ਗੜਦੀਵਾਲਾ 26 ਦਸੰਬਰ (ਚੌਧਰੀ) : ਪੰਜਾਬ ਸਰਕਾਰ ਕੰਢੀ ਏਰੀਏ ਚ ਬਿਹਤਰ ਸਿੰਚਾਈ ਸਹੂਲਤਾਂ ਦੇਣ ਲਈ ਵਚਨਬੱਧ ਹੈ ।ਇਹ ਵਿਚਾਰ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਪੰਡੋਰੀ ਅਟਵਾਲ ਵਿਖੇ ਇੱਕ ਸਿੰਚਾਈ ਟਿਊਬਵੈੱਲ ਦੇ ਉਦਘਾਟਨ ਸਮੇਂ ਕਹੇ।ਪੰਜਾਬ ਸਰਕਾਰ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਬਲਾਕ ਭੁੰਗਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਨਵੇਂ ਬਣੇ ਸਿੰਚਾਈ ਟਿਊਬਵੈੱਲ ਦਾ ਉਦਘਾਟਣ ਕੀਤਾ ।ਉਨ੍ਹਾਂ ਇਸ ਮੌਕੇ ਕਿਹਾ ਕਿ ਕੰਢੀ ਏਰੀਏ ਵਿੱਚ 25 ਵੱਡੇ ਬੋਰ ਲਗਾਏ ਗਏ ਹਨ ਤੇ ਇਹ ਪੰਡੋਰੀ ਅਟਵਾਲ ਦਾ ਟਿਊਬਵੈੱਲ ਉਨ੍ਹਾਂ ਵਿੱਚੋਂ ਇੱਕ ਹੈ ,ਇਹ ਪੰਡੋਰੀ ਅਟਵਾਲ ਦੀ ਬੰਜਰ ਜ਼ਮੀਨ ਨੂੰ ਬਿਹਤਰ ਸਿੰਚਾਈ ਸਹੂਲਤ ਦੇ ਕੇ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਅਨਿਲ ਮਹਾਜਨ, ਐੱਸ ਡੀ ਓ ਹਰਵਿੰਦਰ ਸਿੰਘ,ਜੇਈ ਕਰਨ ਸਿੰਘ,ਐਕਸੀਅਨ ਜਸਵੰਤ ਸਿੰਘ ,ਐਸਡੀਓ ਜੋਗਿੰਦਰ ਸਿੰਘ ,ਇਕਬਾਲ ਸਿੰਘ ਕੋਕਲਾ ,ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਸਾਬਕਾ ਸਰਪੰਚ ਪੰਡੋਰੀ ਅਟਵਾਲ ਨਾਥ ਰਾਮ ,ਲੰਬੜਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਸਤਿੰਦਰ ਕੁਮਾਰ ਕਾਕਾ’,ਕੁਲਦੀਪ ਸਿੰਘ, ਪੰਚ ਸਮਿਤ ਸ਼ਰਮਾ , ਜਸਵਿੰਦਰ ਸਿੰਘ,ਕਰਨੈਲ ਸਿੰਘ,ਹਰਵਿੰਦਰ ਸਿੰਘ,ਅੰਕਿਤ ਸ਼ਰਮਾ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਕੰਢੀ ਏਰੀਏ ‘ਚ ਬਿਹਤਰ ਸਿੰਚਾਈ ਸਹੂਲਤਾਂ ਦੇਣ ਲਈ ਵਚਨਬੱਧ : ਸੰਗਤ ਸਿੰਘ ਗਿਲਜੀਆਂ
- Post published:December 26, 2021
You Might Also Like

ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਚੋਰਾਂ ਦਾ ਖੌਫ ਜਾਰੀ ਪਿੰਡ ਬੋਹਾਨੀ ਦੇ ਸਰਪੰਚ ਦੀਆਂ ਤਿੰਨ ਮੱਝਾਂ ਹੋਈਆਂ ਚੋਰੀ

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ – ਚੌਧਰੀ ਕੁਮਾਰ ਸੈਣੀ

ਕਿਸਾਨਾਂ ਦਾ ਕਾਫਲਾ ਕੱਲ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕੌਮੀ ਇਨਸਾਫ ਮੋਰਚੇ ‘ਚ ਸ਼ਮੂਲੀਅਤ ਕਰਨ ਲਈ ਹੋਵੇਗਾ ਰਵਾਨਾ : ਗੁਰਦੀਪ ਬਰਿਆਣਾ

ਪਿੰਡ ਲੱਖਪੁਰ ਵਿਖੇ ਸਲਾਨਾ ਮਾਘੀ ਮੇਲਾ ਸ਼ਰਧਾਪੂਰਵਕ ਮਨਾੲਇਆ
