ਗੜ੍ਹਦੀਵਾਲਾ 23 ਨਵੰਬਰ (ਚੌਧਰੀ ) :ਏਬੀ ਸੂਗਰ ਮਿਲ ਰੰਧਾਵਾ ਦੇ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਮਿੱਲ ਦੇ ਸੀ.ਐਮ.ਡੀ.ਸ.ਰਜਿੰਦਰ ਸਿੰਘ ਚੱਡਾ ਅਤੇ ਉਹਨਾਂ ਦੇ ਸਪੁੱਤਰ ਸ.ਅਸੀਸ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 01 ਦਸੰਬਰ ਦਿਨ ਬੁੱਧਵਾਰ ਨੂੰ ਮਿਲ ਆਪਣਾ ਪਿੜਾਈ ਸੀਜਨ 2021- 22 ਸ਼ੁਰੂ ਕਰੇਗੀ।ਜਿਸ ਸਬੰਧੀ 28 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਮਿਤੀ 1 ਦਸੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿੜਾਈ ਸੀਜਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੇਬਰ ਦਾ ਪ੍ਰਬੰਧ ਕਰ ਲੈਣ ਤਾਂ ਜੋ ਕਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ । ਉਹਨਾਂ ਨੇ ਕਿਸਾਨਾਂ ਭਰਾਵਾਂ ਇਹ ਵੀ ਅਪੀਲ ਕੀਤੀ ਕਿ ਉਹ ਗੰਨੇ ਦੀ ਛਿਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਉਣ ਅਤੇ ਮਿੱਲ ਨੂੰ ਗੰਨਾ ਤਾਜਾ, ਸਾਫ-ਸੁਥਰਾ ਅੱਗੇ ਖੋਰੀ ਰਹਿਤ ਸਪਲਾਈ ਕਰਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੈਨੇਜਮੈਂਟ ਦਾ ਸਾਥ ਤੇ ਦੇਣ ਤਾਂ ਜੋ ਇਲਾਕੇ ਦਾ ਗੰਨਾ ਬਿਨਾ ਕਿਸੇ ਪ੍ਰੇਸ਼ਾਨੀ ਪਹਿਲ ਦੇ ਅਧਾਰ ਤੇ ਪੀੜਿਆ ਜਾ ਸਕੇ। ਇਸ ਮੌਕੇ ਮਿਲ ਦੇ ਜੀ.ਐਮ (ਗੰਨਾ) ਪੰਕਜ ਕੁਮਾਰ, ਡੀ.ਜੀ.ਐਮ. ਕੁਲਦੀਪ ਸਿੰਘ ਅਤੇ ਏ.ਜੀ.ਐਮ ਦੇਸ ਰਾਜ ਜੀ ਹਾਜਰ ਸਨ।
ਏ.ਬੀ.ਸ਼ੂਗਰ ਮਿੱਲ ਰੰਧਾਵਾ 01 ਦਸੰਬਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜ਼ਨ
- Post published:November 23, 2021