ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)
4 ਅਪ੍ਰੈਲ : ਅੱਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਅਹਿਮ ਮੀਟਿੰਗ ਜਿਲ੍ਹਾ ਵਾਈਸ ਪ੍ਰਧਾਨ ਸ਼ੁਭਮ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ ।ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਵਿੱਚ ਸ਼ਾਮਿਲ ਹੋਏ। ਜਿਨਾਂ ਵਿਚ ਨੌਜਵਾਨ ਹੈਪੀ ਕੰਢਾਲੀ, ਰਮਨ, ਗੋਪੀ, ਗਗਨ, ਰਜਿੰਦਰ, ਮਲਕੀਤ ਸਿੰਘ, ਜਗਦੀਪ ਸਿੰਘ, ਨਿਸ਼ੂ ਧੁੱਗਾ, ਮਨਜੀਤ ਮਲੀ, ਸੰਜੂ ਮਲੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਆਦਿ ਸ਼ਾਮਲ ਸਨ। ਜਿਨਾ ਦਾ ਜਿਲ੍ਹਾ ਵਾਈਸ ਪ੍ਰਧਾਨ ਸ਼ੁਭਮ ਸਹੋਤਾ ਵਲੋਂ ਸਿਰਪਾਓ ਭੇਂਟ ਕਰਕੇ ਸਵਾਗਤ ਕੀਤਾ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੁਭਮ ਸਹੋਤਾ ਨੇ ਕਿਹਾ ਕ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਚੋਣ ਪ੍ਰਚਾਰ ਦੌਰਾਨ ਝੂਠੇ ਸਬਜਬਾਗ ਵਿਖਾਕੇ ਸੱਤਾ ਤਾਂ ਹਾਸਲ ਕਰ ਲਈ ਪਰੰਤੂ ਪੰਜਾਬ ਦੇ ਲੋਕਾਂ ਨੂੰ ਜੋ ਸਪਨੇ ਦਿਖਾਏ ਸੀ ਉਸਤੇ ਪੰਜਾਬ ਸਰਕਾਰ ਖਰੀ ਨਹੀਂ ਰਹੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਹੋ ਰਹੇ ਕਤਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਹਨ।ਜਿਸ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਵਿੱਚ ਪੰਜਾਬ ਸਰਕਾਰ ਪੂਰੀ ਤਰਾਂ ਫੇਲ ਰਹੀ ਹੈ। ਇਸ ਮੌਕੇ ਸ਼ੁਭਮ ਸਹੋਤਾ ਗੜਦੀਵਾਲਾ, ਕਰਨ ਧੁੱਗਾ,ਜਸਵਿੰਦਰ ਸਿੰਘ ਮਾਣਕੂ, ਪੁਸ਼ਵ ਭਾਰਗਵ,ਸੈ਼ਕੀ ਕਲਿਆਣ,ਰਿਤਿਕ ਸਹੋਤਾ, ਅਦੇਸ਼ ਗੁਪਤਾ, ਬਬਲੂ ਕਟੋਹਰ, ਸੁਲਿੰਦਰ ਬਰੂਹੀ ਪ੍ਰਧਾਨ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।








