ਕਾਲੇ ਕਾਨੂੰਨ ਰੱਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਪ੍ਰੰਤੂ ਇਹ ਅੰਸ਼ਕ ਜਿੱਤ ਹੈ , ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚਲਰਿਹਾ ਮੋਰਚਾ ਜਾਰੀ ਰਹੇਗਾ : ਕਿਸਾਨ ਆਗੂ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਤੇ ਹੋਰ ਲੋਕ ਇਕੱਠੇ ਹੋਏ ਅਤੇ ਕਾਲੇ ਕਾਨੂੰਨ ਰੱਦ ਹੋਣ ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।
ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾਡ਼ੇ ਤੇ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਵੱਲੋਂ ਜੋ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਉਸ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਪ੍ਰੰਤੂ ਨਾਲ ਹੀ ਖਦਸ਼ਾ ਜ਼ਾਹਰ ਕੀਤਾ ਕਿ ਜਿੰਨਾ ਚਿਰ ਤਕ ਪਾਰਲੀਮੈਂਟ ਇਨ੍ਹਾਂ ਕਾਨੂੰਨਾਂ ਨੂੰ ਬਕਾਇਦਾ ਰੱਦ ਨਹੀਂ ਕਰਦੀ ਅਤੇ ਰਾਸ਼ਟਰਪਤੀ ਦੇ ਦਸਤਖ਼ਤ ਨਹੀਂ ਹੁੰਦੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਨਹੀਂ ਮਿਲਦਾ ਉਨ੍ਹਾਂ ਚਿਰ ਤਕ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਇਹ ਸੰਘਰਸ਼ ਜਾਰੀ ਰਹੇਗਾ ।
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਭੁੱਖ ਹਡ਼ਤਾਲ ਪਹਿਲਾਂ ਵਾਂਗ ਜਾਰੀ ਰਹੇਗੀ ਮੋਰਚਾ ਪਹਿਲਾਂ ਵਾਂਗ ਚੱਲਦਾ ਰਹੇਗਾ ਅਤੇ ਇੱਕੀ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾਡ਼ੇ ਨੂੰ ਰੇਲਵੇ ਸਟੇਸ਼ਨ ਉਪਰ ਮਨਾਇਆ ਜਾਵੇਗਾ ਜਿਸ ਵਿਚ ਜਪੁਜੀ ਸਾਹਿਬ ਜੀ ਦਾ ਪਾਠ ਅਤੇ ਅਰਦਾਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਦੀ ਵਿਚਾਰਧਾਰਾ ਤੇ ਵਿਚਾਰ ਕੀਤਾ ਜਾਵੇਗਾ ਅਤੁੱਟ ਲੰਗਰ ਵਰਤੇਗਾ ।ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕੀਤੀ ਕਿ ਛੱਬੀ ਨਵੰਬਰ ਨੂੰ ਜਿਸ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਚੱਲ ਰਹੇ ਧਰਨਿਆਂ ਨੂੰ ਪੂਰਾ ਸਾਲ ਹੋਣਾ ਹੈ ਵੱਡੀ ਗਿਣਤੀ ਵਿਚ ਦਿੱਲੀ ਪਹੁੰਚਣ । ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਫ਼ੈਸਲੇ ਮੁਤਾਬਕ ਹੀ ਅਗਲੇ ਸਾਰੇ ਪ੍ਰੋਗਰਾਮ ਲਾਗੂ ਕੀਤੇ ਜਾਣਗੇ ।ਸੰਯੁਕਤ ਕਿਸਾਨ ਮੋਰਚਾ ਜਦ ਤਕ ਵੀ ਕਹੇਗਾ ਸੰਘਰਸ਼ ਜਾਰੀ ਰਹੇਗਾ । ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਿਸਾਨ ਆਗੂਆਂ ਨੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਤੇ ਸਭ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਲੜਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਇਹ ਵੀ ਕਿ ਇੱਕੋ ਇੱਕ ਠੀਕਰਾ ਏਕੇ ਤੇ ਸੰਘਰਸ਼ ਦਾ ਉਨ੍ਹਾਂ ਕਿਹਾ ਕਿ ਮੋਦੀ ਜੋ ਕਹਿੰਦਾ ਸੀ ਮੋਦੀ ਹੈ ਤੋ ਤੋ ਮੁਮਕਿਨ ਹੈ ਇਸ ਨੂੰ ਕਿਸਾਨਾਂ ਦੇ ਸੰਘਰਸ਼ ਨੇ ਗ਼ਲਤ ਸਾਬਤ ਕਰ ਦਿੱਤਾ ਹੈ ।ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਿੱਥੇ ਇਹ ਸੰਘਰਸ਼ ਇਤਿਹਾਸਕ ਯਾਦਗਾਰ ਬਣੇਗਾ ਉਥੇ ਆਰਥਿਕ ਆਜ਼ਾਦੀ ਲਈ ਲੜੇ ਜਾ ਰਹੇ ਵੱਡੇ ਘੋਲਾਂ ਦਾ ਰਾਹ ਦਸੇਰਾ ਵੀ ਬਣੇਗਾ ।
ਇਸ ਮੌਕੇ ਵੱਡੀ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ , ਮੱਖਣ ਸਿੰਘ ਕੁਹਾੜ , ਚੰਨਣ ਸਿੰਘ ਦੋਰਾਂਗਲਾ , ਗੁਰਦੀਪ ਸਿੰਘ ਮੁਸਤਫਾਬਾਦ , ਕਰਨੈਲ ਸਿੰਘ ਰਾਜੂਬੇਲਾ , ਕਪੂਰ ਸਿੰਘ ਘੁੰਮਣ , ਤਰਲੋਕ ਸਿੰਘ ਰਾਊਵਾਲ , ਦਲਬੀਰ ਸਿੰਘ ਡੁਗਰੀ , ਐੱਸਪੀ ਸਿੰਘ ਗੋਸਲ , ਕਰਨੈਲ ਸਿੰਘ ਪੰਛੀ , ਸੁਖਦੇਵ ਸਿੰਘ ਭੋਜਰਾਜ ਰਘਬੀਰ ਸਿੰਘ ਚਾਹਲ , ਲਖਵਿੰਦਰ ਸਿੰਘ ਸੋਹਲ , ਮਹਿੰਦਰ ਸਿੰਘ ਲੱਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਮਲਕੀਅਤ ਸਿੰਘ ਬੁੱਢਾ ਕੋਟ , ਗੁਰਦੀਪ ਸਿੰਘ ਕਲੀਜਪੁਰ , ਮੰਗਤ ਚੰਚਲ , ਜਸਵੰਤ ਸਿੰਘ ਪਾਹੜਾ , ਕੁਲਵੰਤ ਸਿੰਘ ਮੀਆਂਕੋਟ , ਨਰਿੰਦਰ ਸਿੰਘ ਮਾਹਣਾ ਆਦਿ ਵੀ ਸ਼ਾਮਲ ਸਨ ।