ਅਤੇ ਭਲਾਈ ਲਈ ਗਠਿਤ ਕੀਤੀ ਗਈ ਹੈ।