ਇਲਾਕੇ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਤੇ ਐਕਸਾਈਜ਼ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਪਾਵੇਂ ਨੱਥ- -ਠੇਕੇਦਾਰ ਰਿਸ਼ੂ ਪ੍ਰਧਾਨ
ਸ਼ਾਹਪੁਰ ਕੰਡੀ (ਰਾਕੇਸ਼) : ਇਲਾਕੇ ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਾਲ ਗਰਮ ਰੱਖਿਆ ਹੋਇਆ ਹੈ ਤੇ ਬਾਹਰ ਤੋਂ ਨਾਜਾਇਜ਼ ਸ਼ਰਾਬ ਮੰਗਾ ਕੇ ਇਲਾਕੇ ਵਿਚ ਅਵੈਦ ਢੰਗ ਨਾਲ ਵੇਚੀ ਜਾ ਰਹੀ ਹੈ ਜਿਸ ਕਾਰਨ ਇਲਾਕੇ ਵਿੱਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਇਲਾਕੇ ਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਪਵਨ ਕੁਮਾਰ ਰਿਸ਼ੂ ਨੇ ਐਕਸਾਈਜ਼ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਅੱਗੇ ਮੰਗ ਰੱਖਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਚ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਰੈਵੀਨਿਊ ਵੀ ਸਰਕਾਰ ਨੂੰ ਸਮੇਂ ਸਮੇਂ ਤੇ ਦਿੱਤਾ ਜਾ ਰਿਹਾ ਹੈ ਠੇਕੇਦਾਰ ਪਵਨ ਕੁਮਾਰ ਰਿਸ਼ੂ ਨੇ ਦੱਸਿਆ ਕਿ ਇਲਾਕੇ ਚ ਕਈ ਲੋਕਾਂ ਵੱਲੋਂ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਨਾਲ ਠੇਕਿਆਂ ਉਤੇ ਸ਼ਰਾਬ ਦੀ ਵਿਕਰੀ ਘਟ ਰਹੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਨੂੰ ਸਮੇਂ ਸਮੇਂ ਤੇ ਬੰਨਦਾ ਰੈਵਿਨਿਊ ਦੇਣਾ ਪੈਂਦਾ ਹੈ ਪਰ ਇਲਾਕੇ ਚ ਨਾਜਾਇਜ਼ ਸ਼ਰਾਬ ਵਿਕਣ ਕਾਰਨ ਠੇਕਿਆਂ ਤੇ ਸ਼ਰਾਬ ਦੀ ਵਿਕਰੀ ਘੱਟ ਹੁੰਦੀ ਹੈ ਜਿਸ ਲਈ ਉਨ੍ਹਾਂ ਨੂੰ ਰੈਵੀਨਿਊ ਦੇਣ ਵਿੱਚ ਕਾਫ਼ੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਜੇਕਰ ਠੇਕਿਆਂ ਤੋਂ ਸ਼ਰਾਬ ਦੀ ਵਿਕਰੀ ਹੀ ਨਹੀਂ ਹੋਵੇਗੀ ਤਾਂ ਸਰਕਾਰ ਨੂੰ ਕਿਸ ਤਰ੍ਹਾਂ ਨਾਲ ਉਸ ਦਾ ਰੈਵੀਨਿਊ ਦਿੱਤਾ ਜਾਵੇਗਾ ਇਸ ਲਈ ਠੇਕੇਦਾਰ ਪਵਨ ਕੁਮਾਰ ਰਿਸ਼ੂ ਨੇ ਐਕਸਾਈਜ਼ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਚ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਉੱਤੇ ਨੱਥ ਪਾਈ ਜਾਏ ਅਤੇ ਇਲਾਕੇ ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਜਾਵੇ
–ਇਸ ਸੰਬੰਧੀ ਜਦੋਂ ਥਾਣਾ ਸ਼ਾਹਪੁਰਕੰਢੀ ਮੁਖੀ ਨਵਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ , ਸੂਚਨਾ ਮਿਲਨ ਤੇ ਉਹ ਉਸੇ ਸਮੇਂ ਹੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹਨ