ਗੜ੍ਹਦੀਵਾਲਾ 5 ਜਨਵਰੀ (ਚੌਧਰੀ ) : ਨਵੇਂ ਸਾਲ ਦੀ ਆਮਦ ਪਰ 1 ਜਨਵਰੀ ਨੂੰ ਭਿਵਾਨੀ ਦੇ ਦਾਦਮ ਵਿਖੇ ਪਹਾੜ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ । ਇਸ ਮੌਤ ਵਿੱਚ ਇੱਕ ਨੌਜਵਾਨ ਗੜ੍ਹਦੀਵਾਲਾ ਦੇ ਕੰਡੀ ਖੇਤਰ ਦੇ ਇਤਿਹਾਸਕ ਪਿੰਡ ਕੋਈ (ਕੁੰਤੀਪੁਰ) ਦਾ ਰਹਿਣ ਵਾਲਾ ਸੀ, ਜੋ ਕਿ ਉੱਥੇ ਖੁਦਾਈ ਦਾ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨੇਸ਼ ਦੱਤ ਉਰਫ਼ ਟੋਨੀ ਪੁੱਤਰ ਕੇਵਲ ਕ੍ਰਿਸ਼ਨ ਉਮਰ 26 ਸਾਲ ਉਥੇ ਠੇਕੇਦਾਰ ਕੋਲ ਖੁਦਾਈ ਦਾ ਕੰਮ ਕਰਦਾ ਸੀ। ਉਸ ਸਮੇਂ ਉਹ ਉਸੇ ਥਾਂ ‘ਤੇ ਕੰਮ ਕਰ ਰਿਹਾ ਸੀ ਜਦੋਂ ਪਹਾੜ ਟੁੱਟ ਗਿਆ ਜੋ ਲਗਭਗ 100 ਫੁੱਟ ਸੀ। ਮ੍ਰਿਤਕ ਦੋ ਭਰਾ ਅਤੇ ਇੱਕ ਭੈਣ ਸੀ ਅਤੇ ਇਹ ਸਭ ਤੋਂ ਛੋਟਾ ਸੀ ਅਤੇ ਆਮਦਨ ਦਾ ਇੱਕੋ ਇੱਕ ਸਾਧਨ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।ਉਸ ਦੀ ਦੀ ਮ੍ਰਿਤਕ ਦੇਹ ਪਿੰਡ ਪੁੱਜਣ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਨੌਜਵਾਨ ਪੁੱਤਰ ਦੀ ਮੌਤ ਹੋਣ ਕਰਕੇ ਪਰਿਵਾਰ ਗਹਿਰੇ ਸਦਮੇ ਵਿਚ ਹੈ ।

ਭਿਵਾਨੀ ਦੇ ਦਾਦਮ ਵਿਖੇ ਪਹਾੜ ਡਿੱਗਣ ਕਾਰਨ ਗੜ੍ਹਦੀਵਾਲਾ ਦੇ ਇਤਿਹਾਸਕ ਪਿੰਡ ਕੋਈ ਦੇ ਨੌਜਵਾਨ ਦੀ ਮੌਤ
- Post published:January 5, 2022
You Might Also Like

ਦੁਖਾਂਤ.. ਦੋ ਸਗੇ ਭਰਾਵਾਂ ਦੀ ਛੱਪੜ ਚ ਡੁੱਬਣ ਕਾਰਨ ਮੌਤ

ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ,30 ਤੋਂ 35 ਗੱਡੀਆਂ ਸੜੀਆਂ

ਜੀਟੀ ਰੋਡ ‘ਤੇ ਬੇਕਾਬੂ ਟਰੱਕ ਦੀ ਫੇਟ ਨਾਲ ਇਕ ਦੀ ਮੌਤ, ਦੋ ਜਖਮੀ

UPDATED… ਮਾਛੀਆਂ ਨਜਦੀਕ ਵਾਪਰੇ ਦਰਦਨਾਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌ+ਤ
