ਗੜ੍ਹਦੀਵਾਲਾ 21 ਜੂਨ (ਚੌਧਰੀ)
ਪਿੰਡ ਡੱਫਰ ਵਿਖੇ ਚੌਥਾ ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ :- ਸੰਦੀਪ ਸਿੰਘ ਸੋਨੂੰ ਡੱਫਰ
: ਗੜਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਵਿਖੇ ਧੰਨ ਧੰਨ ਬਾਬਾ ਦਰੇਲਾ ਜੀ ਦੇ ਅਸ਼ੀਰਵਾਦ ਸਦਕਾ ਕਰਵਾਇਆ ਗਿਆ ਚੌਥਾ ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆl ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਡ ਪ੍ਰਬੰਧਕ ਮਾਸਟਰ ਸੰਦੀਪ ਸਿੰਘ ਸੋਨੂੰ ਸਹੋਤਾ ਨੇ ਦੱਸਿਆ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਲਗਭਗ 8 ਕ੍ਰਿਕਟ ਕਲੱਬਾ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਤੇ ਸਾਰੇ ਮੈਚ ਦਿਲਚਸਪ ਦੇਖਣ ਨੂੰ ਮਿਲੇl ਇਸ ਦੌਰਾਨ ਫਾਈਨਲ ਆਲ ਉਪਨ ਮੈਚ ਵਿੱਚ ਸੰਤ ਬਾਬਾ ਸੱਤਪਾਲ ਸਿੰਘ ਜੀ ਚੰਨ ਕਲੱਬ ਹੁਸ਼ਿਆਰਪੁਰ ਦੀ ਟੀਮ ਨੇ 51000 ਨਗਦ ਤੇ ਟ੍ਰਾਫੀ ਤੇ ਕਬਜ਼ਾ ਕੀਤਾ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਆਲ ਉਪਨ ਟੀਮ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਕਲੱਬ ਨੂੰ 31000 ਨਗਦ ਤੇ ਟਰਾਫੀ ਦਿੱਤੀ ਗਈlਫਾਈਨਲ ਚ ਮੈਨ ਆਫ ਦਾ ਮੈਚ ਸ਼ੇਰੂ ਢਾਹਾ ਨੂੰ ਫਰਾਟਾ ਪੱਖਾ ਨਾਲ 2200 ਦੀ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਡਰ ਸ਼ੋਅ ਮੈਚ ਕਰਵਾਏ ਗਏ,ਜਿਸ ਵਿੱਚ ਦਸੂਹਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ 3100 ਰਾਸ਼ੀ ਪ੍ਰਾਪਤ ਕੀਤੀ।ਦੂਜੇ ਨੰਬਰ ਤੇ ਡੱਫਰ ਪਿੰਡ ਦੀ ਟੀਮ ਨੇ 2100 ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਅੰਡਰ ਮੈਚਾਂ ਦਾ ਮੈਨ ਆਫ ਦਾ ਮੈਨ ਸੋਰਵ ਲਿੱਟਾ ਨੂੰ ਪ੍ਰੈਸ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਬੈਟਸਮੈਨ ਨਿਕਲ ਦਸੂਹਾ ਰਿਹਾ ਤੇ ਬੈਸਟ ਬੋਲਰ ਭਾਨਾ ਦੋਵਾਂ ਨੂੰ ਪ੍ਰੈਸ ਦੇ ਕੇ ਸਨਮਾਨਿਤ ਕੀਤਾ ਗਿਆ ।ਇਸੇ ਤਰ੍ਹਾਂ ਮੈਚ ਰਹੇ ਖਿਡਾਰੀਆਂ ਨੂੰ ਘਿਓ ਨਾਲ ਸਨਮਾਨਿਤ ਕੀਤਾ ਗਿਆlਇਸ ਦੌਰਾਨ ਇਨਾਮਾਂ ਦੀ ਵੰਡ ਅਕਾਲੀ ਆਗੂ ਤੇ ਸਮਾਜ ਸੇਵੀ ਸਰਦਾਰ ਕਮਲਜੀਤ ਸਿੰਘ ਕੁਲਾਰ,ਮੈਬਰ ਜਰਨਲ ਕੌਸ਼ਲ ਸ਼੍ਰੋਮਣੀ ਅਕਾਲੀਦਲ ਆਦਿ ਵੱਲੋਂ ਕੀਤੀ ਗਈl ਇਸ ਮੌਕੇ ਸਰਦਾਰ ਕਮਲਜੀਤ ਸਿੰਘ ਕੁਲਾਰ ਵੱਲੋਂ ਟੂਰਨਾਮੈਂਟ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ ।ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਉਤਸਾਹ ਮਿਲਦਾ ਹੈl ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀ, ਇਲਾਕਾ ਨਿਵਾਸੀ ਤੇ ਵਿਸ਼ੇਸ਼ ਤੌਰ ਤੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕੀਤਾ ਗਿਆlਇਸ ਮੌਕੇ ਕਮੈਂਟੇਟਰ ਦੀ ਭੂਮਿਕਾ ਅਰਮਾਨ ਡੱਫਰ,ਪਰਗਟ ਮਾਨਗੜ, ਡਿੰਪਲ ਮੁਲਤਾਨੀ ਆਦਿ ਨੇ ਨਿਭਾਈlਇਸ ਦੌਰਾਨ ਖਿਡਾਰੀਆਂ ਤੇ ਪਹੁੰਚੇ ਦਰਸ਼ਕਾਂ ਲਈ ਗੁਰੂ ਕੇ ਲੰਗਰ ਅਤੁਟ ਵਰਤਾਏ ਗਏl ਇਸ ਮੌਕੇ ਸ ਸੰਦੀਪ ਸਿੰਘ ਸੌਨੂੰ ਡੱਫਰ ਸਰਪੰਚ ਸਤਨਾਮ ਸਿੰਘ ਡੱਫਰ,ਪੰਚ ਅਮਨਦੀਪ ਸਿੰਘ ,ਪੰਚ ਜੁਗਰਾਜ ਸਿੰਘ,ਸ ਕੁਲਵੀਰ ਸਿੰਘ ਸਹੋਤਾ,ਵਿੱਕੀ ਡੱਫਰ,ਜਗਰਾਜ ਸਿੰਘ ਸਹੋਤਾ,ਐਮਪੀ ਤੂਰ
ਲਵਪ੍ਰੀਤ ਸਿੰਘ ਅਰਮਾਨ ਡੱਫਰ ਆਏ ਮਹਿਮਾਨ ਬਲਵਿੰਦਰ ਸਿੰਘ ਚਿੱਪੜਾ, ਸਰਪੰਚ ਹਰਵਿੰਦਰ ਸਿੰਘ ਸਮਰਾ, ਸੰਜੀਵ ਸਿੰਘ ਕੋਈ, ਲੱਕੀ ਰਾਏ ਬਾਹਲਾ,ਸਿਮਰਜੀਤ ਸਿੰਘ ਅਟਵਾਲ ,ਕਰਨ ਧੁੱਗਾ ,ਸਰਪੰਚ ਜਗਰੂਪ ਸਿੰਘ ,ਵਿਵੇਕ ਗੁਪਤਾ ਗੜਦੀਵਾਲ ,ਯੋਗੇਸ਼ ਅਗਰਵਾਲ, ਸਰਪੰਚ ਸੁਰਜੀਤ ਸਿੰਘ ਆਦਿ ਸਮੇਤ ਸਮੂਹ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਤੇ ਖਿਡਾਰੀ ਹਾਜ਼ਰ ਸਨ।