Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਯੋਗਾ ਓਲੰਪੀਆਡ ਵਿੱਚ ਜਿਲ੍ਹੇ ਦੇ ਵਿਦਿਆਰਥੀਆਂ ਨੇ ਵਿਖਾਏ ਯੋਗ ਜੌਹਰ

ਯੋਗਾ ਓਲੰਪੀਆਡ ਵਿੱਚ ਜਿਲ੍ਹੇ ਦੇ ਵਿਦਿਆਰਥੀਆਂ ਨੇ ਵਿਖਾਏ ਯੋਗ ਜੌਹਰ

ਯੋਗਾ ਓਲੰਪੀਆਡ ਵਿੱਚ ਜਿਲ੍ਹੇ ਦੇ ਵਿਦਿਆਰਥੀਆਂ ਨੇ ਵਿਖਾਏ ਯੋਗ ਜੌਹਰ

ਯੋਗ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ: ਗੁਰਸ਼ਰਨ ਸਿੰਘ

ਹੁਸ਼ਿਆਰਪੁਰ, 17 ਮਈ (ਚੌਧਰੀ) : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਹੀਰਾਂ ਵਿਖੇ ਜਿਲ੍ਹਾ ਪੱਧਰੀ ਯੋਗ ਓਲੰਪੀਆਡ ਕਰਵਾਇਆ ਗਿਆ ਜਿਸ ਵਿੱਚ ਜਿਲ੍ਹੇ ਦੇ ਵੱਖ ਵੱਖ ਜ਼ੋਨ ਵਿੱਚੋਂ ਜੇਤੂ ਰਹੇ 64 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਨੇ ਕਿਹਾ ਕਿ ਯੋਗ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦੀ ਸ਼ਖਸ਼ੀਅਤ ਅਤੇ ਸਿਹਤ ਲਈ ਬੇਹੱਦ ਲਾਹੇਵੰਦ ਹੈ ਅਤੇ ਇਸ ਓਲੰਪੀਆਡ ਵਿੱਚ ਸ਼ਾਮਿਲ ਵਿਦਿਆਰਥੀਆਂ ਦਾ ਜੋਸ਼ ਸ਼ਲਾਘਾਯੋਗ ਹੈ ਜਿਸ ਲਈ ਸਬੰਧਤ ਸਕੂਲਾਂ ਦੇ ਅਧਿਆਪਕ ਅਤੇ ਮੁਖੀ ਵਧਾਈ ਦੇ ਪਾਤਰ ਹਨ। ਉਨ੍ਹਾਂ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਦੇ ਨਾਲ਼ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਤੇ ਦਲਜੀਤ ਸਿੰਘ ਡੀ. ਐਮ. ਸਪੋਰਟਸ ਹਾਜ਼ਰ ਸਨ। ਪ੍ਰਿੰ. ਰਮਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਜੱਜਮੈਂਟ ਪੈਨਲ ਵਿੱਚ ਪ੍ਰਭਜੋਤ ਸਿੰਘ, ਨਰੇਸ਼ ਕੁਮਾਰ, ਰੇਖਾ ਰਾਣੀ, ਗੁਰਦੀਪ ਕੌਰ, ਰੀਨਾ ਰਾਣੀ, ਸ਼ਰਨਜੀਤ ਕੌਰ ਮੌਜੂਦ ਸਨ। ਜੇਤੂ ਖ਼ਿਡਾਰੀਆਂ ਵਿੱਚ ਅੰਡਰ 14 (ਲੜਕੀਆਂ) ਵਿੱਚ ਚਾਹਤ ਸ. ਸ. ਸ. ਸ. ਹਰਸੇ ਕਲੋਤਾ ਪਹਿਲੇ ਅਤੇ ਮੋਨਿੰਦਰ ਕੌਰ ਸ. ਹ. ਸ. ਸੈਲਾ ਖ਼ੁਰਦ ਦੂਜੇ ਸਥਾਨ ਤੇ ਰਹੀਆਂ ਜਦਕਿ ਆਰਤੀ ਠਾਕੁਰ ਸ. ਕੰ. ਸ. ਸ. ਸੈਕਟਰ ਤਲਵਾੜਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 14 (ਲੜਕੇ) ਵਰਗ ਵਿਚ ਦਿਲਜੋਤ ਸ. ਸ. ਸ. ਸ. ਬੋੜਾ ਨੇ ਪਹਿਲਾ, ਹਰਮਨ ਚੌਧਰੀ ਸ. ਸ. ਸ. ਸ. ਦਾਤਾਰਪੁਰ ਨੇ ਦੂਜਾ ਅਤੇ ਰੋਹਿਤ ਸ਼ਰਮਾ ਸ. ਹ. ਸ. ਰਾਜਪੁਰ ਗਹੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 16 (ਲੜਕੀਆਂ) ਵਰਗ ਵਿੱਚ ਫ਼ੂਲ ਕੁਮਾਰੀ ਸ. ਸ. ਸ. ਸ. ਖ਼ੁਆਸਪੁਰ ਹੀਰਾਂ ਨੇ ਪਹਿਲਾ, ਰਿਤੂ ਸੈਣੀ ਸ. ਹ. ਸ. ਰਾਜਪੁਰ ਗਹੋਤ ਨੇ ਦੂਜਾ ਅਤੇ ਮੁਸਕਾਨ ਸ. ਹ. ਸ. ਹਾਰਟਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 16 (ਲੜਕੇ) ਵਰਗ ਵਿੱਚ ਰਣਵੀਰ ਕੁਮਾਰ ਸ. ਸ. ਸ. ਸ. ਖ਼ੁਆਸਪੁਰ ਹੀਰਾਂ ਨੇ ਪਹਿਲਾ, ਵਨੀਤ ਰਾਣਾ ਸ. ਹ. ਸ. ਬੀਰਮਪੁਰ ਨੇ ਦੂਜਾ ਅਤੇ ਦੀਪਕ ਕੁਮਾਰ ਸ. ਸ. ਸ. ਸ. ਹਰਸੇ ਕਲੋਤਾ ਨੇ ਤੀਜਾ ਸਥਾਨ ਹਾਸਿਲ ਕੀਤਾ।ਹੋਰਨਾਂ ਤੋਂ ਇਲਾਵਾ ਯੋਗੇਸ਼ਵਰ ਸਲਾਰੀਆ ਜਿਲ੍ਹਾ ਸ਼ੋਸ਼ਲ ਮੀਡੀਆ ਕੁਆਡੀਨੇਟਰ, ਬਲਬੀਰ ਸਿੰਘ ਸਕੱਤਰ ਜਿਲ੍ਹਾ ਟੂਰਨਾਮੈਂਟ ਕਮੇਟੀ, ਵੱਖ ਵੱਖ ਬੀ. ਐਮ. ਸਪੋਰਟਸ ਆਦਿ ਹਾਜ਼ਰ ਸਨ।