ਔਬਟਾਲਾ ( ਅਵਿਨਾਸ਼ ਸ਼ਰਮਾ ) : ਪਿਛਲੇਂ ਦਿਨੀਂ ਬਟਾਲਾ ਤੋਂ ਪੱਤਰਕਾਰ ਮਨਦੀਪ ਸਿੰਘ ਰਿੰਕੂ ਚੌਧਰੀ ਨੂੰ ਬਟਾਲਾ ਤੋ ਹੀ ਤੀਸਰੀ ਵਾਰ ਸਰਬ ਸੰਮਤੀ ਨਾਲ ਦੋ ਸਾਲ ਲਈ ਜਰਨਲਿਸਟ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਬਟਾਲਾ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਨਵਤੇਜ ਸਿੰਘ ਗੁੱਗੂ ਸ਼ਾਮਿਲ ਹੋਏ। ਇਸ ਮੌਕੇ ਤੇ ਪ੍ਰਧਾਨਗੀ ਦੇ ਨਾਮ ਲਈ ਜਿਲਾ ਪ੍ਰਧਾਨ ਅਜ਼ਾਦ ਸ਼ਰਮਾ ਨੇ ਮਨਦੀਪ ਸਿੰਘ ਰਿੰਕੂ ਚੌਧਰੀ ਦਾ ਨਾਮ ਪੇਸ਼ ਕੀਤਾ। ਜਿਸ ਪ੍ਰਧਾਨਗੀ ਪੰਜਾਬ ਪ੍ਰਧਾਨ ਜੋਗਿੰਦਰ ਅੰਗੁਰਾਲਾ ਨੇ ਕੀਤੀ। ਇਸ ਮੌਕੇ ਤੇ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਤੋਂ ਬਾਅਦ ਨਵਤੇਜ ਸਿੰਘ ਗੁੱਗੂ ਨੇ ਪ੍ਰਧਾਨਗੀ ਦਾ ਸਿਹਰਾ ਮਨਦੀਪ ਸਿੰਘ ਰਿੰਕੂ ਚੌਧਰੀ ਦੇ ਸਿਰ ਸਜਾਇਆ। ਇਸ ਮੌਕੇ ਤੇ ਮੁੱਖ ਮਹਿਮਾਨ ਨਵਤੇਜ ਸਿੰਘ ਗੁੱਗੂ ਨੇ ਇਸ ਮੌਕੇ ਤੇ ਮੌਜੂਦ ਯੂਨੀਅਨ ਦੇ ਪੱਤਰਕਾਰ ਭਾਈਚਾਰਾ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਰਿੰਕੂ ਚੌਧਰੀ ਉਸ ਦੇ ਵੱਡੇ ਭਰਾ ਹਨ। ਇਸ ਕਰਕੇ ਪ੍ਰਧਾਨਗੀ ਦੀ ਖੁਸ਼ੀ ਵਿੱਚ ਧੰਨਵਾਦ ਦਾ ਪ੍ਰੋਗਰਾਮ ਉਹਨਾਂ ਵੱਲੋਂ ਕੀਤਾ ਜਾਵੇਗਾ। ਉਸ ਦਿਨ ਦਾ ਵਾਅਦਾ ਬੀਤੀ ਰਾਤ ਪੂਰਾ ਕਰਦਿਆਂ ਹੋਇਆ ਨਵਤੇਜ ਸਿੰਘ ਗੁੱਗੂ ਵੱਲੋਂ ਆਪਣੇ ਭਰਾ ਮਨਦੀਪ ਸਿੰਘ ਰਿੰਕੂ ਚੌਧਰੀ ਲਈ ਧੰਨਵਾਦ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸ਼ਨ ਆਫ ਪੰਜਾਬ ਦੇ ਪੱਤਰਕਾਰ ਭਰਾ ਹਾਜਿਰ ਹੋਏ। ਇਸ ਮੌਕੇ ਤੇ ਨਵਤੇਜ ਸਿੰਘ ਗੁੱਗੂ ਵੱਲੋਂ ਪੱਤਰਕਾਰ ਭਾਈਚਾਰੇ ਦਾ ਡਿਨਰ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਭਾਈਚਾਰੇ ਵੱਲੋਂ ਨਵਤੇਜ ਸਿੰਘ ਗੁੱਗੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਵਤੇਜ ਸਿੰਘ ਗੁੱਗੂ ਨੇ ਆਖਿਆ ਕਿ ਭਵਿੱਖ ਵਿੱਚ ਇਹੋ ਜਿਹੇ ਇਕੱਠ ਹੁੰਦੇ ਰਹਿਣੇ ਚਾਹੀਦੇ ਹਨ। ਉਹਨਾਂ ਆਖਿਆ ਕਿ ਜੱਦ ਮੈਂ ਮੁਸੀਬਤ ਵਿੱਚ ਸੀ ਤਾਂ ਰਿੰਕੂ ਚੌਧਰੀ ਨੇ ਮੇਰਾ ਪੂਰਾ ਸਾਥ ਦਿੱਤਾ ਸੀ। ਇਸ ਕਰਕੇ ਮੇਰੇ ਭਰਾ ਹਨ। ਇਸ ਮੌਕੇ ਤੇ ਪੱਤਰਕਾਰ ਸੁਨੀਲ ਪ੍ਰਭਾਕਰ ਵੱਲੋਂ ਬਿਮਾਰ ਅਤੇ ਗਰੀਬ ਲੋਕਾਂ ਦਾ ਫ੍ਰੀ ਇਲਾਜ਼ ਕਰਨ ਬਦਲੇ ਨਵਤੇਜ ਸਿੰਘ ਗੁੱਗੂ ਨੂੰ ਸੰਤ ਦੀ ਉਪਾਧੀ ਦਿੱਤੀ ਗਈ। ਇਸ ਮੌਕੇ ਤੇ ਸਟੇਜ ਦੀ ਭੂਮਿਕਾ ਅਜ਼ਾਦ ਸ਼ਰਮਾ ਜਿਲਾ ਪ੍ਰਧਾਨ ਨੇ ਨਿਭਾਈ। ਇਸ ਮੌਕੇ ਤੇ ਕਈ ਪੱਤਰਕਾਰਾਂ ਨੇ ਸੰਬੋਧਨ ਕੀਤਾ।