ਬੇਗਮਪੁਰਾ ਟਾਈਗਰ ਫੋਰਸ ਵੱਲੋਂ ਥਾਣਾ ਸਦਰ ਚੌਕ ‘ਚ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦਾ ਪੁਤਲਾ ਫੂਕਿਆ
ਹੁਸ਼ਿਆਰਪੁਰ 11 ਦਸੰਬਰ ( ਤਰਸੇਮ ਦੀਵਾਨਾ ) : ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਪੁਤਲਾ ਫੂਕਿਆ ਗਿਆ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲਗਾਤਾਰ ਪਿਛਲੇ ਪੰਜ ਮਹੀਨਿਆਂ ਤੋਂ ਹੁਸ਼ਿਆਰਪੁਰ ਡਿਸਟਿਕ ਕ੍ਰਿਕਟ ਐਸੋਸੀਏਸ਼ਨ ਦਾ ਪੁਤਲਾ ਫੂਕਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਗੂੜ੍ਹੀ ਨੀਂਦ ਸੁੱਤੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵੀ ਜਾਗਣਾ ਚਾਹੀਦਾ ਹੈ ਉਸ ਦੁਆਰਾ ਸੰਚਾਲਿਤ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ ਅਤੇ ਬਹੁਤ ਸਾਰੀਆਂ ਐਸੀਆਂ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨਾਂ ਹਨ ਜਿਨ੍ਹਾਂ ਵਿਚ ਪ੍ਰਧਾਨ ਸੈਕਟਰੀ ਅਤੇ ਹੋਰ ਅਹੁਦੇਦਾਰ ਇਹੋ ਜਿਹੇ ਲਗਾਏ ਹਨ ਜਿਨ੍ਹਾਂ ਨੇ ਕਦੀ ਕ੍ਰਿਕਟ ਵੱਲ ਮੂੰਹ ਚੱਕ ਕੇ ਵੀ ਨਹੀਂ ਦੇਖਿਆ ਤੇ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਹਨ ਇਸੀ ਦਾ ਹੀ ਕਾਰਨ ਹੈ ਕਿ ਸਿਫ਼ਾਰਸ਼ਬਾਜ਼ੀ ਜ਼ਿਆਦਾ ਅਤੇ ਮਿਹਨਤੀ ਅਤੇ ਵਧੀਆ ਖਿਡਾਰੀ ਹਮੇਸ਼ਾ ਚੂਨੇ ਵਾਲੀ ਲੈਣ ਤੇ ਬੈਠ ਕੇ ਆਪਣੀ ਜ਼ਿੰਦਗੀ ਬਿਤਾ ਦਿੰਦੇ ਹਨ ਬੇਗਮਪੁਰਾ ਟਾਇਗਰ ਫੋਰਸ ਨੇ ਸਖ਼ਤ ਮੰਗ ਕਰਦਿਆਂ ਕਿਹਾ ਭਾਰਤ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਲੋਢਾ ਕਮੇਟੀ ਕਮਿਸ਼ਨ ਦੀਆਂ ਹਦਾਇਤਾਂ ਨੂੰ ਹਰੇਕ ਡਿਸਟ੍ਰਿਕ ਵਿੱਚ ਲਾਗੂ ਕੀਤਾ ਜਾਵੇ ਬੇਗਮਪੁਰਾ ਟਾਇਗਰ ਫੋਰਸ ਨੇ ਪਿਛਲੇ ਦਿਨੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਆਰਟੀਆਈ ਪਾ ਕੇ ਜਵਾਬ ਮੰਗੇ ਹਨ ਪਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੇ ਅਜੇ ਤੱਕ ਉਸ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਇਸ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਘਪਲੇਬਾਜ਼ੀ ਥੋੜ੍ਹੀ ਨਹੀਂ ਬਹੁਤ ਵੱਡੇ ਪੱਧਰ ਤੇ ਹੋਈ ਹੈ ਬੇਗਮਪੁਰਾ ਟਾਈਗਰ ਫੋਰਸ ਦਾ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਖੁੱਲ੍ਹਾ ਚੈਲੇਂਜ ਜੇਕਰ ਤੁਸੀਂ ਸੱਚੇ ਹੋ ਤੇ ਪ੍ਰੈੱਸ ਕਾਨਫ਼ਰੰਸ ਕਰਕੇ ਲਾਈਫ਼ ਡਿਬੇਟ ਕਰ ਕੇ ਪੈਸਿਆਂ ਦਾ ਹਿਸਾਬ ਕਿਤਾਬ ਜਨਤਕ ਕਰੋ ਬੇਗਮਪੁਰਾ ਟਾਈਗਰ ਫੋਰਸ ਨੇ ਸੀਨੀਅਰ ਖਿਡਾਰੀਆਂ ਨੂੰ ਵੀ ਅਪੀਲ ਕੀਤੀ ਕਿ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਵਿੱਚ ਚੱਲ ਰਹੀ ਘਪਲੇਬਾਜ਼ੀ ਨੂੰ ਤੁਸੀਂ ਦੇਖ ਹੀ ਰਹੇ ਹੋ ਅਤੇ ਜੇਕਰ ਤੁਸੀਂ ਹੁਣ ਵੀ ਚੁੱਪ ਕਰਕੇ ਬੈਠੇ ਰਹੇ ਤੇ ਆਉਣ ਵਾਲਾ ਫਿਊਚਰ ਸਾਰੇ ਖਿਡਾਰੀਆਂ ਲਈ ਹੋਰ ਵੀ ਜ਼ਿਆਦਾ ਮਾੜਾ ਹੋਵੇਗਾ ਆਖ਼ਿਰ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ ਕਿਹਾ ਇਹ ਸੰਘਰਸ਼ ਉਸ ਵੇਲੇ ਤਕ ਜਾਰੀ ਰਹੇਗਾ ਜਦੋਂ ਤੱਕ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਆਪਣਾ ਸੰਵਿਧਾਨ ਪੇਸ਼ ਨਹੀਂ ਕਰਦੀ ਅਤੇ ਪੈਸਿਆਂ ਦਾ ਹਿਸਾਬ ਕਿਤਾਬ ਜਨਤਕ ਨਹੀਂ ਕਰਦੀ ਉਸ ਵੇਲੇ ਤੱਕ ਇਹ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਜ਼ਿਲ੍ਹਾ ਇੰਚਾਰਜ ਵੀਰਪਾਲ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਸਕੱਤਰ ਈਸ਼ ਕੁਮਾਰ ਸ਼ੇਰਗਡ਼੍ਹ ਜ਼ਿਲ੍ਹਾ ਸਕੱਤਰ ਰਣਜੀਤ ਸਿੰਗੜੀਵਾਲ ਜ਼ਿਲ੍ਹਾ ਸਕੱਤਰ ਹੰਸਰਾਜ ਨਿਖਿਲ ਇਸਲਾਮਾਬਾਦ ਹਰਮੇਸ਼ ਸਾਹਿਲ ਸੋਹਨ ਲਾਲ ਮਨੋਹਰ ਸਿੰਘ ਰਜਤ ਮੱਲ ਮਜਾਰਾ ਸੁਰਿੰਦਰ ਸੋਹਣ ਸਿੰਘ ਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ ।