ਦਸੂਹਾ 3 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਦੀਵਾਲੀ ਦੀ ਪਰਵ ਸੰਧਿਆ ਦੇ ਮੌਕੇ ਤੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਸਾਰੇ ਵਿਭਾਗਾਂ ਦੀਆਂ ਕਲਾਸਾਂ ਵਿੱਚੋਂ ਕੁੱਲ 9 ਟੀਮਾਂ ਨੇ ਭਾਗ ਲਿਆ। ਜਿਹਨਾ ਵਿੱਚੋਂ ਆਈ.ਟੀ ਵਿਭਾਗ ਦੀ ਟੀਮ (ਪਰਮਿੰਦਰ ਕੌਰ, ਨਵਨੀਤ ਕੌਰ, ਰਜਨੀ ਅਤੇ ਸਿਮਰਨਦੀਪ ਕੌਰ), ਕਾਮਰਸ ਵਿਭਾਗ ਦੀ ਟੀਮ (ਰਿਤਿਕਾ, ਕਿਰਨਦੀਪ ਕੌਰ, ਹਰਸ਼ਦੀਪ ਸਿੰਘ ਅਤੇ ਤਰੁਨ) ਅਤੇ ਐਗਰੀਕਲਚਰ ਵਿਭਾਗ ਦੀ ਟੀਮ (ਸੋਨੀਆ, ਪ੍ਰਿਯੰਕਾ, ਕਾਜਲ ਅਤੇ ਤਮੰਨਾ) ਨੇ ਪਹਿਲਾ ਸਥਾਨ ਸਾਂਝਾ ਕੀਤਾ। ਇਸ ਤੋਂ ਇਲਾਵਾ ਆਈ.ਟੀ ਵਿਭਾਗ ਦੀ ਟੀਮ (ਪ੍ਰਭਜੋਤ, ਪ੍ਰਿਯੰਕਾ, ਮਨੀਸ਼ਾ ਰਾਜੂ ਅਤੇ ਪੂਜਾ ਦੇਵੀ) ਅਤੇ ਐਗਰੀਕਲਚਰ ਦੀ ਟੀਮ (ਸੁਰਜੀਤ ਕੌਰ, ਰੂਚੀ, ਅਰਪਨਾ ਅਤੇ ਸ਼ਵੇਤਾ) ਨੇ ਦੂਸਰਾ ਸਥਾਨ ਅਤੇ ਮੈਡੀਕਲ ਸਾਇੰਸ ਵਿਭਾਗ ਦੀਆਂ ਦੋ ਟੀਮਾਂ (ਸੰਗੀਤਾ, ਕਵਿਤਾ ਅਤੇ ਮਨਜਿੰਦਰ ਸਿੰਘ) ਅਤੇ ( ਰੁਪਾਲੀ, ਪਲਵਿੰਦਰ ਕੌਰ ਅਤੇ ਦਲਜੀਤ ਸਿੰਘ) ਨੇ ਤੀਸਰਾ ਸਥਾਨ ਸਾਂਝਾ ਕੀਤਾ। ਇਸ ਮੌਕੇ ਤੇ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਸਤਵੰਤ ਕੌਰ, ਕੁਸਮ ਲਤਾ, ਰੂਮਾਨੀ ਗੋਸਵਾਮੀ, ਸ਼ੀਨਾ ਰਾਣੀ, ਗੁਰਿੰਦਰਜੀਤ ਕੌਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਰਜਨੀਤ ਕੌਰ, ਮਨਪ੍ਰੀਤ ਕੌਰ ਅਤੇ ਦੀਕਸ਼ਾ ਪੁਰੀ ਆਦਿ ਹਾਜ਼ਰ ਸਨ।

ਦੀਵਾਲੀ ਦੀ ਪਰਵ ਸੰਧਿਆ ਦੇ ਮੌਕੇ ਤੇ ਕੇ.ਐੱਮ.ਐਸ ਕਾਲਜ ਵਿਖੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ : ਪ੍ਰਿੰਸੀਪਲ ਡਾ.ਸ਼ਬਨਮ ਕੌਰ
- Post published:November 3, 2021
You Might Also Like

ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਮੈਰੀਟੋਰੀਅਸ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਨੂੰ ਫੂਡ ਕੋਰਸਾਂ ਬਾਰੇ ਕੀਤਾ ਗਿਆ ਜਾਗਰੂਕ

ਪਿੰਡ ਥੇਂਦਾ ਚਿਪੜਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਐਨ.ਐਮ.ਐਮ.ਐਸ.ਪ੍ਰੀਖਿਆ ਪਾਸ ਕਰਕੇ ਚਮਕਾਇਆ ਇਲਾਕੇ ਦਾ ਨਾਂ

ਅਧਿਆਪਕ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ

ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਆਰੀਆ ਸਕੂਲ ਵਿੱਚ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਆਯੋਜਿਤ
