Prime Punjab Times

Latest news
KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਤੇਜ ਹਨ੍ਹੇਰੀ ਤੇ ਬਾਰਿਸ਼ ਨਾਲ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਲੋਕ ਹੋਏ ਖੱਜਲ ਖੁਆਰ

ਤੇਜ ਹਨ੍ਹੇਰੀ ਤੇ ਬਾਰਿਸ਼ ਨਾਲ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਲੋਕ ਹੋਏ ਖੱਜਲ ਖੁਆਰ

ਫਗਵਾੜਾ (ਲਾਲੀ ਦਾਦਰ) 

* ਪਿੰਡ ਲੱਖਪੁਰ ‘ਚ ਡਿਗਿਆ ਟਰਾਂਸਫਾਰਮ ਦਾ ਖੰਭਾ

30 ਮਈ : ਬੀਤੀ ਰਾਤ ਤੇਜ ਹਨੇਰੀ ਤੇ ਬਾਰਿਸ਼ ਨਾਲ ਫਗਵਾੜਾ ਸਬ ਡਵੀਜਨ ਦੇ ਪੇਂਡੂ ਇਲਾਕਿਆਂ ‘ਚ ਬਿਜਲੀ ਦੇ ਪੋਲ ਅਤੇ ਦਰਖ਼ਤ ਡਿੱਗਣ ਨਾਲ ਜਿੱਥੇ ਕਈ ਘੰਟੇ ਤੱਕ ਬਿਜਲੀ ਪ੍ਰਭਾਵਿਤ ਰਹੀ। ਉੱਥੇ ਹੀ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਿੰਡ ਲੱਖਪੁਰ ਵਿਖੇ ਇਕ ਖੇਤ ‘ਚ ਮੋਟਰ ਤੇ ਲੱਗੇ ਟਰਾਂਸਫਾਰਮ ਦਾ ਖੰਭਾ ਡਿਗਣ ਦਾ ਵੀ ਸਮਾਚਾਰ ਹੈ। ਹਾਲਾਂਕਿ ਮਈ ਦੇ ਅਖੀਰੀ ਦਿਨਾਂ ‘ਚ ਬਰਸਾਤ ਹੋਣ ਨਾਲ ਸ਼ਹਿਰੀ ਇਲਾਕਿਆਂ ‘ਚ ਵੱਸਦੇ ਲੋਕਾਂ ਦੇ ਚਿਹਰੀਆਂ ਤੇ ਖੁਸ਼ੀ ਦੀ ਲਹਿਰ ਸੀ ਕਿਉਂਕਿ ਇਹਨਾਂ ਦਿਨਾਂ ‘ਚ ਆਮ ਤੌਰ ਤੇ ਹੁਮਸ ਭਰੀ ਗਰਮੀ ਹੁੰਦੀ ਹੈ ਅਤੇ ਛਬੀਲਾਂ ਲਗਾ ਕੇ ਲੋਕ ਬਾਰਿਸ਼ ਦੀਆਂ ਮੁਰਾਦਾਂ ਮੰਗਦੇ ਹਨ ਪਰ ਇਸ ਵਾਰ ਕੁਦਰਤ ਗਰਮੀ ‘ਚ ਸਰਦੀ ਦਾ ਅਹਿਸਾਸ ਕਰਵਾ ਰਹੀ ਹੈ ਅਤੇ ਲੋਕ ਘਰਾਂ ‘ਚ ਲੱਗੇ ਏ.ਸੀ. ਚਲਾਉਣ ਦੀ ਬਜਾਏ ਕੁਦਰਤੀ ਠੰਡੀਆਂ ਤੇ ਸ਼ੁੱਧ ਹਵਾਵਾਂ ਦਾ ਆਨੰਦ ਮਾਣ ਰਹੇ ਹਨ। ਦੂਸਰੇ ਪਾਸੇ ਪੇਂਡੂ ਇਲਾਕਿਆਂ ‘ਚ ਤੇਜ ਹਵਾਵਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਬੱਬ ਬਣ ਰਹੀਆਂ ਹਨ। ਕਈ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ ਚੱਲੀਆਂ ਤੇਜ ਹਵਾਵਾਂ ਨਾਲ ਬਿਜਲੀ ਦੇ ਖੰਭੇ ਅਤੇ ਦਰਖ਼ਤ ਡਿੱਗਣ ਨਾਲ ਉਹਨਾਂ ਨੂੰ ਜਿੱਥੇ ਰਾਤ ਹਨੇ੍ਹਰੇ ‘ਚ ਕੱਟਣੀ ਪਈ ਉੱਥੇ ਹੀ ਘੁੱਪ ਹਨੇ੍ਹੇਰੇ, ਬਰਸਾਤ ਅਤੇ ਤੇਜ ਹਵਾਵਾਂ ਦੇ ਚਲਦਿਆਂ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਗੜੇ ਮੌਸਮ ‘ਚ ਕਈ ਵਾਹਨ ਚਾਲਕਾਂ ਦੇ ਸੱਟਾਂ ਲੱਗਣ ਦਾ ਵੀ ਸਮਾਚਾਰ ਹੈ। ਪਾਵਰਕਾਮ ਦੇ ਜੇਈ ਸ਼ੀਸ਼ਪਾਲ ਨੇ ਦੱਸਿਆ ਕਿ ਜਲਦੀ ਹੀ ਪ੍ਰਭਾਵਿਤ ਹੋਏ ਖੰਭਿਆਂ ਤੇ ਟਰਾਂਸਫਾਰਮਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।

ਕੈਪਸ਼ਨ- ਪਿੰਡ ਲੱਖਪੁਰ ਵਿਖੇ ਬੀਤੀ ਰਾਤ ਚੱਲੀ ਤੇਜ ਹਨ੍ਹੇਰੀ ਨਾਲ ਨੁਕਸਾਨਿਆ ਗਿਆ ਇਕ ਟਰਾਂਸਫਾਰਮ ਅਤੇ ਮੌਕੇ ਦਾ ਮੁਆਇਨਾ ਕਰਦੇ ਹੋਏ ਪਾਵਰਕਾਮ ਦੇ ਅਧਿਕਾਰੀ।