ਪਠਾਨਕੋਟ 18 ਦਸੰਬਰ (ਬਿਊਰੋ) ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹਲਾ-ਬੋਲ ਹੜਤਾਲ 33ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਤੇ ਸਮੂਹ ਐਨ.ਐਚ.ਐਮ. ਕਰਮਚਾਰੀਆਂ ਵੱਲੋਂ ਸ਼ਹਿਰ ਵਿਚ ਪਰਚੇ ਵੰਡ ਕੇ ਸਰਕਾਰ ਵਲੋਂ ਕੀਤੇ ਜਾ ਰਹੇ ਝੂਠੇ ਐਲਾਨਾਂ ਦਾ ਪਰਦਾਫਾਸ਼ ਕੀਤਾ ਅਤੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਬਾਰੇ ਜਾਣੂ ਬਾਰੇ ਕਰਵਾਇਆ। ਇਸ ਮੌਕੇ ਤੇ ਪੰਕਜ ਕੁਮਾਰ ਜਿਲ੍ਹਾ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਸਿਹਤ ਮੰਤਰੀ ਵੱਲੋਂ ਆਸਵਾਸਨ ਦੇਣ ਦੇ ਬਾਵਜੂਦ ਵੀ ਕੈਬੀਨੈਟ ਵਿੱਚ ਐਨ.ਐਚ.ਐਮ. ਮੁਲਾਜਮਾਂ ਦੀਆਂ ਮੰਗਾਂ ਦਾ ਮੁੱਦਾ ਨਹੀਂ ਚੁੱਕਿਆ ਗਿਆ। ਸਰਕਾਰ ਵੱਲੋਂ ਰੋਜਾਨਾਂ ਐਨ.ਐਚ.ਐਮ. ਮੁਲਾਜਮਾਂ ਨੂੰ ਟਾਲ-ਮਟੋਲ ਕਰਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈ ।ਜਿਸ ਕਰਕੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਮੁਲਾਜ਼ਮਾਂ ਵਲੋ ਪਠਾਣਕੋਟ ਸ਼ਹਿਰ ਵਿਚ ਪਰਚੇ ਵੰਡੇ। ਇਸ ਮੌਕੇ ਤੇ ਕਮਿਊਨਟੀ ਹੈਲਥ ਅਫਸਰ ਡਾ. ਵਿਮੁਕਤ ਸ਼ਰਮਾ ਵੱਲੋਂ ਕਿਹਾ ਗਿਆ ਕਿ ਜੇਕਰ 1-2 ਦਿਨ ਵਿਚ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਪਿੰਡ ਪਿੰਡ ਵਿੱਚ ਜਾ ਕੇ ਪਰਚੇ ਵੰਡੇ ਜਾਣਗੇ ਅਤੇ ਸਰਕਾਰ ਦਾ ਰੱਜ ਕੇ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਸਰਕਾਰ ਨੇ ਜਲਦੀ ਸਾਡੀਆਂ ਮੰਗਾਂ ਨੂੰ ਨਹੀਂ ਮੰਨਇਆ ਤਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਵਿਖੇ ਵੱਡੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਤੇ ਡਾ. ਤਨਵੀ ਤਰਦਵਾਜ ਵੱਲੋਂ ਦੱਸਿਆ ਕਿ ਅਸੀਂ ਆਪਣੇ ਕੰਮ ਤੇ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਪਰ ਵਾਰ-ਵਾਰ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਾਰਨ ਧਰਨਾ ਲਗਾਉਣ ਲਈ ਮਜਬੂਰ ਹਾਂ। ਜੇਕਰ ਅੱਜ ਸਰਕਾਰ ਵੱਲੋਂ ਕੋਈ ਪੋਜੀਟਿਵ ਜਵਾਬ ਮਿਲਦਾ ਹੈ ਤਾਂ ਅਸੀ ਆਪਣੀ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਕੰਮ ਤੇ ਜਾਣ ਲਈ ਤਿਆਰ ਹਾਂ। ਇਸ ਮੌਕੇ ਤੇ ਸੀ.ਐਚ.ੳ ਜਿਪਨ ਕਟਾਰੀਆ ਵੱਲੋਂ ਕਿਹਾ ਗਿਆ ਕਿ ਐਨ ਐਚ ਐਮ ਯੂਨੀਅਨ ਵਲੋਂ ਮਿਤੀ 21 12-21 ਨੂੰ ਬਠਿੰਡਾ ਵਿਖੇ ਇੱਕ ਵੱਡੀ ਰੋਲ਼ੀ ਰੱਖੀ ਗਈ ਹੈ ਜੇਕਰ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਥੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਤੇ ਡੀ.ਪੀ.ਐਮ. ਅਮਨਦੀਪ ਸਿੰਘ, ਡਾ. ਦੀਪਾਲੀ ਮਨਹਾਸ, , ਡਾਕਟਰ ਰੂਬੀ, ਪ੍ਰਿਆ ਮਹਾਜਨ, ਚੰਦਰ ਮਹਾਜਨ, ਦੀਪਿਕਾ ਸਰਮਾ, ਅੰਕਿਤਾ, ਪਾਰਸ ਸੋਈ, ਜਤਿਨ, ਕੁਮਾਰ, ਹਰਜਿੰਦਰ ਸਿੰਘ,ਆਦਿ ਹਾਜਰ ਸਨ।
ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹਲਾ-ਬੋਲ ਹੜਤਾਲ 33ਵੇਂ ਦਿਨ ਵੀ ਜਾਰੀ
- Post published:December 18, 2021